ਪੰਜਾਬ ਤੇ ਸਿੱਖਾਂ ਦਾ ਜਿੰਨਾ ਨੁਕਸਾਨ ਬਾਦਲ ਨੇ ਕੀਤਾ, ਇਤਿਹਾਸ 'ਚ ਕਿਸੇ ਨੇ ਨਹੀਂ ਕੀਤਾ: ਮੁੱਖ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿਚ ਹਾਜ਼ਰ ਵਿਧਾਇਕਾਂ ਦੀ ਜ਼ੋਰਦਾਰ ਮੰਗ 'ਤੇ ਬਹਿਬਲ ਕਲਾਂ ਗੋਡੀ ਕਾਂਡ ਦੀ ਜਾਂਚ ਸੀ.ਬੀ.ਆਈ..............

Chief Minister Capt Amarinder Singh speaking in the Vidhan Sabha

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿਚ ਹਾਜ਼ਰ ਵਿਧਾਇਕਾਂ ਦੀ ਜ਼ੋਰਦਾਰ ਮੰਗ 'ਤੇ ਬਹਿਬਲ ਕਲਾਂ ਗੋਡੀ ਕਾਂਡ ਦੀ ਜਾਂਚ ਸੀ.ਬੀ.ਆਈ (ਸੈਂਟਰਲ ਬਿਊੁਰੋ ਆਫ਼ ਇੰਨਵੈਸਟੀਕੇਸ਼ਨ) ਤੋਂ ਵਾਪਸ ਲੈ ਲਈ ਹੈ। ਮੁੱਖ ਮੰਤਰੀ ਨੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਕਾਂਡ ਦੀ ਜਾਂਚ ਇਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਦੇ ਹਵਾਲੇ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸੀ.ਬੀ.ਆਈ ਤੋਂ ਜਾਂਚ ਵਾਪਸ ਲੈ ਕੇ ਸਰਕਾਰ ਦੇ ਹਵਾਲੇ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਸੀ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿਤਾ ਗਿਆ ਹੈ।

ਇਸ ਨਾਲ ਹੀ ਸਦਨ ਅਣਮਿਥੇ ਸਮੇਂ ਲਈ ਉਠਾ ਦਿਤਾ ਗਿਆ। ਮੁੱਖ ਮੰਤਰੀ ਨੇ ਸਦਨ ਨੂੰ ਜਾਂਚ ਸਮਾਂਬੱਧ ਕਰਨ ਅਤੇ ਦੋਸ਼ੀਆਂ ਨੂੰ ਨਾ ਬਖ਼ਸ਼ਣ ਦਾ ਭਰੋਸਾ ਵੀ ਦਿਤਾ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ 'ਤੇ ਸੱਤ ਘੰਟੇ ਬਹਿਸ ਚਲੀ ਪਰ ਪੂਰੇ ਸਮਂੇ ਲਈ ਸ਼੍ਰੋਮਣੀ ਅਕਾਲੀ ਦਲ ਸਦਨ ਤੋਂ ਦੂਰ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਰੀਪੋਰਟ 'ਤੇ ਬਹਿਸ ਨੂੰ ਸਮੇਟਦਿਆਂ ਬਾਦਲ ਅਕਾਲੀ ਦਲ 'ਤੇ ਵੱਡੇ ਹਮਲੇ ਕੀਤੇ। ਉਨ੍ਹਾਂ ਨੇ ਦੁੱਖ ਪ੍ਰਗਟ ਕੀਤਾ ਕਿ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਵਾਪਰਨ ਤੋਂ ਬਾਅਦ ਸਰਕਾਰ ਜਾਂ ਪੁਲਿਸ ਦਾ ਕੋਈ ਨੁਮਾਇੰਦਾ ਘਟਨਾ ਸਥਾਨ 'ਤੇ ਹਮਦਰਦੀ ਪ੍ਰਗਟ ਕਰਨ ਲਈ ਨਾ ਗਿਆ।

ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਕੋਈ ਪਾਰਟੀ ਵਿਚ ਰਹਿ ਕੇ ਕੰਮ ਕਰਨ ਦੇ ਹਵਾਲੇ ਨਾਲ ਕਿਹਾ ਕਿ ਉਹ ਮਹਾਂ ਝੂਠਾ, ਬੁਜ਼ਦਿਲ ਕਿਸਮ ਦਾ ਬੰਦਾ ਹੈ। ਇਹ ਵੀ ਦੋਸ਼ ਲਾਇਆ ਕਿ 1984 ਦੇ ਸਾਕਾ ਨੀਲਾ ਤਾਰਾ ਲਈ ਜ਼ਿੰਮੇਵਾਰ ਹੈ। ਹੋਰ ਤਾਂ ਹੋਰ ਬਾਦਲ ਅਤਿਵਾਦੀਆਂ ਨੂੰ ਵੀ ਸਾਬਾਸ਼ੀ ਦੇਂਦੇ ਰਹੇ ਹਨ। ਬਾਦਲ ਪਰਵਾਰ ਨੇ 10 ਸਾਲਾਂ ਦੌਰਾਨ ਸੂਬੇ ਦਾ ਨਾ ਪੂਰਾ ਹੋਣ ਵਾਲਾ ਨੁਕਸਾਨ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮਜ਼ਾਕੀਆ ਲਹਿਜੇ ਵਿਚ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦਾ ਸਬੰਧ ਬੜਾ ਉਲਟਾ ਜੁੜ ਗਿਆ ਹੈ।

ਇਹ ਵਖਰੀ ਗੱਲ ਹੈ ਕਿ ਬਾਅਦ ਵਿਚ ਦੋਹਾਂ ਨੂੰ ਇਕੋ ਰੰਗ ਚੜ੍ਹ ਗਿਆ ਹੈ। ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਉਤੇ ਭਾਈ ਹਿੰਮਤ ਸਿੰਘ ਨੂੰ ਕਮਿਸ਼ਨ ਅੱਗੇ ਦਿਤੇ ਬਿਆਨਾਂ ਤੋਂ ਮੁਕਰਾਉਣ ਲਈ ਕਰੋੜਾਂ ਰੁਪਏ ਦੇ ਰਿਸ਼ਵਤ ਦੇਣ ਦਾ ਦੋਸ਼ ਲਾਇਆ। ਮੁੱਖ ਮੰਤਰੀ ਨੇ ਦੁੱਖ ਪ੍ਰਗਟ ਕੀਤਾ ਕਿ ਬਹਿਬਲ ਕਲਾਂ ਗੋਲੀ ਕਾਂਡ ਦੀ ਰਾਤ, ਬਾਦਲ ਮੁੱਖ ਮੰਤਰੀ ਹੁੰਦਿਆਂ ਅਪਣੇ ਘਰ ਨਿਸ਼ਚਿਤ ਹੋ ਕੇ ਸੁੱਤੇ ਪਏ ਸਨ। ਜਦਕਿ ਅਜਿਹੀ ਔਖੀ ਘੜੀ ਵੇਲੇ 'ਰਾਜੇ' ਨੂੰ ਨੀਂਦ ਨਹੀਂ ਆਉਣੀ ਚਾਹੀਦੀ।

ਉਨ੍ਹਾਂ ਨੇ ਜਸਟਿਸ ਰਣਜੀਤ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਉਹ ਵੀ ਇਹ ਮੰਨਦੇ ਹਨ ਕਿ ਹੋਰ ਡੂੰਘਾਈ ਨਾਲ ਜਾਂਚ ਹੋਣ ਨਾਲ ਬਾਦਲਾਂ ਦੇ ਪੋਤੜੇ ਹੋਰ ਬੁਰੀ ਤਰ੍ਹਾਂ ਫਰੋਲੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਦਿਨ ਵੇਲੇ ਸਦਨ ਦੀ ਕਾਰਵਾਈ ਦੌਰਾਨ ਕਾਂਗਰਸ ਦੇ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ, ਆਮ ਆਦਮੀ ਪਾਰਟੀ ਦੇ ਵਿਧਾਇਕ ਵਕੀਲ ਐਚ.ਐਸ. ਫੂਲਕਾ ਅਤੇ ਸੀਨੀਅਰ ਨੇਤਾ ਅਮਨ ਅਰੋੜਾ ਨੇ ਪੰਜਾਬੀਆਂ ਨੂੰ ਇਨਸਾਫ਼ ਦਿਵਾਉਣ ਲਈ ਮੁੱਖ ਮੰਤਰੀ ਤੋਂ ਗੋਲੀ ਕਾਂਡ ਦੀ ਜਾਂਚ ਸੀ.ਬੀ.ਆਈ ਤੋਂ ਵਾਪਸ ਲੈ ਕੇ ਪੰਜਾਬ ਪੁਲਿਸ ਨੂੰ ਦੇਣ ਦੀ ਮੰਗ ਕੀਤੀ।

ਵਿਧਾਇਕਾਂ ਦਾ ਦੋਸ਼ ਸੀ ਕਿ ਅਕਾਲੀ ਦਲ, ਕੇਂਦਰ ਦੀ ਭਾਈਵਾਲ ਪਾਰਟੀ ਭਾਜਪਾ ਨਾਲ ਰਲ ਕੇ ਸੀ.ਬੀ.ਆਈ ਨੂੰ ਪ੍ਰਭਾਵਤ ਕਰ ਸਕਦਾ ਹੈ। ਮੈਂਬਰਾਂ ਨੇ ਬਾਦਲਾਂ ਉਤੇ ਬੜੇ ਤਿੱਖੇ ਹਮਲੇ ਕੀਤੇ ਅਤੇ ਕਿਹਾ ਕਿ ਅਬਦਾਲੀ, ਦੁਰਾਨੀ ਤੇ ਹੋਰ ਹਮਲਾਵਰ, ਸਿੱਖਾਂ ਦਾ ਏਨਾ ਨੁਕਸਾਨ ਨਹੀਂ ਕਰ ਸਕੇ ਜਿੰਨਾ ਬਾਦਲ ਪ੍ਰਵਾਰ ਨੇ ਕੀਤਾ। 1978 ਵਿਚ ਬਾਦਲ ਨੇ ਨਿਰੰਕਾਰੀਆਂ ਨੇ ਗੰਢ ਸੰਢ ਕਰ ਕੇ ਸਿੱਖਾਂ ਦੇ ਘਾਣ ਕਰਵਾਇਆ ਤੇ ਅੰਦਰੋਂ ਉਨ੍ਹਾਂ ਦੀ ਮਦਦ ਕਰ ਕੇ,

ਬਾਹਰੋਂ 'ਪੰਥਕ' ਚੋਲਾ ਪਾ ਕੇ ਸਿੱਖਾਂ ਨੂੰ ਮੂਰਖ ਬਣਾ ਲਿਆ। ਹੁਣ ਵੀ ਸੌਦਾ ਸਾਧ ਨਾਲ ਯਾਰੀ ਪਾ ਕੇ ਤੇ ਉਸ ਦੇ ਬੰਦਿਆਂ ਕੋਲੋਂ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਕਰਵਾ ਕੇ ਪਰ ਅੰਦਰੋਂ ਉਨ੍ਹਾਂ ਨੂੰ ਹਰ ਤਰ੍ਹਾਂ ਨਾਲ ਬਚਾਅ ਕੇ, ਸਿੱਖਾਂ ਉਤੇ ਗੋਲੀਆਂ ਚਲਵਾ ਦਿਤੀਆਂ। ਮੈਂਬਰਾਂ ਨੇ ਕਿਹਾ ਕਿ ਬਾਦਲਾਂ ਨੂੰ ਵੀ ਉਥੇ ਹੀ ਭੇਜ ਦੇਣਾ ਚਾਹੀਦਾ ਹੈ ਜਿਥੇ ਇਸ ਵੇਲੇ ਸੌਦਾ ਸਾਧ ਬੈਠਾ ਹੈ।