ਸਾਕਾ ਨੀਲਾ ਤਾਰਾ ਦੇ ਪੀੜਤ ਦਲਬੀਰ ਸਿੰਘ ਹੱਥ ਇਨਸਾਫ ਵਜੋਂ ਵਾਂਝੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਜੂਨ 1984 ਨੂੰ ਸ਼੍ਰੀ ਦਰਬਾਰ 'ਤੇ ਹੋਏ ਫੌਜੀ ਹਮਲੇ ਦੇ ਜ਼ਖਮ ਅੱਜ ਵੀ ਰਿਸ ਰਹੇ ਹਨ ਅਤੇ ਪੀੜਤ ਪਰਿਵਾਰਾਂ ਦੇ ਹੱਥ ਇਨਸਾਫ ਵਜੋਂ ਵਾਂਝੇ ਹਨ...

ਸਾਕਾ ਨੀਲਾ ਤਾਰਾ

ਚੰਡੀਗੜ੍ਹ (ਭਾਸ਼ਾ) : ਜੂਨ 1984 ਨੂੰ ਸ਼੍ਰੀ ਦਰਬਾਰ 'ਤੇ ਹੋਏ ਫੌਜੀ ਹਮਲੇ ਦੇ ਜ਼ਖਮ ਅੱਜ ਵੀ ਰਿਸ ਰਹੇ ਹਨ ਅਤੇ ਪੀੜਤ ਪਰਿਵਾਰਾਂ ਦੇ ਹੱਥ ਇਨਸਾਫ ਵਜੋਂ ਵਾਂਝੇ ਹਨ। ਇਨਸਾਫ ਤੋਂ ਸੱਖਣੇ ਦਲਬੀਰ ਸਿੰਘ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ।  ਫੌਜੀ ਹਮਲੇ ਵਿੱਚ ਦਲਬੀਰ ਸਿੰਘ ਦੇ ਭਰਾ ਸ਼ਹੀਦ ਹੋ ਗਏ ਸਨ, ਪਰ ਉਸ ਤੋਂ ਬਾਅਦ  ਕਿਸੇ ਵੀ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਸੰਸਥਾਂ ਨੇ ਉਨ੍ਹਾਂ ਦਾ ਹੱਥ ਨਾ ਫੜਿਆ।

ਦਲਬੀਰ ਸਿੰਘ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ ਅਤੇ ਰਿਕਸ਼ਾ ਚਲਾ ਕੇ ਗੁਜ਼ਾਰਾ ਕਰਦੇ ਹਨ। ਦਲਬੀਰ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਕਈ ਵਾਰ ਪੱਤਰ ਲਿਖ ਕੇ ਦਿੱਤੇ ਹਨ ਪਰ ਕਿਸੇ ਵੀ ਮਦਦ ਦਾ ਹੱਥ ਅੱਗੇ ਨਹੀਂ ਵਧਾਇਆ। ਦਲਬੀਰ ਸਿੰਘ ਨੇ ਦਮਦਮੀ ਟਕਸਾਲ ਦੇ ਪ੍ਰਬੰਧਕਾਂ ਨੂੰ ਆਪਣੇ ਦਸਤਾਵੇਜ ਦਿੱਤੇ ਹਨ ਪਰ ਅੱਜ ਤਕ ਕਿਸੇ ਵਲੋਂ ਉਨ੍ਹਾਂ ਦੀ ਬਾਂਹ ਨਹੀਂ ਫੜੀ ਗਈ। ਦਲਬੀਰ ਸਿੰਘ ਦੀਆਂ ਅੱਖਾਂ ਅੱਜ ਵੀ ਉਡੀਕ ਕਰ ਰਹੀਆਂ ਹਨ ਉਸ ਸ਼ਖਸ ਦੀਆਂ ਜੋ ਉਨ੍ਹਾਂ ਦੇ ਰਿਸਦੇ ਜ਼ਖਮਾਂ 'ਤੇ ਮਰਹਮ ਲਗਾਏਗਾ।