ਏਸ਼ੀਆਈ 5ਵੇਂ ਵਿਸ਼ਵ ਕੱਪ ਕੁਆਲੀਫਾਇਰ ਵਿਚ ਮਨਦੀਪ ਮੋਰ ਅਤੇ ਨਵਜੋਤ ਕੌਰ ਕਰਨਗੇ ਭਾਰਤੀ ਟੀਮਾਂ ਦੀ ਅਗਵਾਈ

ਏਜੰਸੀ

ਖ਼ਬਰਾਂ, ਖੇਡਾਂ

ਪੁਰਸ਼ਾਂ ਦਾ ਟੂਰਨਾਮੈਂਟ 29 ਅਗੱਸਤ ਤੋਂ 2 ਸਤੰਬਰ ਤਕ ਜਦਕਿ ਔਰਤਾਂ ਦਾ ਟੂਰਨਾਮੈਂਟ 25 ਤੋਂ 28 ਅਗੱਸਤ ਤਕ ਖੇਡਿਆ ਜਾਵੇਗਾ।

Mandeep Mor, Navjot Kaur to Lead Indian Asian Hockey 5s World Cup Qualifier

 

ਨਵੀਂ ਦਿੱਲੀ: ਡਿਫੈਂਡਰ ਮਨਦੀਪ ਮੋਰ ਅਤੇ ਮਿਡਫੀਲਡਰ ਨਵਜੋਤ ਕੌਰ ਓਮਾਨ ਵਿਚ ਹੋਣ ਵਾਲੇ ਆਗਾਮੀ ਏਸ਼ੀਆਈ ਹਾਕੀ 5 ਵਿਸ਼ਵ ਕੱਪ ਕੁਆਲੀਫਾਇਰ ਵਿਚ ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਦੀ ਕਪਤਾਨੀ ਕਰਨਗੇ।  ਪੁਰਸ਼ਾਂ ਦਾ ਟੂਰਨਾਮੈਂਟ 29 ਅਗੱਸਤ ਤੋਂ 2 ਸਤੰਬਰ ਤਕ ਜਦਕਿ ਔਰਤਾਂ ਦਾ ਟੂਰਨਾਮੈਂਟ 25 ਤੋਂ 28 ਅਗੱਸਤ ਤਕ ਖੇਡਿਆ ਜਾਵੇਗਾ। ਮਿਡਫੀਲਡਰ ਮੁਹੰਮਦ ਰਾਹਿਲ ਮੋਦਿਨ ਟੀਮ ਦੇ ਉਪ ਕਪਤਾਨ ਹੋਣਗੇ।

ਇਹ ਵੀ ਪੜ੍ਹੋ: ਉਤਰਾਖੰਡ: ਰੁਦਰਪ੍ਰਯਾਗ 'ਚ ਫਸੇ 120 ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢਿਆ ਗਿਆ, ਔਰਤਾਂ ਨੇ ਖੁਦ ਤਿਆਰ ਕੀਤਾ ਹੈਲੀਪੈਡ

ਪੁਰਸ਼ਾਂ ਦੀ ਟੀਮ ਵਿਚ ਗੋਲਕੀਪਰ ਸੂਰਜ ਕਰਕੇਰਾ, ਜੁਗਰਾਜ ਸਿੰਘ, ਦੀਪਸਨ ਟਿਰਕੀ, ਮਨਜੀਤ ਅਤੇ ਡਿਫੈਂਸ ਵਿਚ ਹੋਣਗੇ। ਮਿਡਫੀਲਡ ਦੀ ਅਗਵਾਈ ਮਨਿੰਦਰ ਸਿੰਘ ਅਤੇ ਮੋਦਿਨ ਕਰਨਗੇ ਜਦਕਿ ਪਵਨ ਰਾਜਭਰ ਅਤੇ ਗੁਰਜੋਤ ਸਿੰਘ ਫਾਰਵਰਡ ਲਾਈਨ ਵਿਚ ਰਹਿਣਗੇ।

ਇਹ ਵੀ ਪੜ੍ਹੋ: ਹਿਮਾਚਲ ਪ੍ਰਦੇਸ਼ ਵਿਚ ਮੀਂਹ ਦਾ ਕਹਿਰ: ਹੁਣ ਤਕ ਕਰੀਬ 60 ਮੌਤਾ, ਕਈ ਜ਼ਿਲ੍ਹਿਆਂ ਵਿਚ ਅਲਰਟ ਜਾਰੀ 

ਮਹਿਲਾ ਟੀਮ ਦੀ ਉਪ ਕਪਤਾਨ ਜੋਤੀ ਹੋਵੇਗੀ। ਟੀਮ ਵਿਚ ਗੋਲਕੀਪਰ ਬੰਸਾਰੀ ਸੋਲੰਕੀ ਹੈ ਜਦਕਿ ਡਿਫੈਂਸ ਵਿਚ ਅਕਸ਼ਤਾ ਢੇਕਲੇ, ਮਹਿਮਾ ਚੌਧਰੀ ਅਤੇ ਸੋਨੀਆ ਦੇਵੀ ਸ਼ਾਮਲ ਹਨ। ਕਪਤਾਨ ਨਵਜੋਤ ਅਤੇ ਅਜਮੀਨਾ ਕੁਜੂਰ ਮਿਡਫੀਲਡ ਦੀ ਅਗਵਾਈ ਕਰਨਗੇ ਜਦਕਿ ਮਾਰੀਆਨਾ ਕੁਜੂਰ, ਜੋਤੀ ਅਤੇ ਦੀਪੀ ਮੋਨਿਕਾ ਟੋਪੋ ਸਟ੍ਰਾਈਕਰ ਹਨ।

ਇਹ ਵੀ ਪੜ੍ਹੋ: ਸ਼ਤਰੂਜੀਤ ਕਪੂਰ ਬਣੇ ਹਰਿਆਣਾ ਦੇ ਨਵੇਂ ਡੀ.ਜੀ.ਪੀ; ਪੀ.ਕੇ. ਅਗਰਵਾਲ ਦੀ ਲੈਣਗੇ ਥਾਂ  

ਭਾਰਤੀ ਪੁਰਸ਼ ਟੀਮ:

ਗੋਲਕੀਪਰ: ਸੂਰਜ ਕਰਕੇਰਾ

ਡਿਫੈਂਡਰ: ਜੁਗਰਾਜ ਸਿੰਘ, ਦੀਪਸਨ ਟਿਰਕੀ, ਮਨਜੀਤ, ਮਨਦੀਪ ਮੋਰ (ਕਪਤਾਨ)

ਮਿਡਫੀਲਡਰ: ਮਨਿੰਦਰ ਸਿੰਘ, ਮੁਹੰਮਦ ਰਾਹਿਲ, ਮੋਦਿਨ

ਫਾਰਵਰਡ: ਪਵਨ ਰਾਜਭਰ, ਗੁਰਜੋਤ ਸਿੰਘ

ਸਟੈਂਡਬਾਏ: ਪ੍ਰਸ਼ਾਂਤ ਕੁਮਾਰ ਚੌਹਾਨ, ਸੁਖਵਿੰਦਰ, ਆਦਿਤਿਆ ਸਿੰਘ, ਅਰੁਣ ਸਾਹਨੀ

 

ਭਾਰਤੀ ਮਹਿਲਾ ਟੀਮ:

ਗੋਲਕੀਪਰ: ਬੰਸਾਰੀ ਸੋਲੰਕੀ

ਡਿਫੈਂਡਰ: ਅਕਸ਼ਤਾ ਢੇਕਲੇ, ਮਹਿਲਾ ਚੌਧਰੀ, ਸੋਨੀਆ ਦੇਵੀ

ਮਿਡਫੀਲਡਰ: ਨਵਜੋਤ ਕੌਰ (ਕਪਤਾਨ), ਅਜਮੀਨਾ ਕੁਜੂਰ ਫਾਰਵਰਡਜ਼: ਮਾਰੀਆਨਾ ਕੁਜੂਰ, ਜੋਤੀ, ਦੀਪੀ ਮੋਨਿਕਾ ਟੋਪੋ

ਸਟੈਂਡਬਾਏ: ਕੇ ਰਾਮਿਆ, ਨਿਸ਼ੀ ਯਾਦਵ, ਪ੍ਰਿਅੰਕਾ ਯਾਦਵ, ਰਿਤਨਿਆ ਸਾਹੂ।