ਪੰਜਾਬ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਕੇ ਸਿਮਰਨਜੀਤ ਦੀ ਤਸਕਰੀ 'ਚ ਸ਼ਾਮਲ ਇਕ ਨੂੰ ਗਿ੍ਫਤਾਰ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਨੇ ਤਰਨ ਤਾਰਨ ਤੋਂ ਦੁਬਈ ਭੇਜੀ ਗਈ ਸਿਮਰਨਜੀਤ...

DGP Punjab Police

ਮੁੱਖ ਟਰੈਵਲ ਏਜੰਟ ਦੁਬਈ ਵਿਚ ਹੋਣ ਦੀ ਸ਼ੱਕ, ਲੁਕ ਆਊਟ ਨੋਟਿਸ ਛੇਤੀ ਜਾਰੀ ਹੋਵੇਗਾ, ਮੁੱਖ ਮੰਤਰੀ ਨੇ ਟਵੀਟ ਕਰਕੇ ਸੁਸ਼ਮਾ ਨੂੰ ਜਾਣਕਾਰੀ ਦਿਤੀ, ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦਾ ਭਰੋਸਾ ਦਿਵਾਇਆ

ਅੰਮਿ੍ਤਸਰ/ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਨੇ ਤਰਨ ਤਾਰਨ ਤੋਂ ਦੁਬਈ ਭੇਜੀ ਗਈ ਸਿਮਰਨਜੀਤ ਕੌਰ ਦੀ ਤਸਕਰੀ ਨਾਲ ਸਬੰਧਤ ਸ਼ਕੀਆਂ ਉੱਤੇ ਹਮਲਾ ਬੋਲ ਦਿਤਾ ਹੈ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਅੱਜ ਸ਼ਾਮ ਮੁੱਖ ਮੰਤਰੀ ਨੂੰ ਦਸਿਆ ਕਿ ਇਸ ਸਬੰਧ ਵਿਚ ਗੁਰਜੀਤ ਕੌਰ ਨਾਂ ਦੀ ਔਰਤ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਜਿਸ ਨੇ ਸਿਮਰਨਜੀਤ ਨੂੰ ਕਥਿਤ ਤੌਰ 'ਤੇ ਏਜੰਟਾਂ ਦੇ ਜਾਲ ਵਿਚ ਫਸਾਇਆ ਹੈ | ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਦਸਿਆ ਕਿ ਕੇਰਲਾ ਦੇ ਵਸਨੀਕ ਇਬਰਾਹਿਮ ਪਾਲਨ ਯੂਸਫ ਨਾਂ ਦੇ ਟਰੈਵਲ ਏਜੰਟ ਦੀ ਸ਼ਨਾਖ਼ਤ ਹੋਈ ਹੈ ਜਿਸ ਨੂੰ ਗਿ੍ਫਤਾਰ ਕਰਨ ਲਈ ਮੁਹਿੰਮ ਸ਼ੁਰੂ ਕਰ ਦਿਤੀ ਹੈ | ਉਸ ਦੇ ਇਸ ਸਮੇਂ ਦੁਬਈ ਆਉਣ ਦੀ ਸ਼ੱਕ ਹੈ | ਡੀ.ਜੀ.ਪੀ ਅਨੁਸਾਰ ਯੂਸਫ਼ ਦੇ ਵਾਸਤੇ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ |

ਸਿਮਰਨਜੀਤ ਅਨੁਸਾਰ ਸ਼ੇਖ ਨੇ ਉਸ ਨੂੰ ਕੋਈ ਵੀ ਕੰਮ ਨਾ ਦਿੱਤਾ ਅਤੇ ਉਸ ਦਾ ਪਾਸਪੋਰਟ ਅਤੇ ਮੋਬਾਈਲ ਫੋਨ ਲੈ ਲਿਆ ਜਿਸ ਕਰ ਕੇ ਉਸ ਨੂੰ ਸ਼ੱਕ ਪੈਦਾ ਹੋ ਗਿਆ | ਉਸ ਨੇ ਆਪਣੀ ਮਾਂ ਨੂੰ ਫੋਨ ਕੀਤਾ ਜਿਸ ਨੇ ਸਰਵਨ ਸਿੰਘ ਰੰਧਾਵਾ ਵਾਸੀ ਝਬਾਲ, ਤਰਨ ਤਾਰਨ ਨਾਲ ਸੰਪਰਕ ਕੀਤਾ ਜਿਸ ਨੇ ਰੂਪ ਸਿੱਧੂ ਨਾਲ ਸੰਪਰਕ ਬਣਾਇਆ ਜੋ ਕਿ ਦੁਬਈ ਵਿੱਚ ਐਨ.ਜੀ.ਓ. ਚਲਾਉਂਦਾ ਹੈ | ਸਿਮਰਨਜੀਤ ਨੂੰ ਸਿੱਧੂ ਨੇ ਸ਼ਨੀਵਾਰ ਬਚਾ ਲਿਆ |