ਸਿੱਖਿਆ ਮੰਤਰੀ ਦੀ ਕੋਠੀ ਦੇ ਬਾਹਰ ਬੇਰੋਜ਼ਗਾਰਾਂ ਦਾ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਭਰ ਦੇ ਟੈੱਟ ਪਾਸ ਬੇਰੋਜ਼ਗਾਰ ਅੱਜ ਵੱਡੀ ਗਿਣਤੀ ‘ਚ ਸਿੱਖਿਆ ਮੰਤਰੀ ਓਪੀ ਸੋਨੀ ਦੀ ਕੋਠੀ ਨੂੰ ਘੇਰਨ ਅੰਮ੍ਰਿਤਸਰ ਪੁੱਜੇ। ਇਸ ਦੌਰਾਨ...

Protest

ਅੰਮ੍ਰਿਤਸਰ : ਪੰਜਾਬ ਭਰ ਦੇ ਟੈੱਟ ਪਾਸ ਬੇਰੋਜ਼ਗਾਰ ਅੱਜ ਵੱਡੀ ਗਿਣਤੀ ‘ਚ ਸਿੱਖਿਆ ਮੰਤਰੀ ਓਪੀ ਸੋਨੀ ਦੀ ਕੋਠੀ ਨੂੰ ਘੇਰਨ ਅੰਮ੍ਰਿਤਸਰ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਵਿਰੁਧ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਉਨ੍ਹਾਂ ਨੂੰ ਬੈਰੀਕੇਡ ਲਗਾ ਕੇ ਮੰਤਰੀ ਦੀ ਕੋਠੀ ਤੋਂ ਕੁੱਝ ਦੂਰੀ ਉਤੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪ੍ਰਦਰਸ਼ਨਕਾਰੀ ਅੱਗੇ ਵੱਧਦੇ ਰਹੇ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ।

ਬੇਰੋਜ਼ਗਾਰਾਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਪੁਲਿਸ ਨੇ ਸਵੇਰ ਤੋਂ ਹੀ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ  ਦੇ ਘਰ ਦੇ ਨੇੜੇ ਬੈਰੀਕੇਡ ਲਗਾ ਦਿਤੇ ਸਨ। ਬੇਰੋਜ਼ਗਾਰਾਂ ਨੂੰ ਰੋਕਣ ਲਈ ਭਾਰੀ ਗਿਣਤੀ ਵਿਚ ਪੁਲਿਸ ਕਰਮਚਾਰੀ ਮੰਤਰੀ ਦੇ ਘਰ ਦੇ ਬਾਹਰ ਤੈਨਾਤ ਕੀਤੇ ਗਏ ਸਨ। ਟੈੱਟ ਪਾਸ ਬੇਰੋਜ਼ਗਾਰਾਂ ਨੇ ਹਾਲ ਗੇਟ ਤੋਂ ਮੰਤਰੀ ਸੋਨੀ ਦੇ ਘਰ ਤੱਕ ਪੈਦਲ ਮਾਰਚ ਕੱਢਿਆ। 

ਬੇਰੋਜ਼ਗਾਰ ਟੈੱਟ ਪਾਸ ਜਿਵੇਂ ਹੀ ਮੰਤਰੀ ਦੀ ਕੋਠੀ ਘੇਰਨ ਜਾਣ ਲੱਗੇ ਪੁਲਿਸ ਨੇ ਉਨ੍ਹਾਂ ਨੂੰ ਉਥੇ ਹੀ ਰੋਕ ਦਿਤਾ ਪਰ ਪ੍ਰਦਰਸ਼ਨਕਾਰੀ ਮੰਤਰੀ ਦੀ ਕੋਠੀ ਘੇਰਨੇ ਜਾਣ ਲਈ ਅੜੇ ਰਹੇ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚ ਧੱਕਾ ਮੁੱਕੀ ਵੀ ਹੋਈ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀ ਗੱਲ ਨਾ ਸੁਣੀ ਤਾਂ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਲਾਠੀਚਾਰਜ ਵਿਚ ਕਈ ਬੇਰੋਜ਼ਗਾਰ ਜ਼ਖ਼ਮੀ ਹੋ ਗਏ।

ਲਾਠੀਚਾਰਜ ਵਿਚ ਜਲਾਲਾਬਾਦ ਨਿਵਾਸੀ ਜਤਿੰਦਰ ਦੀ ਲੱਤ ਟੁੱਟ ਗਈ, ਜਦੋਂ ਕਿ ਸੰਗਰੂਰ ਨਿਵਾਸੀ ਬਲਵਿੰਦਰ ਸਿੰਘ ਦੇ ਮੱਥੇ ਅਤੇ ਲੱਤ ‘ਤੇ ਸੱਟ ਲੱਗੀ ਹੈ। ਟੈੱਟ ਪਾਸ ਬੇਰੋਜ਼ਗਾਰ ਸਰਕਾਰ ਤੋਂ ਨੌਕਰੀ ਦੇਣ ਦੀ ਮੰਗ ਕਰ ਰਹੇ ਹਨ।

Related Stories