ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ‘ਚ ਵਿਨੇਸ਼ ਤੇ ਸਾਕਸ਼ੀ ਨੇ ਜਿੱਤਿਆ ਗੋਲਡ ਮੈਡਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਦੇਸ਼ ਦੀ ਸਟਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੇ ਅਪਣਾ ਬਿਹਤਰੀਨ ਪ੍ਰਦਰਸ਼ਨ...

Vinash and Sakshi won the gold medal

ਗੋਂਡਾ (ਭਾਸ਼ਾ) : ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਦੇਸ਼ ਦੀ ਸਟਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੇ ਅਪਣਾ ਬਿਹਤਰੀਨ ਪ੍ਰਦਰਸ਼ਨ ਵਿਖਾਉਂਦੇ ਹੋਏ ਗੋਲਡ ਮੈਡਲ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ। ਉਥੇ ਹੀ ਇੰਦੂ ਨੇ ਯੂਪੀ ਨੂੰ ਗੋਲਡ ਮੈਡਲ ਦਿਵਾਇਆ ਹੈ। ਹਰਿਆਣਾ ਦੀ ਗੀਤਿਕਾ ਜਾਖੜ ਨੇ ਸਿਲਵਰ ਮੈਡਲ ਹਾਸਲ ਕੀਤਾ। ਰੇਲਵੇ ਦੀ ਵਿਨੇਸ਼ ਫੋਗਾਟ ਨੇ ਚੰਡੀਗੜ੍ਹ ਦੀ ਨੀਤੂ ਨਾਲ ਅਪਣਾ ਪਹਿਲਾ ਦਾਅ ਆਜਮਾਇਆ।

ਹਰਿਆਣਾ ਦੀ ਗੀਤਿਕਾ ਜਾਖੜ ਨੂੰ ਅਪਣੀ ਹੀ ਟੀਮ ਦੀ ਅਨੀਤਾ ਤੋਂ ਹਾਰ ਕੇ ਸਿਲਵਰ ਮੈਡਲ ਨਾਲ ਸੰਤੋਸ਼ ਕਰਨਾ ਪਿਆ। ਮੇਜ਼ਬਾਨ ਯੂਪੀ ਦੀ ਇੰਦੂ ਨੇ ਹਰਿਆਣਾ ਦੀ ਕਿਰਨ ਨੂੰ ਸੌਖ ਨਾਲ ਹਰਾ ਕੇ ਗੋਲਡ ਮੈਡਲ ਹਾਸਲ ਕਰਨ ਵਿਚ ਕਾਮਯਾਬੀ ਹਾਸਲ ਕੀਤੀ। 62 ਕਿਲੋਗ੍ਰਾਮ ਫਰੀ ਸਟਾਇਲ ਵਿਚ ਸਾਕਸ਼ੀ ਮਲਿਕ ਰੇਲਵੇ ਨੂੰ ਗੋਲਡ ਮੈਡਲ, ਅਨੀਤਾ ਦਿੱਲੀ ਨੂੰ ਸਿਲਵਰ ਮੈਡਲ ਅਤੇ ਹਰਿਆਣਾ ਦੀ ਰਚਨਾ ਅਤੇ ਪੂਜਾ ਨੂੰ ਬ੍ਰੋਨਜ਼ ਮੈਡਲ।

55 ਕਿਲੋਗ੍ਰਾਮ ਵਿਚ ਹਰਿਆਣਾ ਦੀ ਪਿੰਕੀ ਨੂੰ ਗੋਲਡ ਮੈਡਲ, ਹਰਿਆਣਾ ਦੀ ਹੀ ਅੰਜੂ ਨੂੰ ਸਿਲਵਰ, ਦਿੱਲੀ ਦੀ ਰੀਨਾ ਅਤੇ ਰੇਲਵੇ ਦੀ ਲਲਿਤਾ ਨੂੰ ਬ੍ਰੋਨਜ਼। 50 ਕਿਲੋਗ੍ਰਾਮ ਵਿਚ ਯੂਪੀ ਦੀ ਇੰਦੂ ਨੂੰ ਗੋਲਡ ਮੈਡਲ, ਹਰਿਆਣਾ ਦੀ ਕਿਰਨ ਨੂੰ ਸਿਲਵਰ ਅਤੇ ਯੂਪੀ ਦੀ ਸੀਤਲ ਅਤੇ ਪੰਜਾਬ ਦੀ ਪ੍ਰੀਤੀ ਨੂੰ ਬ੍ਰੋਨਜ਼ ਮੈਡਲ। 72 ਕਿਲੋਗ੍ਰਾਮ ਵਿਚ ਰੇਲਵੇ ਦੀ ਕਿਰਨ ਨੂੰ ਗੋਲਡ ਮੈਡਲ, ਹਰਿਆਣਾ ਦੀ ਨੈਨਾ ਨੂੰ ਸਿਲਵਰ ਮੈਡਲ, ਹਰਿਆਣਾ ਦੀ ਨਿੱਕੀ ਅਤੇ ਰੇਲਵੇ ਦੀ ਕਵਿਤਾ ਨੂੰ ਬ੍ਰੋਨਜ਼।

65 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੀ ਅਨੀਤਾ ਨੂੰ ਗੋਲਡ ਮੈਡਲ,  ਹਰਿਆਣਾ ਦੀ ਗੀਤ ਨੂੰ ਸਿਲਵਰ ਅਤੇ ਰੇਲਵੇ ਦੀ ਰੀਤੂ ਅਤੇ ਗਾਰਗੀ ਨੂੰ ਬ੍ਰੋਨਜ਼ ਮੈਡਲ। 76 ਕਿਲੋਗ੍ਰਾਮ ਵਿਚ ਹਰਿਆਣਾ ਦੇ ਸੁਦੇਸ਼ ਨੂੰ ਗੋਲਡ, ਦਿੱਲੀ ਦੀ ਜੋਤੀ ਨੂੰ ਸਿਲਵਰ,  ਹਰਿਆਣਾ ਦੀ ਪੂਜਾ ਅਤੇ ਹਿਮਾਚਲ ਦੀ ਰਾਣੀ ਨੂੰ ਬ੍ਰੋਨਜ਼ ਮੈਡਲ ਮਿਲਿਆ। 68 ਕਿਲੋਗ੍ਰਾਮ ਭਾਰ ਵਰਗ ਵਿਚ ਰੇਲਵੇ ਦੇ ਨਵਜੋਤ ਨੂੰ ਗੋਲਡ, ਕੇਰਲਾ ਦੇ ਅੰਜੁਮਲ ਨੂੰ ਸਿਲਵਰ,  ਮਹਾਰਾਸ਼ਟਰ ਦੀ ਕੋਮਲ ਅਤੇ ਯੂਪੀ ਦੀ ਰਜਨੀ ਨੂੰ ਬ੍ਰੋਨਜ਼ ਮੈਡਲ ਮਿਲਿਆ।

Related Stories