ਸਿੱਖ ਪਰਿਵਾਰ ਨੇ ਵਿੰਡਸਰ ਕੈਸਲ ’ਚ ਨਸਲੀ ਭੇਦਭਾਵ ਦੇ ਲਗਾਏ ਇਲਜ਼ਾਮ, ਕਾਨੂੰਨੀ ਕਾਰਵਾਈ ਦੀ ਦਿੱਤੀ ਧਮਕੀ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਜਦੋਂ ਪਰਿਵਾਰ ਮਹਿਲ ਦੀ ਕੰਧ ਦੇ ਨਾਲ ਸੈਰ ਕਰ ਰਿਹਾ ਸੀ ਤਾਂ ਮਹਿਲ ਦੀ ਖਿੜਕੀ ਦੇ ਕੋਲ ਖੜ੍ਹੇ ਦੋ ਸਿਪਾਹੀ ਉਹਨਾਂ ਵੱਲ ਦੇਖ ਕੇ ਹੱਸੇ ਅਤੇ ਇਤਰਾਜ਼ਯੋਗ ਇਸ਼ਾਰਾ ਕੀਤਾ।

Sikh family alleges racial discrimination at Windsor Castle

 

ਲੰਡਨ: ਵਿੰਡਸਰ ਕੈਸਲ ਵਿਖੇ ਬ੍ਰਿਟਿਸ਼ ਫੌਜ ਦੇ ਦੋ ਗਾਰਡਾਂ 'ਤੇ ਨਸਲੀ ਵਿਤਕਰੇ ਦਾ ਦੋਸ਼ ਲਗਾਉਣ ਤੋਂ ਬਾਅਦ ਇਕ ਸਿੱਖ ਪਰਿਵਾਰ ਨੇ ਯੂਕੇ ਸਰਕਾਰ ਵਿਰੁੱਧ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ। 36 ਸਾਲਾ ਰਪਿੰਦਰ ਕੌਰ ਨੇ ਕਿਹਾ ਕਿ ਪਿਛਲੇ ਸਾਲ ਪੈਲੇਸ ਦੇ ਦੌਰੇ ਦੌਰਾਨ ਗਾਰਡਾਂ ਵੱਲੋਂ ਉਸ ਨੂੰ, ਉਸ ਦੇ ਦਸਤਾਰਧਾਰੀ ਪਤੀ ਅਤੇ ਉਹਨਾਂ ਦੇ ਦੋ ਸਾਲਾ ਬੱਚੇ ਨੂੰ ਨਸਲੀ ਤਾਅਨੇ ਮਾਰੇ ਗਏ ਸਨ।

ਇਹ ਵੀ ਪੜ੍ਹੋ: Unnao rape case: ਪੀੜਤਾ ਨੇ ਭਾਜਪਾ ਦੇ ਸਾਬਕਾ ਵਿਧਾਇਕ ਨੂੰ ਮਿਲੀ ਪੈਰੋਲ ਦਾ ਕੀਤਾ ਵਿਰੋਧ, ਜਾਨ ਨੂੰ ਖਤਰਾ ਦੱਸਿਆ

ਜਨਵਰੀ 2022 ਵਿਚ ਪਰਿਵਾਰ ਦੇ ਵਕੀਲਾਂ ਦੁਆਰਾ ਸਰਕਾਰੀ ਕਾਨੂੰਨੀ ਵਿਭਾਗ ਨੂੰ ਭੇਜੇ ਗਏ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਜਦੋਂ ਪਰਿਵਾਰ ਮਹਿਲ ਦੀ ਕੰਧ ਦੇ ਨਾਲ ਸੈਰ ਕਰ ਰਿਹਾ ਸੀ ਤਾਂ ਮਹਿਲ ਦੀ ਖਿੜਕੀ ਦੇ ਕੋਲ ਖੜ੍ਹੇ ਦੋ ਸਿਪਾਹੀ ਉਹਨਾਂ ਵੱਲ ਦੇਖ ਕੇ ਹੱਸੇ ਅਤੇ ਇਤਰਾਜ਼ਯੋਗ ਇਸ਼ਾਰਾ ਕੀਤਾ।

ਇਹ ਵੀ ਪੜ੍ਹੋ: ਖੰਨਾ ਦੇ ਮਿਲਟਰੀ ਗਰਾਊਂਡ 'ਚ ਮਿਲਿਆ ਬੰਬ, ਪੁਲਿਸ ਨੇ ਇਲਾਕਾ ਕੀਤਾ ਸੀਲ  

ਰਿਪੋਰਟ ਅਨੁਸਾਰ ਪਰਿਵਾਰ ਨੇ ਇਸ ਤੋਂ ਬਾਅਦ ਪੈਲੇਸ ਨੂੰ ਚਲਾਉਣ ਵਾਲੇ ਰਾਇਲ ਕਲੈਕਸ਼ਨ ਟਰੱਸਟ ਅਤੇ ਰੱਖਿਆ ਮੰਤਰਾਲੇ (ਐਮਓਡੀ) ਨੂੰ ਸ਼ਿਕਾਇਤ ਕੀਤੀ, ਜੋ ਗਾਰਡਾਂ ਦੀ ਜ਼ਿੰਮੇਵਾਰੀ ਤੈਅ ਕਰਦਾ ਹੈ। ਪਰਿਵਾਰ ਨੇ ਕਿਹਾ ਕਿ ਉਹਨਾਂ ਨੂੰ ਸਿਰਫ ਇਕ ਉੱਚ ਦਰਜੇ ਦੇ ਲੈਫਟੀਨੈਂਟ ਤੋਂ ਇਕ ਈਮੇਲ ਮਾਫੀਨਾਮਾ ਪ੍ਰਾਪਤ ਹੋਇਆ ਸੀ ਅਤੇ ਭਰੋਸਾ ਦਿੱਤਾ ਗਿਆ ਸੀ ਕਿ ਗਾਰਡਾਂ ਨੂੰ ਰਿਫਰੈਸ਼ਰ ਸਿਖਲਾਈ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: 'ਭਾਰਤ ਜੋੜੋ ਯਾਤਰਾ' ਦੇ ਜੰਮੂ-ਕਸ਼ਮੀਰ ਪਹੁੰਚਣ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ, ਸੂਬਾ ਇਕਾਈ ਦੇ ਬੁਲਾਰੇ ਨੇ ਦਿੱਤਾ ਅਸਤੀਫ਼ਾ

ਜਨਵਰੀ 2022 ਵਿਚ ਪਰਿਵਾਰ ਦੇ ਵਕੀਲਾਂ ਦੁਆਰਾ ਸਰਕਾਰੀ ਕਾਨੂੰਨੀ ਵਿਭਾਗ ਨੂੰ ਭੇਜੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਉਹਨਾਂ ਦਾ ਮੰਨਣਾ ਹੈ ਕਿ ਸਿਪਾਹੀਆਂ ਦੁਆਰਾ ਉਸ ਨੂੰ ਨਿਸ਼ਾਨਾ ਬਣਾਉਣ ਦਾ ਇਕੋ ਇਕ ਕਾਰਨ ਉਹਨਾਂ ਦੀ ਚਮੜੀ ਦਾ ਰੰਗ ਅਤੇ ਉਹਨਾਂ ਦੀ ਵੱਖਰੀ ਦਿਖ ਸੀ।

ਇਹ ਵੀ ਪੜ੍ਹੋ: World's Oldest Person Dies: ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਦਾ ਦਿਹਾਂਤ, 118 ਸਾਲ ਦੀ ਉਮਰ ’ਚ ਲਏ ਆਖਰੀ ਸਾਹ

ਰੁਪਿੰਦਰ ਕੌਰ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿ ਸਰਕਾਰੀ ਕਾਨੂੰਨੀ ਵਿਭਾਗ ਨੇ ਇਸ ਘਟਨਾ ਦਾ ਕੋਈ ਰਿਕਾਰਡ ਹੋਣ ਤੋਂ ਇਨਕਾਰ ਕੀਤਾ ਹੈ। ਪਹਿਲਾਂ ਤਾਂ ਘਟਨਾ ਦੀ ਜਾਂਚ ਕਰਨ ਵਾਲੇ ਲੈਫਟੀਨੈਂਟ ਨੇ ਮੁਆਫੀ ਮੰਗੀ ਪਰ ਫਿਰ ਸਰਕਾਰੀ ਕਾਨੂੰਨੀ ਵਿਭਾਗ ਨੇ ਅਜਿਹਾ ਹੋਣ ਤੋਂ ਇਨਕਾਰ ਕੀਤਾ ਅਤੇ ਮੈਨੂੰ ਇਹ ਸਾਬਤ ਕਰਨ ਲਈ ਕਿਹਾ। ਉਹਨਾਂ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਮੈਂ ਮਹਿਸੂਸ ਕਰਦੀ ਹਾਂ ਕਿ ਕੁਝ ਸੰਸਥਾਵਾਂ ਦੇ ਅੰਦਰ ਵਿਅਕਤੀਆਂ ਨੂੰ ਸੁਰੱਖਿਆ ਦਾ ਇਕ ਪੱਧਰ ਪ੍ਰਦਾਨ ਕੀਤਾ ਗਿਆ ਹੈ, ਜੋ ਸਾਡੇ ਵਰਗੇ ਲੋਕਾਂ, ਘੱਟ ਗਿਣਤੀਆਂ 'ਤੇ ਲਾਗੂ ਨਹੀਂ ਹੁੰਦਾ।