ਕੋਹਲੀ-ਕੁੰਬਲੇ ਮਾਮਲਾ ਫਿਰ ਭਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪਿਛਲੇ ਸਾਲ ਭਾਰਤ ਦੇ ਸਾਬਕਾ ਖਿਡਾਰੀ ਅਨਿਲ ਕੁੰਬਲੇ ਦੇ ਅਚਾਨਕ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਤੋਂ ਅਸਤੀਫ਼ਾ ਦਿਤੇ ਜਾਣ ਤੋਂ ਬਾਦ ਇਕ ਵੱਡਾ ਵਿਵਾਦ ਖੜਾ ਹੋ ਗਿਆ......

Anil Kumble And Virat Kohli

ਮੁੰਬਈ : ਪਿਛਲੇ ਸਾਲ ਭਾਰਤ ਦੇ ਸਾਬਕਾ ਖਿਡਾਰੀ ਅਨਿਲ ਕੁੰਬਲੇ ਦੇ ਅਚਾਨਕ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਤੋਂ ਅਸਤੀਫ਼ਾ ਦਿਤੇ ਜਾਣ ਤੋਂ ਬਾਦ ਇਕ ਵੱਡਾ ਵਿਵਾਦ ਖੜਾ ਹੋ ਗਿਆ ਸੀ। ਹਾਲਾਂਕਿ, ਸਮੇਂ ਦੇ ਨਾਲ ਇਸ ਵਿਵਾਦ ਦੀਆਂ ਲਟਾਂ ਥੋੜੀਆਂ ਹਲਕੀਆਂ ਪੈ ਗਈਆਂ ਸੀ ਪਰ ਇਕ ਵਾਰ ਫ਼ਿਰ ਇਹ ਭੱਖ ਗਿਆ ਹੈ। ਸੁਪਰੀਮ ਕੋਰਟ ਦੁਆਰਾ ਨਿਯੁਕਤ ਪ੍ਰਬੰਧਕਾਂ ਦੀ ਕਮੇਟੀ ਦੀ ਮੈਂਬਰ ਡਿਆਨਾ ਇਡੁਲਜੀ ਨੇ ਇਸ ਮਾਮਲੇ ਵਿਚ ਨਵਾਂ ਖ਼ੁਲਾਸ ਕਰਦੇ ਹੋਏ ਭਾਰਤੀ ਕ੍ਰਿਕਟ ਬੋਰਡ 'ਤੇ ਦੋਸ਼ ਲਾਏ ਹਨ।

ਇਡੁਲਜੀ ਦਾ ਕਹਿਣਾ ਹੈ ਕਿ ਬੀਸੀਸੀਆਈ ਨੇ ਕੁੰਬਲੇ ਦੇ ਅਸਤੀਫ਼ੇ ਤੋਂ ਬਾਦ ਰਵੀ ਸ਼ਾਸ਼ਤਰੀ ਨੂੰ ਭਾਰਤੀ ਮਰਦ ਟੀਮ ਦਾ ਕੋਚ ਨਿਯੁਕਤ ਕਰ ਨਿਯਮਾਂ ਦਾ ਉਲੰਘਣ ਕੀਤਾ ਹੈ। ਇਡੁਲਜੀ ਨੇ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਲਗਾਤਾਰ ਬੀਸੀਸੀਆਈ ਦੇ ਮੁੱਖ ਕਾਰਜ਼ਕਾਰੀ ਅਧਿਕਾਰੀ ਰਾਹੁਲ ਜੌਹਰੀ ਨੇ ਕੁੰਬਲੇ ਬਾਰੇ ਨੂੰ ਚਿੱਠੀ ਭੇਜਦੇ ਰਹਿੰਦੇ ਸੀ, ਜਿਸ ਕਾਰਨ ਕੁੰਬਲੇ ਨੂੰ ਅਸਤੀਫ਼ਾ ਦੇਣਾ ਪਿਆ। ਜਾਣਕਾਰੀ ਮੁਤਾਬਕ ਬੀਸੀਸੀਆਈ ਨੇ ਜਦ ਕੁੰਬਲੇ ਨੂੰ ਦਸਿਆ ਕਿ ਕਪਤਾਨ ਕੋਹਲੀ ਉਨ੍ਹਾਂ ਦੇ ਕੋਚਿੰਗ ਦੇ ਤਰੀਕੇ ਤੋਂ ਖ਼ੁਸ਼ ਨਹੀਂ ਹਨ, ਤਾਂ ਕੁੰਬਲੇ ਨੇ ਮੁੱਖ ਕੋਚ ਦੇ ਪਦ ਤੋਂ ਅਸਤੀਫ਼ਾ ਦੇ ਦਿਤਾ ਸੀ।

ਇਡੁਲਜ਼ੀ ਨੇ ਇਹ ਪੂਰਾ ਗੁੱਸਾ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਨਿਯੁਕਤੀ ਲਈ ਬੀਸੀਸੀਆਈ ਦੁਆਰਾ ਬਣਾਈ ਗਈ ਐਡ-ਹਾਕ ਕਮੇਟੀ ਦੀ ਘੋਸ਼ਣਾ ਤੋਂ ਬਾਦ ਬਾਹਰ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕੋਹਲੀ ਦੀ ਪਹਿਲ 'ਤੇ ਸ਼ਾਸਤਰੀ ਨੂੰ ਭਾਰਤੀ ਪੁਰਸ਼ ਟੀਮ ਦਾ ਕੋਚ ਬਣਾਇਆ ਜਾ ਸਕਦਾ ਹੈ ਤਾਂ ਹਰਮਨਪ੍ਰਤੀ ਕੌਰ ਅਤੇ ਸਮਰਿਤੀ ਮੰਧਾਨਾ ਦੀ ਗੁਜ਼ਾਰਿਸ਼ 'ਤੇ ਰਮੇਸ਼ ਪੋਵਾਰ ਨੂੰ ਮਹਿਲਾ ਟੀਮ ਦੇ ਕੋਚ ਪਦ 'ਤੇ ਬਰਕਰਾਰ ਕਿਉਂ ਨਹੀਂ ਰੱਖਿਆ ਜਾ ਸਕਦਾ। ਭਾਰਤੀ ਟੀਮ ਨਾਲ ਕੁੰਬਲੇ ਦਾ ਇਕਰਾਰ 2017 ਚੈਂਪਿਅਨਜ਼ ਟ੍ਰਾਫ਼ੀ ਤਕ ਸੀ, ਪਰ ਮਈ ਦੇ ਅੰਤ ਵਿਚ ਬੀਸੀਸੀਆਈ ਨੇ ਪਹਿਲਾ ਹੀ ਮੁੱਖ ਕੋਚ ਲਈ ਵਿਗਿਆਪਨ ਜਾਰੀ ਕਰ ਦਿਤਾ।

ਇਸ ਵਿਚ 6 ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਸੀ, ਜਿਸ ਵਿਚ ਕੁੰਬਲੇ ਦਾ ਵੀ ਨਾਂ ਸ਼ਾਮਲ ਸੀ। ਇਸ ਪੂਰੀ ਪ੍ਰਕਿਰਿਆ ਨੂੰ ਸੀਓਏ ਤੇ ਕ੍ਰਿਕਟ ਸਲਾਹਕਾਰ ਕਮੇਟੀ ਦੁਆਰਾ ਦੇਖਿਆ ਜਾ ਰਿਹਾ ਸੀ। ਸੀਏਸੀ ਵਿਚ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਵੀ.ਵੀ.ਐਸ ਲਕਸ਼ਮਣ ਸ਼ਾਮਲ ਹਨ। ਇਸ ਤੋਂ ਬਾਦ ਸੀਓਏ ਦੇ ਹੁਕਮਾਂ 'ਤੇ ਸੀਏਸੀ ਨੇ ਕੋਹਲੀ ਨਾਲ ਮਿਲ ਕੇ ਮਤਭੇਦਾਂ ਨੂੰ ਸੁਲਝਾਉਣ ਦਾ ਸੁਝਾਅ ਦਿਤਾ ਸੀ, ਪਰ ਉਹ ਵਿਚ ਅਸਫ਼ਲ ਰਹੇ। 

ਸੀਏਸੀ ਨੇ ਕੁੰਬਲੇ ਨੂੰ ਹੀ ਕੋਚ ਬਣੇ ਰਹਿਣ 'ਤੇ ਸਹਿਮਤੀ ਪ੍ਰਗਟਾਈ ਪਰ ਉਸੇ ਸਮੇਂ ਬੀਸੀਸੀਆਟੀ ਨੇ ਕੋਚ ਲਈ ਉਮੀਦਵਾਰ ਨਿਯੁਕਤ ਕਰਨ ਦੀ ਮਿਤੀ ਅਗੇ ਵਧਾ ਦਿਤੀ ਅਤੇ ਜਦ ਸ਼ਾਸਤਰੀ ਨੇ ਕੋਚ ਲਈ ਅਰਜ਼ੀ ਦਿਤੀ ਅਤੇ ਉਨ੍ਹਾਂ ਨੂੰ 2019 ਵਿਸ਼ਵ ਕੱਪ ਤਕ ਕੋਚ ਨਿਯੁਕਤ ਕਰ ਦਿਤਾ ਗਿਆ। ਇਡੁਲਜ਼ੀ ਦਾ ਕਹਿਣਾ ਹੈ ਕਿ ਇਹ ਪੂਰੀ ਪ੍ਰਕਿਰਿਆ ਗ਼ਲਤ ਸੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਰਾਏ ਦੁਆਰਾ ਐਡ-ਹਾਕ ਕਮੇਟੀ ਦੇ ਬਣਨ 'ਤੇ ਅਸਹਿਮਤੀ ਪ੍ਰਗਟਾਈ ਹੈ।

Related Stories