ਮਿਥਰਵਾਲ ਨੇ ਜਿਤਿਆ ਸੋਨ ਤਮਗ਼ਾ
ਭਾਰਤੀ ਨਿਸ਼ਾਨੇਬਾਜ਼ ਓਮ ਪ੍ਰਕਾਸ ਮਿਥਰਵਾਲ ਨੇ ਮੰਗਲਵਾਰ ਨੂੰ 50 ਮੀਟਰ ਪਿਸਟਲ ਮੁਕਾਬਲੇ ਜਿੱਤ ਕੇ ਆਈਐਸਐਸਐਫ ਵਿਸ਼ਵ ਚੈਂਪਿਅਨਸ਼ਿਪ ਵਿਚ ਆਪਣਾ ਪਹਿਲਾ ਸੋਨ ਤਮਗ਼ਾ ਜਿੱਤਿਆ......
ਚਾਂਗਵੋਨ : ਭਾਰਤੀ ਨਿਸ਼ਾਨੇਬਾਜ਼ ਓਮ ਪ੍ਰਕਾਸ ਮਿਥਰਵਾਲ ਨੇ ਮੰਗਲਵਾਰ ਨੂੰ 50 ਮੀਟਰ ਪਿਸਟਲ ਮੁਕਾਬਲੇ ਜਿੱਤ ਕੇ ਆਈਐਸਐਸਐਫ ਵਿਸ਼ਵ ਚੈਂਪਿਅਨਸ਼ਿਪ ਵਿਚ ਆਪਣਾ ਪਹਿਲਾ ਸੋਨ ਤਮਗ਼ਾ ਜਿੱਤਿਆ। ਇਸ ਸਾਲ ਗੋਲਡ ਕੋਸਟ ਵਿਚ ਹੋਏ ਰਾਸ਼ਟਰੀ ਖੇਡਾਂ ਵਿਚ 10ਮੀਟਰ ਏਅਰ ਪਿਸਟਲ ਅਤੇ 50 ਮੀਟਰ ਪਿਸਟਲ ਮੁਕਾਬਲੇ ਵਿਚ ਕਾਂਸੇ ਦਾ ਤਮਗ਼ਾ ਜੇਤੂ 23 ਸਾਲਾ ਮਿਥਰਵਾਲ 564 ਅੰਕਾਂ ਨਾਲ ਚੋਟੀ ਤੇ ਰਹੇ। ਜੂਨਿਅਰ ਵਰਗ ਵਿਚ ਏਸ਼ੀਆਈ ਖੇਡਾਂ ਵਿਚ ਸੋਨ ਤਮਗ਼ਾ ਜੇਤੂ ਸੌਰਵ ਚੌਧਰੀ ਅਤੇ ਅਭਿਦਨਿਆ ਪਾਟਿਲ ਨੇ 10 ਮੀਟਰ ਏਅਰ ਪਿਸਟਲ ਵਿਚ ਗੱਠਜੋੜ ਟੀਮ ਮੁਕਾਬਲੇ ਵਿਚ ਕਾਂਸੇ ਦਾ ਤਮਗ਼ਾ ਜਿੱਤਿਆ।
ਇੰਨ੍ਹਾਂ ਦੋ ਤਮਗ਼ਿਆ ਨਾਲ ਭਾਰਤ ਨੇ 12 ਸਾਲ ਪਹਿਲਾ ਜਾਗਰੇਬ ਵਿਚ ਛੇ ਤਮਗ਼ਿਆ ਦੇ ਆਪਣੇ ਸਰਵ-ਉੱਤਮ ਪ੍ਰਦਰਸ਼ਨ ਨੂੰ ਪਿੱਛੇ ਛੱਡ ਦਿਤਾ ਹੈ। ਮਿਥਰਵਾਲ ਦੀ ਮੁਕਾਬੇ ਵਿਚ ਸਰਬੀਆਂ ਦੇ ਦਾਮਰ ਮਿਕੇਚ ਨੇ 562 ਅੰਕਾਂ ਨਾਲ ਚਾਂਦੀ ਜਦਕਿ ਸਥਾਨਿਕ ਦਾਅਵੇਦਾਰ ਦਾਈਮੀਊਂਗ ਲੀ ਨੇ 560 ਅੰਕਾਂ ਨਾਲ ਕਾਂਸੇ ਦਾ ਤਮਗ਼ਾ ਜਿੱÎਤਿਆ। ਸਾਲ 2014 ਦੇ ਟੂਰਨਾਮੈਂਟ ਵਿਚ ਚਾਂਦੀ ਤਮਗ਼ਾ ਜੇਤੂ ਅਨੁਭਵੀ ਜੀਤੂ ਰਾਏ ਨੇ ਨਿਰਾਸ਼ ਕੀਤਾ ਅਤੇ 552 ਅੰਕਾਂ ਦੇ ਬੇਹੱਕ ਖ਼ਰਾਬ ਪ੍ਰਦਰਸ਼ਨ ਨਾਲ 17ਵੇਂ ਸਥਾਨ 'ਤੇ ਰਹੇ। ਮੌਜੂਦਾ ਚੈਂਪਿਅਨਸ਼ਿਪ 2020 ਓਲੰਪਿਕ ਦੀ ਪਹਿਲੀ ਕੁਆਲੀਫਾਇੰਗ ਦਾਅਵੇਦਾਰ ਹੈ ਪਰ 50 ਮੀਟਰ ਪਿਸਟਲ ਹੁਣ ਓਲੰਪਿਕ ਦਾ ਹਿੱਸਾ ਨਹੀਂ ਹੈ
ਇਸ ਲਈ ਕੋਈ ਵੀ ਜਗ੍ਹਾ ਨਹੀਂ ਮਿਲੀ। ਇਸ ਵਰਗ ਦੀ ਟੀਮ ਮੁਕਾਬਲੇ ਵਿਚ ਮਿਥਰਵਾਲ , ਜੀਤੂ ਅਤੇ ਮਨਜੀਤ (532) 1648 ਅੰਕਾਂ ਨਾਲ 5ਵੇਂ ਸਥਾਨ 'ਤੇ ਰਹੇ।
ਮਨਜੀਤ ਵਿਅਕਤੀਗਤ ਮੁਕਾਬਲੇ ਵਿਚ 56ਵੇਂ ਸਥਾਨ 'ਤੇ ਰਹੇ ਅਤੇ ਜੀਤੂ ਦੀ ਤਰ੍ਹਾ ਫਾਇਨਲ ਵਿਚ ਜਗ੍ਹਾ ਬਣਾਉਣ ਤੋਂ ਨਾਕਾਮ ਰਹੇ। ਮਹਿਲਾ ਨਿਸ਼ਾਨੇਬਾਜਾਂ ਕੋਲ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਮੌਕਾ ਸੀ ਪਰ ਉਹ 10 ਮੀਟਰ ਏਅਰ ਪਿਸਟਲ ਵਿਚ ਨਾਕਾਮ ਰਹੀ।
ਏਸ਼ੀਆਈ ਖੇਡਾਂ ਵਿਚ ਤਮਗ਼ਾ ਜਿੱਤਣ ਵਿਚ ਨਾਕਾਮ ਰਹੀ ਨੌਜੁਆਨ ਮੁੰਨ ਭਾਨਕਰ ਅਤੇ ਅਨੁਭਵੀ ਨਿਸ਼ਾਨੇਬਾਜ ਹੀਨਾ ਸਿੱਧੂ ਦੋਵੇਂ ਹੀ ਫਾਇਨਲ ਵਿਚ ਜਗ੍ਹਾ ਨਹੀਂ ਬਣਾ ਸਕੇ। ਮੰਨੂੰ 574 ਅੰਕਾਂ ਨਾਲ 13ਵੇਂ ਜਦਕਿ ਹੀਨਾ 571 ਅੰਕਾਂ ਨਾਲ 29ਵੇਂ ਸਥਾਨ ਤੇ ਰਹੀਆਂ। ਮਨੂੰ, ਹੀਨਾ ਅਤੇ ਸ਼੍ਰੇਤਾ ਸਿੰਘ (568) ਦੀ ਭਾਰਤੀ ਟੀਮ 1713 ਅੰਕਾਂ ਲੈ ਕੇ ਚੌਥੇ ਸਥਾਨ 'ਤੇ ਰਹੀ। ਸੌਰਵ ਅਤੇ ਅਭੀਦਨਿਆ ਨੇ ਇਸ ਤੋਂ ਬਾਦ 761 ਅੰਕਾਂ ਨਾਲ ਪੰਜ ਟੀਮਾਂ ਦੇ ਫਾਇਨਲ ਵਿਚ ਜਗ੍ਹਾ ਬਣਾਈ। (ਪੀਟੀਆਈ)