ICC ਰੈਂਕਿੰਗ : ਭਾਰਤ ਟੈਸਟ ਵਿਚ ਤੇ ਇੰਗਲੈਂਡ ਇਕ ਦਿਨਾ ਮੈਚ ਵਿਚ ਨੰਬਰ ਇਕ 'ਤੇ ਬਰਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇਕ ਦਿਨਾ ਮੈਚਾਂ ਦੀ ਰੈਂਕਿੰਗ 'ਚ ਭਾਰਤੀ ਟੀਮ ਦੂਜੇ ਨੰਬਰ 'ਤੇ

ICC rankings: India retain top spot in Tests, England ranked no 1 ODI

ਦੁਬਈ : ਭਾਰਤ ਅਤੇ ਇੰਗਲੈਂਡ ਨੇ ਵੀਰਵਾਰ ਨੂੰ ਆਈ.ਸੀ.ਸੀ ਦੀ ਤਾਜ਼ਾ ਰੈਂਕਿੰਗ ਵਿਚ ਟੈਸਟ ਅਤੇ ਇਕ ਦਿਨਾ ਟੀਮ ਰੈਂਕਿੰਗ ਵਿਚ ਨੰਬਰ ਇਕ ਦਾ ਸਥਾਨ ਬਰਕਰਾਰ ਰਖਿਆ। ਆਈ.ਸੀ.ਸੀ ਬਿਆਨ ਮੁਤਾਬਕ ਰੈਂਕਿੰਗ ਵਿਚ 2015-16 ਤੋਂ ਲੜੀ ਦੇ ਨਤੀਜਿਆਂ ਨੂੰ ਹਟਾਉਣ ਤੋਂ ਬਾਅਦ ਕੀਤੀ ਗਈ ਸੀ ਅਤੇ 2016-17 ਅਤੇ 2017-18 ਦੇ ਨਤੀਜਿਆਂ ਦੇ 50 ਫ਼ੀ ਸਦੀ ਅੰਕ ਹੀ ਸ਼ਾਮਲ ਕੀਤੇ ਗਏ ਹਨ। 

ਸਾਲ 2019 ਵਿਸ਼ਵ ਕੱਪ ਵਿਚ ਹੁਣ ਇਕ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ ਅਤੇ ਇੰਗਲੈਂਡ ਇਕ ਦਿਨਾ ਵਿਚ ਪਹਿਲੇ ਨੰਬਰ ਦੇ ਬਣੀ ਹੋਈ ਹੈ ਪਰ ਭਾਰਤ ਇਸ ਦੇਸ਼ ਵਿਚ ਅੰਤਰ ਘਟਾਉਣ ਵਿਚ ਸਫ਼ਲ ਰਿਹਾ ਜੋ ਹੁਣ ਸਿਰਫ਼ ਦੋ ਅੰਕ ਹੀ ਹੈ। ਟੈਸਟ ਰੈਂਕਿੰਗ ਵਿਚ ਭਾਰਤ ਅਤੇ ਦੂਜੇ ਸਥਾਨ 'ਤੇ ਕਾਬਿਜ ਨਿਊਜ਼ੀਲੈਂਡ ਵਿਚਾਲੇ ਅੰਦਰ ਅੱਠ ਤੋਂ ਸਿਰਫ਼ ਦੋ ਅੰਕ ਰਹਿ ਗਿਆ ਹੈ।

ਪਹਿਲਾਂ ਭਾਰਤ ਦੇ 116 ਅੰਕ ਅਤੇ ਨਿਊਜ਼ੀਲੈਂਡ ਦੇ 108 ਅੰਕ ਸੀ ਪਰ ਵਿਰਾਟ ਕੋਹਲੀ ਦੀ ਟੀਮ ਦੀ ਦਖਣੀ ਅਫ਼ਰੀਕਾ 'ਤੇ 3-0 ਦੀ ਜਿੱਤ ਅਤੇ ਸ੍ਰੀਲੰਕਾ 'ਤੇ 2-1 ਨਾਲ ਜਿੱਤ ਨੂੰ 2015-16 ਸੈਸ਼ਨ ਦਾ ਹਿੱਸਾ ਮਨਿਆ ਗਿਆ ਜਿਸ ਨਾਲ ਉਨ੍ਹਾਂ ਨੇ ਤਿੰਨ ਅੰਕ ਗੁਆ ਦਿਤੇ ਜਦਕਿ ਨਿਊਜ਼ੀਲੈਂਡ ਦੀ ਆਸਟਰੇਲੀਆ ਤੋਂ 2-0 ਦੀ ਹਾਰ ਨੂੰ ਹਟਾ ਦਿਤਾ ਗਿਆ ਜਿਸ ਨਾਲ ਉਨ੍ਹਾਂ ਨੂੰ ਤਿੰਨ ਅੰਕ ਮਿਲੇ। 

ਸੂਚੀ ਵਿਚ ਸਥਾਨ ਵਿਚ ਇਕਲੌਤਾ ਬਦਲਾਅ ਹੋਇਆ ਹੈ ਜਿਸ ਵਿਚ ਇੰਗਲੈਂਡ ਨੇ ਚੌਥੇ ਨੰਬਰ 'ਤੇ ਆਸਟਰੇਲੀਆ ਨੂੰ ਪਛਾੜ ਦਿਤਾ ਹੈ ਅਤੇ ਉਸਦੇ 105 ਅੰਕ ਹਨ। ਆਸਟਰੇਲੀਆ ਛੇ ਅੰਕ ਗੁਆਉਣ ਤੋਂ 98 ਅੰਕ 'ਤੇ ਹੈ ਕਿਉਂਕਿ ਉਨ੍ਹਾਂ ਨੇ 2015-16 ਵਿਚ ਪੰਜ ਤੋਂ ਚਾਰ ਲੜੀਆਂ ਜਿੱਤਿਆ ਸੀ ਜੋ ਗਿਣਤੀ ਦਾ ਹਿੱਸਾ ਨਹੀਂ ਸੀ। 

ਉੱਥੇ ਹੀ ਸੱਤਵੇਂ ਨੰਬਰ ਦੀ ਪਾਕਿਸਤਾਨ ਅਤੇ ਅੱਠਵੇਂ ਨੰਬਰ ਦੀ ਵੈਸਟਇੰਡੀਜ਼ ਦੀ ਵਿਚ ਦਾ ਅੰਤਰ 11 ਤੋਂ ਘੱਟ ਕੇ ਦੋ ਅੰਕ ਦਾ ਹੋ ਗਿਆ ਹੈ। ਇਕ ਦਿਨਾ ਵਿਚ ਇੰਗਲੈਂਡ ਨੇ ਚੋਟੀ ਦਾ ਸਥਾਨ ਬਰਕਰਾਰ ਰਖਿਆ ਹੈ ਪਰ ਵਿਸ਼ਵ ਕੱਪ ਵਿਚ ਚੋਟੀ ਦੀ ਰੈਂਕਿੰਗ ਦੀ ਟੀਮ ਦੇ ਤੌਰ 'ਤੇ ਜਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਆਉਣ ਵਾਲੇ ਇਕੱਲੇ ਇਕ ਦਿਨਾ ਵਿਚ ਆਇਰਲੈਂਡ ਨੂੰ ਹਰਾਉਣਾ ਪੈਣਾ ਅਤੇ ਫਿਰ ਪਾਕਿਸਤਾਨ ਨੂੰ ਘਰੇਲੂ ਲੜੀ ਵਿਚ 3-2 ਨਾਲ ਹਰਾਉਣਾ ਹੋਵੇਗਾ ਜਾਂ ਫਿਰ ਜੇਕਰ ਉਹ ਆਇਰਲੈਂਡ ਤੋਂ ਹਾਰ ਗਈ ਤਾਂ ਉਸ ਨੂੰ ਪਾਕਿਸਤਾਨ ਨੂੰ 4-1 ਨਾਲ ਇਸ ਤੋਂ ਬਿਹਤਰ ਹਾਰ ਦੇਣੀ ਹੋਵੇਗੀ।

ਇਕ ਦਿਨਾ ਮੈਚਾਂ ਦੀ ਰੈਂਕਿੰਗ 'ਚ ਭਾਰਤੀ ਟੀਮ ਦੂਜੇ ਨੰਬਰ 'ਤੇ ਬਣੀ ਹੋਈ ਹੈ। ਦਖਣੀ ਅਫ਼ਰੀਕਾ ਨੇ ਨਿਊਜ਼ੀਲੈਂਡ ਨੂੰ ਤਿੱਜੇ ਸਥਾਨ ਤੋਂ ਹਟਾ ਦਿਤਾ ਹੈ ਜਦਕਿ ਇਕ ਹੋਰ ਬਦਲਾਅ ਵਿਚ ਵੈਸਟਇੰਡੀਜ਼ ਦੀ ਟੀਮ ਸ੍ਰੀਲੰਕਾ ਤੋਂ ਅੱਗੇ ਸੱਤਵੇਂ ਸਥਾਨ 'ਤੇ ਪਹੁੰਚ ਗਈ ਹੈ। ਕੋਈ ਟੀਮ ਚੋਟੀ ਦੀਆਂ 10 ਟੀਮਾਂ ਚੋਂ ਬਾਹਰ ਨਹੀਂ ਹੋਈ ਹੈ। ਇਸ ਨਾਲ ਇਹ ਪੱਕਾ ਹੋ ਗਿਆ ਹੈ ਕਿ ਵਿਸ਼ਵਕੱਪ ਵਿਚ ਚੋਟੀ ਦੀਆਂ 10 ਟੀਮਾਂ ਹੀ ਖੇਡਣਗੀਆਂ।