RTI ਦਾ ਦਾਅਵਾ: ਕੈਨੇਡਾ ਵਿਚ ‘ਨਸ਼ੇ’ ਕਾਰਨ ਹੋ ਰਹੀਆਂ ਜ਼ਿਆਦਾਤਰ ਪੰਜਾਬੀ ਵਿਦਿਆਰਥੀਆਂ ਦੀਆਂ ਮੌਤਾਂ
ਰਿਪੋਰਟ ਅਨੁਸਾਰ, 'ਅੰਤਰਰਾਸ਼ਟਰੀ ਵਿਦਿਆਰਥੀ ਓਵਰਡੋਜ਼ ਕਾਰਨ ਮਰ ਰਹੇ ਹਨ ਪਰ ਬ੍ਰਿਟਿਸ਼ ਕੋਲੰਬੀਆ ਸਰਕਾਰ ਸਮੱਸਿਆ ਦਾ ਪਤਾ ਨਹੀਂ ਲਗਾ ਰਹੀ ਹੈ।'
ਬਰੈਂਪਟਨ: ਹਾਲ ਹੀ ਦੇ ਸਾਲਾਂ ਵਿਚ ਕੈਨੇਡਾ ਵਿਚ 'ਦਿਲ ਦੇ ਦੌਰੇ' ਕਾਰਨ ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ ਪਰ ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਕੋਲ ਅਜਿਹੀਆਂ ਮੌਤਾਂ ਬਾਰੇ ਬਹੁਤ ਘੱਟ ਅੰਕੜੇ ਹਨ। ਉੱਤਰੀ ਅਮਰੀਕਾ ਦੇ ਦੇਸ਼ ਵਿਚ ਚਿੰਤਾਜਨਕ ਦਰ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਸ਼ੇ ਦੀ ਓਵਰਡੋਜ਼ ਨਾਲ ਮਰਨ ਦੀਆਂ ਮੀਡੀਆ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ। ਰਿਪੋਰਟ ਅਨੁਸਾਰ ਪੀੜਤਾਂ ਦੇ ਮਾਪੇ ਵੀ ਬਦਨਾਮੀ ਕਾਰਨ ਇਸ ਬਾਰੇ ਸਫਾਈ ਦੇਣ ਤੋਂ ਡਰਦੇ ਹਨ।
ਇਹ ਵੀ ਪੜ੍ਹੋ: ਦੱਖਣੀ ਫਿਲਮ ਇੰਡਸਟਰੀ ਨੂੰ ਸਦਮਾ, ਅਦਾਕਾਰ ਸੁਧੀਰ ਵਰਮਾ ਨੇ ਕੀਤੀ ਖੁਦਕੁਸ਼ੀ
ਸਰੀ ਦੇ ਗੁਰਦੁਆਰਾ ਦੁਖ ਨਿਵਾਰਨ ਦੇ ਇਕ ਗਿਆਨੀ ਨਰਿੰਦਰ ਸਿੰਘ ਨੇ ਇਕ ਮੀਡੀਆ ਰਿਪੋਰਟ ਵਿਚ ਕਿਹਾ, “ਅਸੀਂ ਦੇਖਿਆ ਹੈ ਕਿ ਵਿਦਿਆਰਥੀਆਂ ਦੀਆਂ 80% ਮੌਤਾਂ ਨਸ਼ਿਆਂ ਨਾਲ ਸਬੰਧਤ ਹਨ। ਬਦਨਾਮੀ ਦੇ ਡਰੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਅਕਸਰ ਲੋਕਾਂ ਨੂੰ ਦੱਸਦੇ ਹਨ ਕਿ ਉਹਨਾਂ ਦੇ ਬੱਚਿਆਂ ਦੀ ਮੌਤ ਹਾਰਟ ਅਟੈਕ ਜਾਂ ਨੀਂਦ ਵਿਚ ਹੋਈ ਜਦਕਿ ਅਸਲ ਕਾਰਨ ਨਸ਼ੇ ਦੀ ਓਵਰਡੋਜ਼ ਹੈ।
ਇਹ ਵੀ ਪੜ੍ਹੋ: ਸੌਦਾ ਸਾਧ ਦੇ ‘ਦਰਬਾਰ’ ’ਚ ਪਹੁੰਚੇ ਹਰਿਆਣਾ CM ਦੇ OSD ਅਤੇ ਰਾਜ ਸਭਾ MP, ਸਵਾਤੀ ਮਾਲੀਵਾਲ ਨੇ ਕਿਹਾ- ਤਮਾਸ਼ਾ ਸ਼ੁਰੂ
ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਤੋਂ 2017-22 ਦੌਰਾਨ ਹੋਈਆਂ ਮੌਤਾਂ ਨਾਲ ਸਬੰਧਤ ਅੰਕੜੇ ਮੰਗਣ ਵਾਲੇ ਆਰਟੀਆਈ ਕਾਰਕੁਨ ਹਰਮਿਲਾਪ ਗਰੇਵਾਲ ਨੇ ਕਿਹਾ, “ਕੈਨੇਡਾ ਵਿਚ ਪੰਜਾਬ ਦੇ ਵਿਦਿਆਰਥੀਆਂ ਦੀਆਂ ਅਜਿਹੀਆਂ ਮੌਤਾਂ ਦੀਆਂ ਰਿਪੋਰਟਾਂ ਹਨ ਪਰ ਇਹ ਮੌਤਾਂ ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਦੁਆਰਾ ਆਰਟੀਆਈ ਦੇ ਜਵਾਬ ਵਿਚ ਨਹੀਂ ਦਰਸਾਈਆਂ ਗਈਆਂ ਹਨ। ਜਾਂ ਤਾਂ ਹਾਈ ਕਮਿਸ਼ਨ ਅੰਕੜੇ ਨਹੀਂ ਰੱਖ ਰਿਹਾ ਜਾਂ ਉਹ ਮੌਤਾਂ ਦੀ ਗਿਣਤੀ ਘੱਟ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ।”
ਇਹ ਵੀ ਪੜ੍ਹੋ: ਹੁਣ ਹੈਲੀਕਾਪਟਰ ਦੀ ਬਜਾਏ ਜੈੱਟ ਦੀ ਸਵਾਰੀ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ
ਕੈਨੇਡਾ ਵਿਚ ਪੰਜਾਬ ਦੇ ਵਿਦਿਆਰਥੀ – ਅਰਸ਼ਦੀਪ ਸਿੰਘ ਖੋਸਾ (26), ਸੁਖਬੀਰ ਸਿੰਘ (24), ਨਵਰੀਤ ਸਿੰਘ ਮਾਣੁਕ, ਗੁਰਆਸੀਸ ਸਿੰਘ, ਜਤਿਨ ਪੁਰੀ, ਪ੍ਰੀਤਇੰਦਰ ਸਿੰਘ ਅਤੇ ਜਗਦੀਪ ਸਿੰਘ ਦੀ 2022 ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਦਕਿ ਮਨਦੀਪ ਸਿੰਘ (24), ਸੰਦੀਪ ਸਿੰਘ (21), ਅਮਰਜੀਤ ਸਿੰਘ (26), ਜੋਬਨਜੀਤ ਸਿੰਘ, ਅਤੇ ਧਰਮਪ੍ਰੀਤ ਸਿੰਘ (21) ਦੀ ਵੀ 2021 ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਹ ਮੌਤਾਂ ਕੈਨੇਡੀਅਨ ਮੀਡੀਆ ਵਿਚ ਰਿਪੋਰਟ ਕੀਤੀਆਂ ਗਈਆਂ ਸਨ। ਹੋਰ ਵੀ ਮੌਤਾਂ ਹੋ ਸਕਦੀਆਂ ਹਨ ਜਿਨ੍ਹਾਂ ਦੀ ਰਿਪੋਰਟ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ: ਪਾਕਿਸਤਾਨੀ ਮਹਿਲਾ ਨੇ ਅੰਮ੍ਰਿਤਸਰ ਵਿਚ ਦਿੱਤਾ ਪੁੱਤਰ ਨੂੰ ਜਨਮ, ਪਿਤਾ ਨੇ ਨਾਂਅ ਰੱਖਿਆ ਬਾਰਡਰ-2
ਦਿਲ ਦੇ ਦੌਰੇ ਤੋਂ ਇਲਾਵਾ ਪੰਜਾਬ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਡੁੱਬਣ, ਖੁਦਕੁਸ਼ੀਆਂ ਅਤੇ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹਨ। ਗਰੇਵਾਲ ਨੇ ਇਕ ਆਰਟੀਆਈ ਸਵਾਲ ਦਾਇਰ ਕਰਕੇ 2017 ਤੋਂ ਅਕਤੂਬਰ 2022 ਤੱਕ ਕੈਨੇਡਾ, ਅਮਰੀਕਾ, ਰੂਸ, ਚੀਨ ਅਤੇ ਨਿਊਜ਼ੀਲੈਂਡ ਵਿਚ ਮਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਜਾਣਨ ਦੀ ਮੰਗ ਕੀਤੀ ਸੀ। ਆਰਟੀਆਈ ਸਵਾਲ ਦੇ ਜਵਾਬ ਵਿਚ ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਕਿਹਾ, “ਮੌਜੂਦ ਰਿਕਾਰਡਾਂ ਅਨੁਸਾਰ ਅਸੀਂ 2017 ਵਿਚ 1 ਮੌਤ ਅਤੇ 2018 ਵਿਚ 2 ਭਾਰਤੀ ਵਿਦਿਆਰਥੀਆਂ ਦੀ ਮੌਤ ਐਚਸੀਆਈ, ਓਟਾਵਾ ਦੇ ਕੌਂਸਲਰ ਅਧਿਕਾਰ ਖੇਤਰ ਅਧੀਨ ਦਰਜ ਕੀਤੀਆਂ ਹਨ। ਹਾਲਾਂਕਿ ਉਹਨਾਂ ਦੇ ਭਾਰਤੀ ਰਾਜ ਦੇ ਸਬੰਧ ਵਿਚ ਕੋਈ ਜਾਣਕਾਰੀ ਉਪਲਬਧ ਨਹੀਂ ਹੈ”।
ਇਹ ਵੀ ਪੜ੍ਹੋ: ਪੰਜਾਬ ’ਚ ਕਪਾਹ, ਮੱਕੀ ਦੀ ਪੈਦਾਵਾਰ 2050 ਤੱਕ 11 ਤੇ 13 ਫ਼ੀਸਦੀ ਘਟਣ ਦਾ ਅਨੁਮਾਨ
ਅਮਰੀਕਾ ਵਿਚ ਭਾਰਤੀ ਦੂਤਾਵਾਸ ਨੇ ਇਕੱਲੇ 2022 ਦੇ ਪਹਿਲੇ 10 ਮਹੀਨਿਆਂ ਵਿਚ 68 ਮੌਤਾਂ ਦੀ ਰਿਪੋਰਟ ਕੀਤੀ। ਅਮਰੀਕਾ ਵਿਚ 2019 ਅਤੇ 2021 ਵਿਚ 39-39 ਭਾਰਤੀਆਂ ਦੀ ਮੌਤ ਹੋਈ। ਮੌਤਾਂ ਦੀ ਗਿਣਤੀ 2017, 2018 ਅਤੇ 2020 ਵਿਚ ਕ੍ਰਮਵਾਰ 20, 17 ਅਤੇ 22 ਸੀ। ਨਿਊਜ਼ੀਲੈਂਡ ਵਿਚ 2017 ਤੋਂ 2022 ਤੱਕ ਹਰ ਸਾਲ ਕ੍ਰਮਵਾਰ 43, 51, 49, 20, 31 ਅਤੇ 35 ਭਾਰਤੀਆਂ ਦੀ ਮੌਤ ਹੋਈ। ਰੂਸ ਵਿਚ 2020 ਵਿਚ ਦਸ ਭਾਰਤੀਆਂ ਦੀ ਮੌਤ ਹੋਈ, ਜੋ ਪਿਛਲੇ ਛੇ ਸਾਲਾਂ ਵਿਚ ਸਭ ਤੋਂ ਵੱਧ ਹੈ। 2022 ਵਿਚ ਰੂਸ ਵਿਚ ਕੁੱਲ ਪੰਜ ਭਾਰਤੀਆਂ ਦੀ ਮੌਤ ਹੋਈ। ਚੀਨ ਵਿਚ ਭਾਰਤੀ ਦੂਤਾਵਾਸ ਨੇ ਪਿਛਲੇ ਛੇ ਸਾਲਾਂ ਵਿਚ ਅਜਿਹੀਆਂ ਸਿਰਫ਼ ਚਾਰ ਮੌਤਾਂ ਦੀ ਰਿਪੋਰਟ ਕੀਤੀ ਹੈ।
ਕੈਨੇਡਾ ਅਧਾਰਤ ਗੈਰ-ਲਾਭਕਾਰੀ ਨਿਊਜ਼ ਵੈੱਬਸਾਈਟ ਦੀ ਇਕ ਰਿਪੋਰਟ ਅਨੁਸਾਰ, 'ਅੰਤਰਰਾਸ਼ਟਰੀ ਵਿਦਿਆਰਥੀ ਓਵਰਡੋਜ਼ ਕਾਰਨ ਮਰ ਰਹੇ ਹਨ ਪਰ ਬ੍ਰਿਟਿਸ਼ ਕੋਲੰਬੀਆ ਸਰਕਾਰ ਸਮੱਸਿਆ ਦਾ ਪਤਾ ਨਹੀਂ ਲਗਾ ਰਹੀ ਹੈ।' ਇਸ ਰਿਪੋਰਟ ਵਿਚ ਸਰੀ ਦੇ ਗੁਰਦੁਆਰਾ ਦੁਖ ਨਿਵਾਰਨ ਦੇ ਗਿਆਨੀ ਨਰਿੰਦਰ ਸਿੰਘ ਦੇ ਹਵਾਲੇ ਨਾਲ ਕਿਹਾ ਗਿਆ ਸੀ, “ਗੁਰਦੁਆਰੇ ਨੇ ਵਿਦਿਆਰਥੀਆਂ ਦੀਆਂ ਲਾਸ਼ਾਂ ਵਾਪਸ ਭਾਰਤ ਵਾਪਸ ਭੇਜਣ ਲਈ ਲੱਖਾਂ ਡਾਲਰ ਖਰਚ ਕੀਤੇ ਹਨ। ਪਰਿਵਾਰ ਅਕਸਰ ਗੁਰਦੁਆਰੇ ਨੂੰ ਪਾਵਰ ਆਫ਼ ਅਟਾਰਨੀ ਦਿੰਦੇ ਹਨ ਕਿਉਂਕਿ ਉਹ ਅੰਤਿਮ ਸਸਕਾਰ ਦਾ ਖਰਚਾ ਭਰਨ ਜਾਂ ਦੇਹ ਨੂੰ ਵਾਪਸ ਲਿਆਉਣ ਲਈ ਅਸਮਰੱਥ ਹੁੰਦੇ ਹਨ। ਫਿਰ ਗੁਰਦੁਆਰੇ ਨੂੰ ਕੋਰੋਨਰ ਦੀ ਰਿਪੋਰਟ ਮਿਲਦੀ ਹੈ ਜੋ ਮੌਤ ਦਾ ਕਾਰਨ ਦੱਸਦੀ ਹੈ। ਅਸੀਂ ਨੋਟ ਕੀਤਾ ਹੈ ਕਿ 80% ਮੌਤਾਂ ਨਸ਼ੇ ਨਾਲ ਹੁੰਦੀਆਂ ਹਨ”।
ਇਸ ਰਿਪੋਰਟ ਤੋਂ ਬਾਅਦ ਬੀਸੀ ਸਰਕਾਰ ਨੇ ਨਸ਼ੇ ਦੀ ਓਵਰਡੋਜ਼ ਕਾਰਨ ਹੋਈਆਂ ਮੌਤਾਂ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਪੰਜਾਬੀ ਨਿਊਜ਼ ਵੈੱਬਸਾਈਟਾਂ ਕੈਨੇਡਾ ਵਿਚ ਦਿਲ ਦੇ ਦੌਰੇ ਜਾਂ ਹਾਦਸਿਆਂ ਕਾਰਨ ਨੌਜਵਾਨ ਵਿਦਿਆਰਥੀਆਂ ਦੀ ਮੌਤ ਦੀਆਂ ਰਿਪੋਰਟਾਂ ਨਾਲ ਭਰੀਆਂ ਹੋਈਆਂ ਹਨ, ਜੋ ਕਿ ਪੰਜਾਬ ਦੇ ਵਿਦਿਆਰਥੀਆਂ ਲਈ ਪੜ੍ਹਾਈ ਦਾ ਮਨਪਸੰਦ ਸਥਾਨ ਹੈ।
ਇਹ ਵੀ ਪੜ੍ਹੋ: ਅਮਰੀਕਾ ਦੇ ਸਕੂਲ ਵਿਚ ਫਿਰ ਹੋਈ ਗੋਲੀਬਾਰੀ, 2 ਵਿਦਿਆਰਥੀਆਂ ਦੀ ਮੌਤ ਤੇ ਇਕ ਅਧਿਆਪਕ ਜ਼ਖਮੀ
ਗਰੇਵਾਲ ਨੇ ਕਿਹਾ, “ਇਹ ਬਹੁਤ ਗੰਭੀਰ ਮਾਮਲਾ ਹੈ ਕਿਉਂਕਿ ਇਸ ਵਿਚ ਪੰਜਾਬ ਦੇ ਨੌਜਵਾਨ ਵਿਦਿਆਰਥੀਆਂ ਦੀ ਜ਼ਿੰਦਗੀ ਸ਼ਾਮਲ ਹੈ ਜੋ ਚੰਗੇ ਭਵਿੱਖ ਲਈ ਉੱਥੇ ਗਏ ਹਨ। ਜੇਕਰ ਹਾਈ ਕਮਿਸ਼ਨ ਕੋਲ ਡਾਟਾ ਨਹੀਂ ਹੈ ਜਾਂ ਅਜਿਹੀਆਂ ਮੌਤਾਂ ਦੀ ਗੰਭੀਰਤਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਇਹ ਫਿਰ ਤੋਂ ਗੰਭੀਰ ਚਿੰਤਾ ਦਾ ਵਿਸ਼ਾ ਹੈ। ਮਾਮਲੇ ਦੀ ਜਾਂਚ ਦੀ ਲੋੜ ਹੈ। ਅਸਲ ਡਾਟਾ ਜਨਤਾ ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਹੈ। ਕੈਨੇਡੀਅਨ ਮੀਡੀਆ ਰਿਪੋਰਟ ਕਰ ਰਿਹਾ ਹੈ ਕਿ ਦਿਲ ਦੇ ਦੌਰੇ ਦੀਆਂ ਬਹੁਤ ਸਾਰੀਆਂ ਮੌਤਾਂ ਨਸ਼ੇ ਦੀ ਓਵਰਡੋਜ਼ ਨਾਲ ਜੁੜੀਆਂ ਹੋ ਸਕਦੀਆਂ ਹਨ। ਜੇਕਰ ਇਹ ਸੱਚ ਹੈ ਤਾਂ ਭਾਰਤ ਵਿਚ ਮਾਪਿਆਂ ਨੂੰ ਇਸ ਬਾਰੇ ਸੁਚੇਤ ਕਰਨਾ ਚਾਹੀਦਾ ਹੈ। ਅਜਿਹੀਆਂ ਰਿਪੋਰਟਾਂ ਦੀ ਸੱਚਾਈ ਦੀ ਜਾਂਚ ਸਹੀ ਅੰਕੜਿਆਂ ਨਾਲ ਹੀ ਕੀਤੀ ਜਾ ਸਕਦੀ ਹੈ ਜੋ ਆਦਰਸ਼ਕ ਤੌਰ 'ਤੇ ਭਾਰਤੀ ਹਾਈ ਕਮਿਸ਼ਨ ਕੋਲ ਹੋਣੀ ਚਾਹੀਦੀ ਹੈ”।