ਫ਼ੁਟਬਾਲ ਦਾ ਮਹਾਂਕੁੰਭ ਅੱਜ ਤੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਹਰ ਚਾਰ ਸਾਲ ਬਾਅਦ ਹੁੰਦਾ ਹੈ ਫ਼ੀਫ਼ਾ ਟੂਰਨਾਮੈਂਟ

FIFA World Cup Starts Today

ਹਰ ਚਾਰ ਸਾਲ ਬਾਅਦ ਹੁੰਦਾ ਹੈ ਫ਼ੀਫ਼ਾ ਟੂਰਨਾਮੈਂਟ,
1930 ਵਿਚ ਹੋਇਆ ਸੀ ਸ਼ੁਰੂ, ਸੱਭ ਤੋਂ ਵੱਧ ਪੰਜ ਵਾਰ ਚੈਂਪੀਅਨ ਰਿਹਾ ਹੈ ਜਰਮਨੀ,
ਦੂਜੇ ਵਿਸ਼ਵ ਯੁੱਧ ਕਾਰਨ 1942-46 ਵਿਚ ਨਹੀਂ ਹੋਇਆ ਸੀ ਫ਼ੀਫ਼ਾ,
ਚਾਰ ਵਾਰ ਦਾ ਜੇਤੂ ਇਟਲੀ ਇਸ ਵਾਰ ਨਹੀਂ ਕਰ ਸਕਿਆ ਕੁਆਲੀਫ਼ਾਈ

ਚੰਡੀਗੜ੍ਹ, 14 ਜੂਨ: ਫ਼ੁਟਬਾਲ ਦਾ ਮਹਾਂਕੁੰਭ ਫ਼ੁਟਬਾਲ ਵਿਸ਼ਵ ਕੱਪ ਫ਼ੀਫ਼ਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। 14 ਜੂਨ ਤੋਂ 15 ਜੁਲਾਈ ਤਕ ਖੇਡੇ ਜਾਣ ਵਾਲੇ ਫ਼ੀਫ਼ਾ ਦਾ ਅੱਜ ਪਹਿਲਾ ਮੁਕਾਬਲਾ ਰੂਸ ਅਤੇ ਸਾਊਦੀ ਅਰਬ ਵਿਚ ਹੈ। 1930 ਵਿਚ ਸ਼ੁਰੂ ਹੋਏ ਫ਼ੀਫ਼ਾ ਦੇ ਹੁਣ ਤਕ ਕੁਲ 19 ਟੂਰਨਾਮੈਂਟ ਹੋ ਚੁੱਕੇ ਹਨ। ਹਰ ਚਾਰ ਸਾਲ ਬਾਅਦ ਹੋਣ ਵਾਲਾ ਫ਼ੀਫ਼ਾ ਸਿਰਫ਼ 1942-46 ਵਿਚ ਦੂਜੇ ਵਿਸ਼ਵ ਯੁੱਧ ਕਾਰਨ ਨਹੀਂ ਹੋਇਆ ਸੀ। 1930 ਵਿਚ ਸ਼ੁਰੂ ਹੋਏ ਫ਼ੀਫ਼ਾ ਮੁਕਾਬਲੇ ਨੂੰ ਸੱਭ ਤੋਂ ਪਹਿਲਾਂ ਉਰਗਵੇ ਨੇ ਜਿਤਿਆ ਸੀ। ਉਸ ਤੋਂ ਬਾਅਦ ਬ੍ਰਾਜ਼ੀਲ ਅਜਿਹੀ ਪਹਿਲੀ ਟੀਮ ਨੇ ਜਿਸ ਨੇ ਸੱਭ ਤੋਂ ਵੱਧ ਪੰਜ ਵਾਰ ਫ਼ੀਫ਼ਾ ਟੂਰਨਾਮੈਂਟ ਵਿਚ ਜਿੱਤ ਹਾਸਲ ਕੀਤੀ ਹੈ।

ਦਖਣੀ ਕੋਰੀਆ 10ਵੀਂ ਵਾਰ ਫ਼ੀਫ਼ਾ ਖੇਡ ਰਿਹਾ ਹੈ। ਇੰਨੀ ਵਾਰ ਕੋਈ ਵੀ ਏਸ਼ਿਆਈ ਦੇਸ਼ ਫ਼ੀਫ਼ਾ ਲਈ ਕੁਆਲੀਫ਼ਾਈ ਨਹੀਂ ਕਰ ਸਕਿਆ ਹੈ। ਈਰਾਨ ਲਗਾਤਾਰ ਦੋ ਵਾਰ ਫ਼ੀਫ਼ਾ ਲਈ ਕੁਆਲੀਫ਼ਾਈ ਕਰ ਚੁੱਕਾ ਹੈ। ਫ਼ੀਫ਼ਾ ਲਈ ਕੁਆਲੀਫ਼ਾਈ ਕਰਨ ਵਾਲਾ ਆਈਸਲੈਂਡ ਸੱਭ ਤੋਂ ਛੋਟਾ ਦੇਸ਼ ਹੈ ਜਿਸ ਦੀ ਆਬਾਦੀ ਸਿਰਫ਼ ਤਿੰਨ ਲੱਖ 34 ਹਜ਼ਾਰ ਹੈ। ਨੀਦਰਲੈਂਡ ਬਿਨਾਂ ਜਿੱਤੇ ਸੱਭ ਤੋਂ ਵੱਧ ਫ਼ੀਫ਼ਾ ਖੇਡਣ ਵਾਲਾ ਦੇਸ਼ ਹੈ ਪਰ ਇਸ ਵਾਰ ਉਸ ਨੂੰ ਰੂਸ ਵਿਚ ਖੇਡਣ ਦਾ ਮੌਕਾ ਨਹੀਂ ਮਿਲਿਆ। 1958 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਚਾਰ ਵਾਰ ਫ਼ੀਫ਼ਾ ਜਿੱਤਣ ਵਾਲਾ ਇਟਲੀ ਫ਼ੀਫ਼ਾ 2018 ਲਈ ਕੁਆਲੀਫ਼ਾਈ ਨਹੀਂ ਕਰ ਸਕਿਆ।

ਫ਼ੀਫ਼ਾ ਵਿਚ ਸੱਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਨੂੰ ਗੋਲਡਨ ਬੂਟ ਅਤੇ ਉਸ ਤੋਂ ਘੱਟ ਗੋਲ ਕਰਨ ਵਾਲੇ ਖਿਡਾਰੀ ਨੂੰ ਸਿਲਵਰ ਬੂਟ ਵਜੋਂ ਸਨਮਾਨਤ ਕੀਤਾ ਜਾਂਦਾ ਹੈ। ਟੂਰਨਾਮੈਂਟ ਦੇ ਸੱਭ ਤੋਂ ਵਧੀਆ ਖਿਡਾਰੀ ਨੂੰ ਗੋਲਡਨ ਬਾਲ ਦੇ ਕੇ ਸਨਮਾਨਤ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਦੂਜੇ ਨੰਬਰ ਦੇ ਖਿਡਾਰੀ ਨੂੰ ਚਾਂਦੀ ਦੀ ਬਾਲ ਅਤੇ ਤੀਜੇ ਨੰਬਰ ਵਾਲੇ ਖਿਡਾਰੀ ਨੂੰ ਕਾਂਸੇ ਦੀ ਬਾਲ ਦਿਤੀ ਜਾਂਦੀ ਹੈ।

1950 ਵਿਚ ਕੁਆਲੀਫ਼ਾਈ ਕਰ ਕੇ ਵੀ ਨਹੀਂ ਖੇਡਿਆ ਸੀ ਭਾਰਤ

ਹਰ ਭਾਰਤੀ ਦੇ ਮਨ ਵਿਚ ਇਹ ਸਵਾਲ ਆ ਰਿਹਾ ਹੈ ਕਿ ਭਾਰਤੀ ਟੀਮ ਫ਼ੀਫ਼ਾ ਵਿਸ਼ਵ ਕੱਪ ਵਿਚ ਕਿਉਂ ਨਹੀਂ ਖੇਡਦੀ। ਭਾਰਤੀ ਟੀਮ ਨੇ 1950 ਵਿਚ ਬ੍ਰਾਜ਼ੀਲ ਵਿਚ ਹੋਏ ਫ਼ੀਫ਼ਾ ਵਿਸ਼ਵ ਕੱਪ ਲਈ ਕੁਆਲੀਫ਼ਾਈ ਲਿਆ ਸੀ ਪਰ ਖੇਡੀ ਨਹੀਂ ਸੀ। ਇਸ ਦਾ ਕਾਰਨ ਇਹ ਸੀ ਕਿ ਭਾਰਤੀ ਟੀਮ ਦੇ ਖਿਡਾਰੀ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਨੰਗੇ ਪੈਰ ਮੈਚ ਖੇਡਣ ਦੀ ਇਜਾਜ਼ਤ ਮਿਲੇ ਪਰ ਇਹ ਇਜਾਜ਼ਤ ਨਾ ਮਿਲਣ ਕਾਰਨ ਭਾਰਤ ਨੇ ਫ਼ੀਫ਼ਾ ਤੋਂ ਅਪਣਾ ਨਾਂ ਵਾਪਸ ਲੈ ਲਿਆ ਸੀ। ਉਸ ਤੋਂ ਬਾਅਦ ਭਾਰਤੀ ਟੀਮ ਅੱਜ ਤਕ ਫ਼ੀਫ਼ਾ ਵਿਸ਼ਵ ਕੱਪ ਲਈ ਕਦੇ ਵੀ ਕੁਆਲੀਫ਼ਾਈ ਨਹੀਂ ਕਰ ਸਕੀ।

32 ਟੀਮਾਂ, 4-4 ਦੇ ਅੱਠ ਗਰੁਪ
32 ਟੀਮਾਂ ਵਿਚਾਲੇ ਹੋਣ ਵਾਲੇ ਫ਼ੀਫ਼ਾ ਵਿਸ਼ਵ ਕੱਪ ਨੂੰ ਚਾਰ-ਚਾਰ ਟੀਮਾਂ ਦੇ ਅੱਠ ਗਰੁਪਾਂ ਵਿਚ ਵੰਡਿਆ ਗਿਆ ਹੈ।
1.43 ਲੱਖ ਕਰੋੜ ਹੋਣਗੇ ਖ਼ਰਚ

ਅੱਜ ਤੋਂ ਸ਼ੁਰੂ ਹੋਣ ਜਾ ਰਹੇ ਫ਼ੀਫ਼ਾ ਵਿਸ਼ਵ ਕੱਪ ਵਿਚ ਲਗਭਗ 1.43 ਲੱਖ ਕਰੋੜ ਰੁਪਏ ਦਾ ਖ਼ਰਚਾ ਹੋਵੇਗਾ। ਫ਼ੀਫ਼ਾ ਲਈ ਅਧਿਕਾਰਕ ਬਜਟ ਵਿਚ ਸਟੇਡੀਅਮਾਂ ਲਈ ਕੁਲ 13,140 ਕਰੋੜ ਰੁਪਏ ਰੱਖੇ ਗਏ ਸਨ ਪਰ ਰੂਸ ਨੇ ਟਰਾਂਸਪੋਰਟ, ਸੁਰੱਖਿਆ, ਸਿਹਤ ਨੂੰ ਮਿਲਾ ਕੇ ਕੁਲ 88 ਹਜ਼ਾਰ ਕਰੋੜ ਰੁਪਏ ਖ਼ਰਚ ਕਰ ਦਿਤੇ ਹਨ ਜੇ ਇਸ ਵਿਚ ਕਈ ਹੋਰ ਖ਼ਰਚੇ ਜੋੜ ਦਿਤੇ ਜਾਣ ਤਾਂ ਇਹ ਰਕਮ ਕੁਲ 1.43 ਲੱਖ ਕਰੋੜ ਰੁਪਏ ਬਣਦੀ ਹੈ। ਫ਼ੀਫ਼ਾ ਟੂਰਨਾਮੈਂਟ 'ਤੇ ਜਿੰਨੀ ਰਕਮ ਦਾ ਖ਼ਰਚਾ ਹੋ ਰਿਹਾ ਹੈ, ਉਹ ਰਕਮ ਦੁਨੀਆਂ ਦੇ 211 ਦੇਸ਼ਾਂ ਵਿਚੋਂ 99 ਦੇਸ਼ਾਂ ਦੀ ਜੀਡੀਪੀ ਤੋਂ ਵੀ ਜ਼ਿਆਦਾ ਹੈ।

ਮੈਸੀ ਕੋਲ ਮੈਰਾਡੋਨਾ ਦੀ ਬਰਾਬਰੀ ਦਾ ਆਖ਼ਰੀ ਮੌਕਾ

ਅਰਜਨਟੀਨਾ ਦੇ ਖਿਡਾਰੀ ਲਿਉਨੇਲ ਮੈਸੀ ਸ਼ਾਨਦਾਰ ਫ਼ੁਟਬਾਲਰ ਹਨ ਪਰ ਉਹ ਹਾਲੇ ਤਕ ਅਪਣੇ ਦੇਸ਼ ਨੂੰ ਫ਼ੀਫ਼ਾ ਟੂਰਨਾਮੈਂਟ ਨਹੀਂ ਜਿਤਾ ਸਕੇ ਹਨ। ਅਰਜਨਟੀਨਾ ਦੀ ਟੀਮ ਨੂੰ ਮੈਸੀ ਤੋਂ ਉਮੀਦ ਹੈ ਕਿ ਉਹ ਇਸ ਵਾਰ ਟੀਮ ਨੂੰ ਫ਼ੀਫ਼ਾ ਖ਼ਿਤਾਬ ਜ਼ਰੂਰ ਜਿਤਾ ਦੇਣਗੇ। ਜੇ ਮੈਸੀ ਅਜਿਹਾ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ ਤਾਂ ਉਹ ਅਪਣੇ ਹੀ ਦੇਸ਼ ਦੇ ਮਾਹਰ ਫ਼ੁਟਬਾਲਰ ਡੀਐਗੋ ਮੈਰਾਡੋਨਾ ਦੀ ਬਰਾਬਰੀ ਕਰ ਲੈਣਗੇ ਕਿਉਂਕਿ ਮੈਰਾਡੋਨਾ ਦੀ ਕਪਤਾਨੀ ਵਿਚ ਅਰਜਨਟੀਨਾ ਨੇ ਆਖ਼ਰੀ ਵਿਚ 1986 ਵਿਚ ਫ਼ੀਫ਼ਾ ਟੂਰਨਾਮੈਂਂ ਜਿਤਿਆ ਸੀ ਅਤੇ ਉਸ ਤੋਂ ਬਾਅਦ ਅੱਜ ਤਕ ਅਰਜਨਟੀਨਾ ਇਹ ਖ਼ਿਤਾਬ ਨਹੀਂ ਜਿੱਤ ਸਕਿਆ ਹੈ।

36 ਸਾਲ ਬਾਅਦ ਪੇਰੂ ਦੀ ਵਾਪਸੀ

ਲਗਭਗ 36 ਸਾਲ ਬਾਅਦ ਇਸ ਵਾਰ ਪੇਰੂ ਦੀ ਟੀਮ ਫ਼ੀਫ਼ਾ ਵਿਸ਼ਵ ਕੱਪ ਵਿਚ ਜ਼ੋਰਦਾਰ ਢੰਗ ਨਾਲ ਵਾਪਸੀ ਕਰ ਰਹੀ ਹੈ। ਪੇਰੂ ਦੀ ਟੀਮ ਨੇ ਆਖ਼ਰੀ ਵਾਰ 1982 ਵਿਚ ਫ਼ੀਫ਼ਾ ਵਿਸ਼ਵ ਕੱਪ ਵਿਚ ਹਿੱਸਾ ਲਿਆ ਸੀ। ਇਸ ਵਾਰ ਪੇਰੂ ਦੀ ਟੀਮ ਨੂੰ ਗਰੁਪ ਸੀ ਵਿਚ ਪੋਲੈਂਡ, ਪੁਰਤਗਾਲ ਅਤੇ ਰੂਸ ਵਰਗੀਆਂ ਟੀਮਾਂ ਦੇ ਨਾਲ ਸ਼ਾਮਲ ਕੀਤਾ ਗਿਆ ਹੈ। ਪੇਰੂ ਨੂੰ ਇਸ ਵਾਰ ਵਿਚ ਫ਼ੀਫ਼ਾ ਵਿਸ਼ਵ ਕੱਪ ਵਿਚ ਅਪਣੀ ਥਾਂ ਬਣਾਉਣ ਲਈ ਕਾਫ਼ੀ ਸੰਘਰਸ਼ ਕਰਨਾ ਪਿਆ ਹੈ।

ਫ਼ਿਲਹਾਲ ਪੇਰੂ ਲਈ ਫ਼ੀਫ਼ਾ ਵਿਸ਼ਵ ਕੱਪ ਵਿਚ ਥਾਂ ਬਣਾਉਣਾ ਖ਼ੁਸ਼ੀ ਦਾ ਮੌਕਾ ਹੈ ਪਰ ਇਸ ਟੂਰਨਾਮੈਂਟ ਵਿਚ ਪੇਰੂ ਦਾ ਸਫ਼ਰ ਕਾਫ਼ੀ ਮੁਸ਼ਕਲਾਂ ਭਰਿਆ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਤਰੀਕ    ਟੀਮਾਂ      ਸਮਾਂ
14 ਜੂਨ ਰੂਸ - ਸਾਊਦੀ ਅਰਬੀਆ    8:30 (ਰਾਤ)

15 ਜੂਨ ਮਿਸਰ - ਉਰੂਗਵੇ   5:30 (ਸ਼ਾਮ)

15 ਜੂਨ ਮੋਰੋਕੋ - ਈਰਾਨ  8:30 (ਰਾਤ)

15 ਜੂਨ ਪੁਰਤਗਾਲ - ਸਪੇਨ  11:30 (ਰਾਤ)

16 ਜੂਨ ਫ਼ਰਾਂਸ - ਆਸਟ੍ਰੇਲੀਆ       3:30 (ਦੁਪਹਿਰ)

16 ਜੂਨ ਅਰਜਨਟੀਨਾ - ਆਈਸਲੈਂਡ              6:30 (ਸ਼ਾਮ)

16 ਜੂਨ ਪੇਰੂ - ਡੈਨਮਾਰਕ  9:30 (ਰਾਤ)

16 ਜੂਨ ਕ੍ਰੋਏਸ਼ੀਆ - ਨਾਈਜੀਰੀਆ         12:30 (ਰਾਤ)

17 ਜੂਨ ਕੋਸਟਾ ਰੀਕਾ - ਸਰਬੀਆ   5:30 (ਸ਼ਾਮ)

17 ਜੂਨ ਜਰਮਨੀ - ਮੈਕਸੀਕੋ             8:30 (ਰਾਤ)

17 ਜੂਨ ਬ੍ਰਾਜ਼ੀਲ - ਸਵਿੱਟਜ਼ਰਲੈਂਡ  11:30 (ਰਾਤ)

18 ਜੂਨ ਸਵੀਡਨ - ਦਖਣੀ ਕੋਰੀਆ 5:30 (ਸ਼ਾਮ)

18 ਜੂਨ ਬੈਲਜੀਅਮ - ਪਨਾਮਾ 8:30 (ਰਾਤ)

18 ਜੂਨ ਟਿਊਨੀਸ਼ੀਆ - ਇੰਗਲੈਂਡ            11:30 (ਰਾਤ)

19 ਜੂਨ   ਕੋਲੰਬੀਆ - ਜਾਪਾਨ          5:30 (ਸ਼ਾਮ)

19 ਜੂਨ   ਪੋਲੈਂਡ - ਸੇਨੇਗਲ              8:30 (ਸ਼ਾਮ)

19 ਜੂਨ   ਰੂਸ - ਮਿਸਰ           11:30 (ਰਾਤ)

20 ਜੂਨ               ਪੁਰਤਗਾਲ - ਮੋਰੋਕੋ               5:30 (ਸ਼ਾਮ)

20 ਜੂਨ               ਉਰੂਗਵੇ - ਸਾਊਦੀ ਅਰਬੀਆ           8:30 (ਸ਼ਾਮ)

20 ਜੂਨ               ਈਰਾਨ - ਸਪੇਨ    11:30 (ਰਾਤ)

21 ਜੂਨ ਡੈਨਮਾਰਕ - ਆਸਟ੍ਰੇਲੀਆ 5:30 (ਸ਼ਾਮ)

21 ਜੂਨ ਫ਼ਰਾਂਸ - ਪੇਰੂ        8:30 (ਸ਼ਾਮ)

21 ਜੂਨ ਅਰਜਨਟੀਨਾ - ਕ੍ਰੋਏਸ਼ੀਆ  11:30 (ਰਾਤ)

22 ਜੂਨ ਬ੍ਰਾਜ਼ੀਲ - ਕੋਸਟਾ ਰੀਕਾ    5:30 (ਸ਼ਾਮ)

22 ਜੂਨ ਨਾਈਜੀਰਆ - ਆਈਸਲੈਂਡ          8:30 (ਸ਼ਾਮ)

22 ਜੂਨ ਸਰਬੀਆ - ਸਵਿੱਟਜ਼ਰਲੈਂਡ 11:30 (ਰਾਤ)

23 ਜੂਨ ਬੈਲਜੀਅਮ - ਟਿਊਨੀਸ਼ੀਆ               5:30 (ਸ਼ਾਮ)

23 ਜੂਨ ਦਖਣੀ ਕੋਰੀਆ- ਮੈਕਸੀਕੋ             8:30 (ਸ਼ਾਮ)

23 ਜੂਨ ਜਰਮਨੀ - ਸਵੀਡਨ  11:30 (ਰਾਤ)

24 ਜੂਨ                ਇੰਗਲੈਂਡ - ਪਨਾਮਾ             5:30 (ਸ਼ਾਮ)

24 ਜੂਨ                ਜਾਪਾਨ - ਸੇਨੇਗਲ              8:30 (ਸ਼ਾਮ)

24 ਜੂਨ                ਪੋਲੈਂਡ - ਕੋਲੰਬੀਆ            11:30 (ਰਾਤ)

25 ਜੂਨ ਉਰੂਗਵੇ - ਰੂਸ    7:30 (ਸ਼ਾਮ)

25 ਜੂਨ ਸਾਊਦੀ ਅਰਬੀਆ - ਮਿਸਰ   7:30 (ਸ਼ਾਮ)

25 ਜੂਨ ਸਪੇਨ - ਮੋਰੋਕੋ     11:30 (ਰਾਤ)

25 ਜੂਨ ਈਰਾਨ - ਪੁਰਤਗਾਲ              11:30 (ਰਾਤ)

26 ਜੂਨ ਡੈਨਮਾਰਕ - ਫ਼ਰਾਂਸ  7:30 (ਸ਼ਾਮ)

26 ਜੂਨ ਆਸਟ੍ਰੇਲੀਆ- ਪੇਰੂ        7:30 (ਸ਼ਾਮ)

26 ਜੂਨ ਨਾਈਜੀਰੀਆ- ਅਰਜਨਟੀਨਾ         11:30 (ਰਾਤ)

26 ਜੂਨ ਆਈਸਲੈਂਡ- ਕ੍ਰੋਏਸ਼ੀਆ 11:30 (ਰਾਤ)

27 ਜੂਨ                ਦਖਣੀ ਕੋਰੀਆ - ਜਰਮਨੀ  7:30 (ਸ਼ਾਮ)

27 ਜੂਨ                ਮੈਕਸੀਕੋ - ਸਵੀਡਨ            7:30 (ਸ਼ਾਮ)

27 ਜੂਨ                ਸਰਬੀਆ - ਬ੍ਰਾਜ਼ੀਲ              11:30 (ਸ਼ਾਮ)

27 ਜੂਨ                ਸਵਿੱਟਜ਼ਰਲੈਂਡ - ਕੋਸਟਾ ਰੀਕਾ      11:30 (ਸ਼ਾਮ)

28 ਜੂਨ                ਜਾਪਾਨ - ਪੋਲੈਂਡ 7:30 (ਸ਼ਾਮ)

28 ਜੂਨ                ਸੇਨੇਗਰ - ਕੋਲੰਬੀਆ          7:30 (ਸ਼ਾਮ)

28 ਜੂਨ                ਇੰਗਲੈਂਡ - ਬੈਲਜੀਅਮ        11:30 (ਸ਼ਾਮ)

28 ਜੂਨ                ਪਨਾਮਾ - ਟਿਊਨੀਸ਼ੀਆ     11:30 (ਸ਼ਾਮ)

ਰਾਊਂਡ 16

30 ਜੂਨ               ਗਰੁਪ ਸੀ ਦਾ ਜੇਤੂ - ਗਰੁਪ ਡੀ ਦਾ ਉਪ ਜੇਤੂ  7:30 (ਸ਼ਾਮ)

30 ਜੂਨ               ਗਰੁਪ ਏ ਦਾ ਜੇਤੂ - ਗਰੁਪ ਬੀ ਦਾ ਉਪ ਜੇਤੂ    11:30 (ਸ਼ਾਮ)

1 ਜੁਲਾਈ            ਗਰੁਪ ਬੀ ਦਾ ਜੇਤੂ - ਗਰੁਪ ਏ ਦਾ ਉਪ ਜੇਤੂ    7:30 (ਸ਼ਾਮ)

1 ਜੁਲਾਈ            ਗਰੁਪ ਡੀ ਦਾ ਜੇਤੂ - ਗਰੁਪ ਸੀ ਦਾ ਉਪ ਜੇਤੂ  11:30 (ਸ਼ਾਮ)

2 ਜੁਲਾਈ            ਗਰੁਪ ਈ ਦਾ ਜੇਤੂ - ਗਰੁਪ ਐਫ਼ ਦਾ ਉਪ ਜੇਤੂ 7:30 (ਸ਼ਾਮ)

2 ਜੁਲਾਈ            ਗਰੁਪ ਜੀ ਦਾ ਜੇਤੂ - ਗਰੁਪ ਐਚ ਦਾ ਉਪ ਜੇਤੂ               11:30 (ਸ਼ਾਮ)

3 ਜੁਲਾਈ            ਗਰੁਪ ਐਫ਼ ਦਾ ਜੇਤੂ - ਗਰੁਪ ਈ ਦਾ ਉਪ ਜੇਤੂ 7:30 (ਸ਼ਾਮ)

3 ਜੁਲਾਈ            ਗਰੁਪ ਐਚ ਦਾ ਜੇਤੂ - ਗਰੁਪ ਜੀ ਦਾ ਉਪ ਜੇਤੂ               11:30 (ਸ਼ਾਮ)

ਕੁਆਰਟਰ ਫ਼ਾਈਨਲ

6 ਜੁਲਾਈ            ਮੈਚ 49 ਦਾ ਜੇਤੂ - ਮੈਚ 50 ਦਾ ਜੇਤੂ             7:30 (ਸ਼ਾਮ)

6 ਜੁਲਾਈ            ਮੈਚ 53 ਦਾ ਜੇਤੂ - ਮੈਚ 54 ਦਾ ਜੇਤੂ              11:30 (ਸ਼ਾਮ)

7 ਜੁਲਾਈ            ਮੈਚ 55 ਦਾ ਜੇਤੂ - ਮੈਚ 56 ਦਾ ਜੇਤੂ               7:30 (ਸ਼ਾਮ)

7 ਜੁਲਾਈ            ਮੈਚ 51 ਦਾ ਜੇਤੂ - ਮੈਚ 52 ਦਾ ਜੇਤੂ              11:30 (ਸ਼ਾਮ)

ਸੈਮੀਫ਼ਾਈਨਲ

10 ਜੁਲਾਈ        ਮੈਚ 57 ਦਾ ਜੇਤੂ - ਮੈਚ 58 ਦਾ ਜੇਤੂ              11:30 (ਸ਼ਾਮ)

11 ਜੁਲਾਈ         ਮੈਚ 59 ਦਾ ਜੇਤੂ - ਮੈਚ 60 ਦਾ ਜੇਤੂ              11:30 (ਸ਼ਾਮ)

ਫ਼ਾਈਨਲ

15 ਜੁਲਾਈ          ਮੈਚ 61 ਦਾ ਜੇਤੂ - ਮੈਚ 62 ਦਾ ਜੇਤੂ               11:30 (ਸ਼ਾਮ)