ਆਈਪੀਐਲ ਦੀ ਬ੍ਰਾਂਡ ਵੈਲਿਊ 6.3 ਅਰਬ ਡਾਲਰ 'ਤੇ ਪੁੱਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵਿਸ਼ਵ ਦੀ ਸੱਭ ਤੋਂ ਮਹਿੰਗੀ ਕ੍ਰਿਕਟ ਲੀਗ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਬ੍ਰਾਂਡ ਵੈਲਿਊ 'ਚ ਕਾਫ਼ੀ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਹੈ..............

IPL

ਨਵੀਂ ਦਿੱਲੀ : ਵਿਸ਼ਵ ਦੀ ਸੱਭ ਤੋਂ ਮਹਿੰਗੀ ਕ੍ਰਿਕਟ ਲੀਗ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਬ੍ਰਾਂਡ ਵੈਲਿਊ 'ਚ ਕਾਫ਼ੀ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਹੈ। ਸਾਲ 2017 'ਚ ਜਿੱਥੇ ਆਈਪੀਐਲ ਦੀ ਬ੍ਰਾਂਡ ਵੈਲਿਊ 5.3 ਅਰਬ ਡਾਲਰ ਸੀ, ਉਥੇ ਹੀ 2018 'ਚ 6.3 ਅਰਬ ਡਾਲਰ 'ਤੇ ਪਹੁੰਚ ਗਈ। ਗਲੋਬਲ ਵੈਲਿਊਏਸ਼ਨ ਅਤੇ ਕਾਰਪੋਰੇਟ ਵਿੱਤ ਸਲਾਹਕਾਰ ਡੱਫ਼ ਐਂਡ ਅਤੇ ਫ਼ਲਾਇਰ ਵਲੋਂ ਜਾਰੀ ਰੀਪੋਰਟ 'ਚ ਦਸਿਆ ਗਿਆ ਹੈ ਕਿ ਆਈਪੀਐਲ ਦੀ ਵੈਲਿਊ 18.9 ਫ਼ੀ ਸਦੀ ਵਧ ਕੇ 6.3 ਅਰਬ ਡਾਲਰ ਹੋ ਗਈ ਹੈ। ਰੀਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਮੁੰਬਈ ਇੰਡੀਅਨਜ਼ ਦੀ ਟੀਮ 113.0 ਮਿਲੀਅਨ ਡਾਲਰ ਦੀ ਬ੍ਰਾਂਡ ਵੈਲਿਊ ਨਾਲ ਲਗਾਤਾਰ ਤੀਜੇ

ਸੀਜ਼ਨ ਚੋਟੀ 'ਤੇ ਬਣੀ ਹੋਈ ਹੈ, ਜਦੋਂ ਕਿ ਕਲਕੱਤਾ ਨਾਈਟਰਾਈਡਰਜ਼ 104 ਮਿਲੀਅਨ ਡਾਲਰ ਦੀ ਬ੍ਰਾਂਡ ਵੈਲਿਊ ਨਾਲ ਦੂਜੇ ਸਥਾਨ 'ਤੇ ਹੈ। ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਦੀ ਟੀਮ ਲਈ ਵੀ ਰਾਹਤ ਦੀ ਖ਼ਬਰ ਹੈ, ਕਿਉਂ ਕਿ ਸੀਐਸਕੇ ਦੀ ਟੀਮ ਨੂੰ ਨਕਾਰਾਤਮਕ ਅਸਰ ਤੋਂ ਬਾਹਰ ਆਉਣ 'ਚ ਮਦਦ ਮਿਲੀ ਹੈ। ਸੀਐਸਕੇ ਅਤੇ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਰਾਇਲ ਚੈਲੰਰਜ਼ ਬੰਗਲੌਰ ਦੋਵਾਂ ਦੀ ਬ੍ਰਾਂਡ ਵੈਲਿਊ 98.0 ਮਿਲੀਅਨ ਡਾਲਰ ਹੈ। ਇਸ ਤੋਂ ਬਾਅਦ ਸਨਰਾਈਜ਼ਰਜ਼ ਹੈਦਰਾਬਾਦ, ਦਿੱਲੀ ਡੇਅਰਡੇਵਿਲਸ, ਕਿੰਗਜ਼ ਇੰਲੈਵਨ ਪੰਜਾਬ ਅਤੇ ਅੰਤ 'ਚ ਰਾਜਸਥਾਨ ਰਾਇਲਜ਼ ਦੀ ਟੀਮ ਦਾ ਨਾਮ ਹੈ।   (ਏਜੰਸੀ)