IPL ਖਿਡਾਰੀਆਂ ਪਿੱਛੇ ਕੰਮ ਕਰਨ ਵਾਲੇ Head coach ਕਮਾਉਂਦੇ ਹਨ ਕਰੋੜਾਂ ਰੁਪਏ

ਏਜੰਸੀ

ਖ਼ਬਰਾਂ, ਖੇਡਾਂ

ਖਿਡਾਰੀਆਂ ਦੇ ਪਿੱਛੇ ਕੰਮ ਕਰਨ ਵਾਲੇ ਹੈੱਡ ਕੋਚ ਵੀ ਕਾਫੀ ਕਮਾਈ ਕਰਦੇ ਹਨ।

Head coaches working behind IPL players earn crores of rupees

ਨਵੀਂ ਦਿੱਲੀ: ਆਈਪੀਐਲ (IPL) ਵਿਚ ਖਿਡਾਰੀਆਂ ਨੂੰ ਫ੍ਰੇਂਚਾਇਜ਼ੀ ਦਿਲ ਖੋਲ੍ਹ ਕੇ ਪੈਸਾ ਦਿੰਦੀ ਹੈ। ਇਸ ਦੌਰਾਨ ਖਿਡਾਰੀਆਂ ਦੇ ਪਿੱਛੇ ਕੰਮ ਕਰਨ ਵਾਲੇ ਹੈੱਡ ਕੋਚ ਵੀ ਕਾਫੀ ਕਮਾਈ ਕਰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਟਾਪ ਟੀਮਾਂ ਦੇ ‘ਗੁਰੂਆਂ’ (Head coach) ਨੂੰ ਹਰ ਸਾਲ ਕਿੰਨੀ ਸੈਲਰੀ ਮਿਲਦੀ ਹੈ।

ਅਨਿਲ ਕੁੰਬਲੇ (Anil Kumble)

ਕਿੰਗਜ਼ ਇਲੈਵਨ ਪੰਜਾਬ (Kings XI Punjab) ਦੇ ਹੈੱਡ ਕੋਚ ਅਨਿਲ ਕੁੰਬਲੇ ਨੂੰ ਹਰ ਆਈਪੀਐਲ ਸੀਜ਼ਨ ਵਿਚ 4 ਕਰੋੜ ਸੈਲਰੀ ਮਿਲਦੀ ਹੈ। ਦੱਸ ਦਈਏ ਕਿ ਇਹ ਟੀਮ ਹੁਣ ਤੱਕ ਆਈਪੀਐਲ ਦਾ ਖ਼ਿਤਾਬ ਨਹੀਂ ਜਿੱਤ ਸਕੀ ਹੈ।

ਹੋਰ ਪੜ੍ਹੋ: ਭਾਰਤ ਵਿਚ ਬਣੀ Covaxin ਦੀ ਕੀਮਤ ਇੰਨੀ ਜ਼ਿਆਦਾ ਕਿਉਂ?

ਰਿਕੀ ਪੋਂਟਿੰਗ (Ricky Ponting)

ਆਸਟ੍ਰੇਲੀਆ ਦੇ ਦਿੱਗਜ਼ ਬੱਲੇਬਾਜ ਰਿਕੀ ਪੋਂਟਿੰਗ ਦਿੱਲੀ ਕੈਪੀਟਲਜ਼ (Delhi Capitals) ਦੇ ਕੋਚ ਹਨ। ਰਿਕੀ ਪੋਂਟਿੰਗ ਆਈਪੀਐਲ ਦੇ ਇਤਿਹਾਸ ਵਿਚ ਸਭ ਤੋਂ ਸਫਲ ਕੋਚਾਂ ਵਿਚੋਂ ਇਕ ਹਨ। ਉਹਨਾਂ ਨੂੰ ਦਿੱਲੀ ਕੈਪੀਟਲਜ਼ ਵੱਲੋਂ 3.5 ਕਰੋੜ ਰੁਪਏ ਦੀ ਸੈਲਰੀ ਮਿਲਦੀ ਹੈ।

ਹੋਰ ਪੜ੍ਹੋ: ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ ਟੀਕੇ ਦੀ ਤੁਰੰਤ ਜ਼ਰੂਰਤ ਨਹੀਂ, ਮਾਹਰਾਂ ਨੇ PM ਨੂੰ ਸੌਂਪੀ ਰਿਪੋਰਟ

ਬ੍ਰੈਂਡਨ ਮੈਕੁਲਮ (Brendon McCullum)

ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਦੇ ਹੈੱਡ ਕੋਚ ਨਿਊਜ਼ੀਲੈਂਡ ਦੇ ਸਾਬਕਾ ਖਿਡਾਰੀ ਬ੍ਰੈਂਡਨ ਮੈਕੁਲਮ ਹਨ। ਉਹਨਾਂ ਨੂੰ ਕੇਕੇਆਰ ਵੱਲੋਂ 3.4 ਕਰੋੜ ਰੁਪਏ ਸੈਲਰੀ ਦਿੱਤੀ ਜਾਂਦੀ ਹੈ। ਕੇਕੇਆਰ ਨੇ ਹੁਣ ਤੱਕ 2 ਵਾਰ ਆਈਪੀਐਲ ਦਾ ਖ਼ਿਤਾਬ ਜਿੱਤਿਆ ਹੈ।

ਮਹੇਲਾ ਜੈਵਰਧਨੇ (Mahela Jayawardene)

ਸ੍ਰੀਲੰਕਾ ਦੇ ਦਿੱਗਜ਼ ਬੱਲੇਬਾਜ਼ ਮਹੇਲਾ ਜੈਵਰਧਨੇ ਮੁੰਬਈ ਇੰਡੀਅਨਜ਼ ਦੀ ਟੀਮ ਦੇ ਹੈੱਡ ਕੋਚ ਹਨ। ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਮੁੰਬਈ ਇੰਡੀਅਨਜ਼ (Mumbai Indians) ਨੇ 5 ਵਾਰ ਆਈਪੀਐਲ ਜਿੱਤਿਆ ਹੈ। ਟੀਮ ਦੇ ਹੈੱਡ ਕੋਚ ਦੀ ਸੈਲਰੀ 2.30 ਕਰੋੜ ਹੈ।

ਇਹ ਵੀ ਪੜ੍ਹੋ: ਘਰੇਲੂ ਕਲੇਸ਼ ਮਗਰੋਂ ਮਾਂ ਅਤੇ 5 ਧੀਆਂ ਨੇ ਰੇਲ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ

ਸਾਈਮਨ ਕੈਟੀਚ (Simon Katich)

ਸਾਈਮਨ ਕੈਟੀਚ ਰਾਇਲ ਚੈਲੇਂਜਰਜ਼ ਬੰਗਲੌਰ (Royal Challengers Bangalore) ਦੇ ਮੁੱਖ ਕੋਚ ਹਨ। ਉਹਨਾਂ ਨੂੰ ਆਰਸੀਬੀ ਵੱਲੋਂ ਹਰ ਸੀਜ਼ਨ ਵਿਚ 4 ਕਰੋੜ ਰੁਪਏ ਸੈਲਰੀ ਮਿਲਦੀ ਹੈ।