ਹਾਈ ਕੋਰਟ ਵਲੋਂ ਸੌਦਾ ਸਾਧ ਵਿਰੁਧ ਜਾਰੀ ਅਪਰਾਧਕ ਕੇਸਾਂ ਦੀ ਸੁਣਵਾਈ ਇਕ ਥਾਂ ਕਰਨ ਦੀ ਤਿਆਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਾਈ ਕੋਰਟ ਵਲੋਂ ਬਲਾਤਕਾਰ ਦੇ ਦੋਸ਼ਾਂ 'ਚ ਸਜ਼ਾ ਯਾਫਤਾ ਸੌਦਾ ਸਾਧ ਰਾਮ ਰਹੀਮ ਵਿਰੁਧ ਵੱਖ ਵੱਖ ਥਾਵਾਂ ਉਤੇ ਵਿਚਾਰਧੀਨ ਅਪਰਾਧਿਕ ਮੁਕੱਦਮਿਆਂ ਦੀ ਸੁਣਵਾਈ ...

Punjab and Haryan High Court

ਹਾਈ ਕੋਰਟ ਵਲੋਂ ਬਲਾਤਕਾਰ ਦੇ ਦੋਸ਼ਾਂ 'ਚ ਸਜ਼ਾ ਯਾਫਤਾ ਸੌਦਾ ਸਾਧ ਰਾਮ ਰਹੀਮ ਵਿਰੁਧ ਵੱਖ ਵੱਖ ਥਾਵਾਂ ਉਤੇ ਵਿਚਾਰਧੀਨ ਅਪਰਾਧਿਕ ਮੁਕੱਦਮਿਆਂ ਦੀ ਸੁਣਵਾਈ ਇਕ ਥਾਂ ਕਰਨ ਦੀ ਤਿਆਰੀ ਦੀ ਕੀਤੀ ਜਾ ਰਹੀ ਹੈ। ਹਾਈ ਕੋਰਟ ਦੇ ਫ਼ੁਲ ਬੈਂਚ ਨੇ ਅੱਜ ਇਸ ਬਾਬਤ ਅਦਾਲਤ ਮਿੱਤਰ ਸੀਨੀਅਰ ਐਡਵੋਕੇਟ ਅਨੁਪਮ ਗੁਪਤਾ ਕੋਲੋਂ ਰਾਏ ਮੰਗੀ ਹੈ।

ਫ਼ੁੱਲ ਬੈਂਚ ਵਲੋਂ ਸੰਬੋਧਿਤ ਹੁੰਦਿਆਂ ਜਸਟਿਸ ਸੁਰਿਆ ਕਾਂਤ ਨੇ ਅਦਾਲਤ ਮਿੱਤਰ ਨੂੰ ਇਹ ਵੀ ਪੁਛਿਆ ਕਿ ਕੀ ਵੱਖ ਵੱਖ ਥਾਵਾਂ ਉਤੇ ਸੁਣਵਾਈ ਅਧੀਨ ਮੁਕਦੱਮਿਆਂ ਨੂੰ ਇਕ ਥਾਂ ਸੁਣਵਾਈ ਲਈ ਇਕੱਤਰ ਕਰ ਦੇਣਾ ਕਾਨੂੰਨ ਮੁਤਾਬਕ ਸੰਭਵ ਹੈ। ਹਰਿਆਣਾ ਸਰਕਾਰ ਵਲੋਂ ਪੇਸ਼ ਹੋਏ ਕਾਨੂੰਨੀ ਅਧਿਕਾਰੀ ਨੂੰ ਵੀ ਇਸ ਨਾਲ ਸਬੰਧਤ ਸਾਰੇ ਕੇਸਾਂ ਦੇ ਵੇਰਵੇ ਪੇਸ਼ ਕਰਨ ਲਈ ਕਿਹਾ ਗਿਆ ਹੈ।

ਇਸ  ਤੋਂ ਇਲਾਵਾ ਬੈਂਚ  ਡੇਰਾ ਸਿਰਸਾ ਵਿੱਚ ਚੱਲ ਰਹੇ ਹਸਪਤਾਲਾਂ ਅਤੇ ਹੋਰਨਾਂ ਮੈਡੀਕਲ ਸੰਸਥਾਵਾਂ ਦੀ ਕਮਾਨ  ਸਿਰਸਾ ਦੇ ਸਿਵਲ ਸਰਜਨ ਨੂੰ ਆਪਣੇ ਹੱਥ ਲੈ ਲੈਣ ਦੀ ਵੀ ਤਾਕੀਦ ਕਰ ਦਿਤੀ ਹੈ।ਦਸਣਯੋਗ ਹੈ ਕਿ ਜਸਟਿਸ ਸੁਰਿਆ ਕਾਂਤ, ਜਸਟਿਸ ਅਗਸਟਾਈਨ ਜਾਰਜ ਮਸੀਹ ਅਤੇ ਜਸਟਿਸ ਅਵਿਨਾਸ਼ ਝਿੰਗਣ ਉਤੇ ਆਧਾਰਤ ਇਹ ਫ਼ੁੱਲ ਬੈਂਚ ਐਡਵੋਕੇਟ ਰਵਿੰਦਰ ਸਿੰਘ ਢੁੱਲ ਵਲੋਂ ਪਿਛਲੇ ਸਾਲ ਰਾਮ ਰਹੀਮ ਨੂੰ ਸਜ਼ਾ ਤੋਂ ਐਨ ਪਹਿਲਾਂ ਪੰਚਕੁਲਾ ਅਤੇ ਹੋਰਨਾਂ ਥਾਵਾਂ ਉਤੇ ਅਮਨ ਕਾਨੂੰਨ ਦੀ ਸਥਿਤੀ ਯਕੀਨੀ ਬਣਾਉਣ ਹਿਤ ਦਾਇਰ ਕੀਤੀ ਗਈ ਜਨਹਿਤ ਪਟੀਸ਼ਨ ਉਤੇ ਇਹ ਸੁਣਵਾਈ ਕਰਦਾ ਆ ਰਿਹਾ ਹੈ।

ਡੇਰੇ ਦੇ ਮੈਡੀਕਲ ਸਟਾਫ਼ ਦੀ ਵਿਦਿਅਕ ਯੋਗਤਾ ਸ਼ੱਕੀ!
ਸਿਵਲ ਸਰਜਨ ਸਿਰਸਾ ਨੂੰ ਡੇਰੇ ਵਿੱਚ ਚੱਲ ਰਹੇ ਹਸਪਤਾਲ ਤੇ ਮੈਡੀਕਲ ?ਸੰਸਥਾਵਾਂ ਦੇ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਬਾਰੇ ਸਟੇਟਸ ਰਿਪੋਰਟ ਦਾਇਰ ਕਰਨ ਲਈ ਵੀ ਕਿਹਾ ਗਿਆ ਹੈ। ਅਜਿਹਾ ਅਦਾਲਤ ਮਿੱਤਰ ਵਲੋਂ ਡੇਰੇ ਦੇ ਹਸਪਤਾਲਾਂ ਅਤੇ ਮੈਡੀਕਲ ਸੰਸਥਾਵਾਂ ਵਿਚ ਕੰਮ ਕਰਦੇ ਮੈਡੀਕਲ ਸਟਾਫ਼ ਦੀ ਪੇਸ਼ ਕੀਤੀ ਲਿਸਟ ਉਤੇ ਸ਼ੱਕ ਜ਼ਾਹਰ ਕਰਨ ਉਤੇ ਕੀਤਾ ਗਿਆ ਹੈ।

ਸੀਨੀਅਰ ਐਡਵੋਕੇਟ ਅਨੁਪਮ ਗੁਪਤਾ ਨੇ ਉਕਤ ਮੈਡੀਕਲ ਸਟਾਫ਼ ਦੀ ਵਿਦਿਅਕ ਯੋਗਤਾ ਸ਼ੱਕੀ ਹੋਣ ਦੀ ਗੱਲ ਆਖੀ ਗਈ ਹੈ। ਉਨ੍ਹਾਂ ਕਿਹਾ ਕਿ ਅਕਸਰ ਹੀ ਨਿਜੀ ਸੰਸਥਾਨ 'ਵਿਖਾਵੇ ਦੇ ਮਾਹਰ' ਰਖਦੇ ਹਨ  ਜੋ ਮਹਿਜ਼ ਜਾਂਚ ਦੌਰਾਨ ਹੀ ਸਾਹਮਣੇ ਲਿਆਂਦੇ ਜਾਂਦੇ ਹਨ। 

ਰਾਮ ਰਹੀਮ ਨੂੰ ਹੁਣ ਆਰੂਸ਼ੀ ਹਤਿਆ ਕੇਸ ਵਾਲੇ ਵਕੀਲ ਦਾ ਸਹਾਰਾ 

ਵਕੀਲ ਅਨੁਪਮ ਗੁਪਤਾ ਨੇ ਇਕ ਵਾਰ ਫਿਰ ਸਵਾਲ ਚੁੱਕਿਆ ਹੈ ਕਿ ਖ਼ੁਦ ਰਾਮ ਰਹੀਮ ਵੀ 25 ਅਗੰਸਤ 2017 ਨੂੰ ਦੋਸ਼ੀ ਠਹਿਰਾਏ ਜਾਣ ਮਗਰੋਂ ਪੰਚਕੂਲਾ 'ਚ ਫੈਲੀ ਹਿੰਸਾ ਦਾ ਦੋਸ਼ੀ ਕਿਉਂ ਨਹੀਂ ਹੈ ਰਾਮ ਰਹੀਮ ਨੇ ਇਸ ਵਾਰ ਜਵਾਬ ਦੇਣ ਲਈ ਚਰਚਿਤ ਆਰੂਸ਼ੀ ਤਲਵਾੜ ਹਤਿਆ ਮਾਮਲੇ ਦੇ ਵਕੀਲ ਤਨਵੀਰ ਅਹਿਮਦ ਮੀਰ ਦਾ ਸਹਾਰਾ ਲਿਆ ਹੈ।

ਦਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਦਾ ਬਚਾਅ ਕਰਨ ਲਈ ਹਰ ਮਾਮਲੇ ਵਿਚ ਹੁਣ ਤਨਵੀਰ ਅਹਿਮਦ ਮੀਰ ਚੰਡੀਗੜ੍ਹ ਤੇ ਪੰਚਕੂਲਾ ਆਉਣਗੇ?। ਦਸਣਯੋਗ ਹੈ ਕਿ ਐਵੋਕੇਟ ਮੀਰ ਆਰੁਸ਼ੀ ਦੇ ਮਾਪਿਆਂ ਡਾਕਟਰ ਰਾਜੇਸ਼ ਤਲਵਾੜ ਅਤੇ ਨੂਪੁਰ ਤਲਵਾੜ ਦੇ ਵਕੀਲ ਰਹੇ ਹਨ ਜਿਨ੍ਹਾਂ (ਤਲਵਾੜ ਜੋੜੇ)  ਨੂੰ ਇਲਾਹਾਬਾਦ ਹਾਈ ਕੋਰਟ ਨੇ ਬਰੀ ਕਰ ਦਿਤਾ ਸੀ।