Success Story: 17,500 ਕਰੋੜ ਰੁਪਏ ਤਨਖਾਹ ਲੈਣ ਵਾਲੇ CEO ਜਗਦੀਪ ਸਿੰਘ ਕੌਣ ਹਨ?
ਜਗਦੀਪ ਸਿੰਘ ਪਿਛਲੇ ਸਾਲ ਅਪਣੀ ਤਨਖਾਹ ਕਾਰਨ ਚਰਚਾ ਵਿਚ ਆਏ ਸਨ।
ਦੁਨੀਆ ਦੇ ਕਈ ਦੇਸ਼ਾਂ ਵਿਚ ਰਹਿੰਦੇ ਪੰਜਾਬੀ ਆਪਣੀਆਂ ਪ੍ਰਾਪਤੀਆਂ ਨਾਲ ਭਾਈਚਾਰੇ ਦਾ ਨਾਂਅ ਰੌਸ਼ਨ ਕਰ ਰਹੇ ਹਨ। ਇਹਨਾਂ ਵਿਚੋਂ ਕਈ ਪੰਜਾਬੀ ਵੱਡੇ ਅਹੁਦਿਆਂ ’ਤੇ ਤੈਨਾਤ ਹਨ ਅਤੇ ਕਈ ਪੰਜਾਬੀ ਵਿਦੇਸ਼ੀ ਕੰਪਨੀਆਂ ਦੀ ਵਾਗਡੋਰ ਸੰਭਾਲ ਰਹੇ ਹਨ। ਇਹਨਾਂ ਵਿਚ ਅਮਰੀਕੀ ਸਟਾਰਟਅੱਪ ਕੰਪਨੀ (QuantumScape Corp) ਵਿਚ ਭਾਰਤੀ ਮੂਲ ਦੇ ਸੀਈਓ ਜਗਦੀਪ ਸਿੰਘ ਦਾ ਨਾਂਅ ਵੀ ਸ਼ਾਮਲ ਹੈ। ਜਗਦੀਪ ਸਿੰਘ ਪਿਛਲੇ ਸਾਲ ਅਪਣੀ ਤਨਖਾਹ ਕਾਰਨ ਚਰਚਾ ਵਿਚ ਆਏ ਸਨ।
ਇਹ ਵੀ ਪੜ੍ਹੋ: ਪੁਲਿਸ ਇੰਸਪੈਕਟਰ ਬਲਜੀਤ ਸਿੰਘ 7 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ
ਜਗਦੀਪ ਨੂੰ ਕੰਪਨੀ ਵੱਲੋਂ 2.3 ਬਿਲੀਅਨ ਡਾਲਰ ਯਾਨੀ ਕਰੀਬ 17500 ਕਰੋੜ ਰੁਪਏ ਦਾ ਤਨਖਾਹ ਪੈਕੇਜ ਦਿੱਤਾ ਜਾ ਰਿਹਾ ਹੈ। ਜਗਦੀਪ ਨੂੰ ਇਸ ਪੈਕੇਜ ਵਿਚ ਸਟਾਕ ਵਿਕਲਪ ਮਿਲਦੇ ਹਨ। ਇਹ ਪੈਕੇਜ ਆਮ ਤਨਖਾਹ ਪੈਕੇਜ ਤੋਂ ਵੱਖਰੇ ਹਨ ਅਤੇ ਇਹ ਪੈਕੇਜ ਕੰਪਨੀ ਦੀ ਕਾਰਗੁਜ਼ਾਰੀ, ਸ਼ੇਅਰਾਂ ਆਦਿ 'ਤੇ ਨਿਰਭਰ ਕਰਦੇ ਹਨ। ਇਸ ਪੈਕੇਜ ਨੂੰ ਟਵਿਟਰ ਦੇ ਮਾਲਕ ਐਲੋਨ ਮਸਕ ਦੇ ਪੈਕੇਜ ਵਾਂਗ ਮੰਨਿਆ ਗਿਆ ਸੀ।
ਇਹ ਵੀ ਪੜ੍ਹੋ: ਭਾਰਤੀ ਹਾਕੀ ਟੀਮ ਦੇ ਸਟਾਰ ਮਿਡ ਫੀਲਡਰ ਹਾਰਦਿਕ ਸਿੰਘ ਸੱਟ ਕਾਰਨ ਵਿਸ਼ਵ ਕੱਪ ਤੋਂ ਹੋਏ ਬਾਹਰ
ਜਗਦੀਪ ਸਿੰਘ ਊਰਜਾ ਸਟੋਰੇਜ ਅਮਰੀਕੀ ਸਟਾਰਟਅੱਪ ਕੰਪਨੀ ਕੁਆਂਟਮਸਕੇਪ ਕਾਰਪੋਰੇਸ਼ਨ ਦੇ ਸੀਈਓ ਹਨ। ਕੁਆਂਟਮਸਕੇਪ ਕਾਰਪੋਰੇਸ਼ਨ ਦੇ ਸੰਸਥਾਪਕ ਅਤੇ ਸੀਈਓ ਜਗਦੀਪ ਸਟੈਨਫੋਰਡ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਦੀ ਪੜ੍ਹਾਈ ਕੀਤੀ ਹੈ, ਅਤੇ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਐਮ.ਬੀ.ਏ. ਕੀਤੀ ਹੈ। ਜਗਦੀਪ ਸਿੰਘ ਕਈ ਕੰਪਨੀਆਂ ਦੇ ਸੰਸਥਾਪਕ ਹਨ, ਜਿਨ੍ਹਾਂ ਵਿਚ ਲਾਈਟਰਾ ਨੈੱਟਵਰਕ, ਏਅਰਸਾਫਟ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ: ਸੌਦਾ ਸਾਧ ਨੂੰ ਪੈਰੋਲ ਮਿਲਣ ’ਤੇ ਸਵਾਤੀ ਮਾਲੀਵਾਲ ਦਾ ਟਵੀਟ, ‘ਆਪਣੀਆਂ ਧੀਆਂ ਬਚਾਓ, ਬਲਾਤਕਾਰੀ ਆਜ਼ਾਦ ਘੁੰਮਣਗੇ’
ਅਮਰੀਕੀ ਸਟਾਰਟਅਪ ਕੰਪਨੀ Quantum Scape ਕਰੀਬ ਦੋ ਸਾਲ ਪਹਿਲਾਂ ਹੀ ਜਨਤਕ ਹੋਈ ਸੀ। ਪਿਛਲੇ ਸਾਲ ਸ਼ੇਅਰਧਾਰਕਾਂ ਦੀ ਸਾਲਾਨਾ ਮੀਟਿੰਗ ਵਿਚ ਜਗਦੀਪ ਸਿੰਘ ਦੇ ਵਿਸ਼ਾਲ ਪੈਕੇਜ ਨੂੰ ਮਨਜ਼ੂਰੀ ਦਿੱਤੀ ਗਈ। ਜਗਦੀਪ ਸਿੰਘ ਨੂੰ ਅਲਾਟ ਕੀਤੇ ਜਾਣ ਵਾਲੇ ਸ਼ੇਅਰਾਂ ਦੀ ਕੀਮਤ ਲਗਭਗ 2.3 ਬਿਲੀਅਨ ਅਮਰੀਕੀ ਡਾਲਰ ਹੈ ਜੋ ਕਿ ਭਾਰਤੀ ਮੁਦਰਾ ਵਿਚ 17,486 ਕਰੋੜ ਰੁਪਏ ਹੈ।