ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ’ਚ ਰੱਖਿਆ ਦੋ ਸੜਕਾਂ ਦਾ ਨੀਂਹ ਪੱਥਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਪੰਜਾਬ ਵਿਚ ਦੋ ਸੜਕ ਪ੍ਰਾਜੈਕਟਾਂ ਦਾ ਨੀਂਹ...

Nitin Gadkari

ਜਲੰਧਰ : ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਪੰਜਾਬ ਵਿਚ ਦੋ ਸੜਕ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਦੋਵਾਂ ਪ੍ਰਾਜੈਕਟਾਂ ਉਤੇ 746 ਕਰੋੜ ਰੁਪਏ ਖਰਚ ਆਵੇਗਾ। ਸੂਤਰਾਂ ਮੁਤਾਬਕ ਇਨ੍ਹਾਂ ਵਿਚ 581 ਕਰੋੜ ਰੁਪਏ ਦੀ ਲਾਗਤ ਨਾਲ 67.64 ਕਿਲੋਮੀਟਰ ਲੰਬੀ ਬੰਗਾ-ਗੜ੍ਹਸ਼ੰਕਰ-ਸ਼੍ਰੀ ਆਨੰਦਪੁਰ ਸਾਹਿਬ-ਨੈਨਾ ਦੇਵੀ ਸੜਕ ਦਾ ਵਿਕਾਸ ਅਤੇ 165 ਕਰੋੜ ਰੁਪਏ ਦੀ ਲਾਗਤ ਨਾਲ ਫਗਵਾੜਾ ਸ਼ਹਿਰ ਵਿਚ ਹਾਈਵੇਅ-44 ਉਤੇ 2.555 ਕਿਲੋਮੀਟਰ ਲੰਬੀ ਐਲੀਵੇਟੇਡ ਸੰਰਚਨਾ ਅਤੇ ਵਾਹਨਾਂ ਦੇ ਅੰਡਰਪਾਸ ਦਾ ਨਿਰਮਾਣ ਸ਼ਾਮਲ ਹੈ।

ਇਨ੍ਹਾਂ ਪ੍ਰਾਜੈਕਟਾਂ ਤੋਂ ਸੈਰ-ਸਪਾਟਾ, ਸੁਰੱਖਿਅਤ ਯਾਤਰਾ, ਯਾਤਰਾ ਦੇ ਸਮੇਂ ਵਿਚ ਕਮੀ ਦੇ ਨਾਲ-ਨਾਲ ਆਰਥਿਕ ਗਤੀਵਿਧੀਆਂ, ਅਤੇ ਰੋਜ਼ਗਾਰ ਦੇ ਸਾਧਨ ਤੋਂ ਸਥਾਨਕ ਲੋਕਾਂ ਨੂੰ ਫ਼ਾਇਦਾ ਹੋਵੇਗਾ। ਦੱਸ ਦਈਏ ਕਿ ਨਿਤਿਨ ਗਡਕਰੀ ਨੇ ਇਸ ਰਸਤੇ ਨੂੰ ਸਤੰਬਰ 2016 ਵਿਚ ਰਾਸ਼ਟਰੀ ਰਸਤੇ ਦਾ ਦਰਜਾ ਦੇਣ ਦਾ ਐਲਾਨ ਕੀਤਾ ਸੀ ਪਰ ਸੂਬਾ ਸਰਕਾਰ ਵਲੋਂ ਇਸ ਪ੍ਰਾਜੈਕਟ ਦੇ ਸਬੰਧ ਵਿਚ ਸਮੇਂ ’ਤੇ ਰਿਪੋਰਟ ਨਾ ਭੇਜਣ ਦੇ ਕਾਰਨ ਇਹ ਰਸਤਾ ਰਾਸ਼ਟਰੀ ਮਾਰਗਾਂ ਦੀ ਸੂਚੀ ਵਿਚ ਸ਼ਾਮਿਲ ਨਹੀਂ ਕੀਤਾ ਗਿਆ ਸੀ।