ਵਿਸ਼ਵ ਕੱਪ: ਸ੍ਰੀਲੰਕਾ ਨੇ ਦਰਜ ਕੀਤੀ ਅਪਣੀ ਪਹਿਲੀ ਜਿੱਤ; ਨੀਦਰਲੈਂਡਸ ਨੂੰ 5 ਵਿਕਟਾਂ ਨਾਲ ਹਰਾਇਆ
ਸੱਭ ਤੋਂ ਵੱਧ 91 ਦੌੜਾਂ ਬਣਾਉਣ ਵਾਲਾ ਸਦੀਰਾ ਸਮਰਾਵਿਕਰਮਾ ਬਣਿਆ ‘ਪਲੇਅਰ ਆਫ਼ ਦ ਮੈਚ’
ਲਖਨਊ: ਵਿਸ਼ਵ ਕੱਪ 2023 ਦੇ 19ਵੇਂ ਮੈਚ ਵਿਚ ਸ੍ਰੀਲੰਕਾ ਨੇ ਨੀਦਰਲੈਂਡਸ ਨੂੰ ਪੰਜ ਵਿਕਟਾਂ ਨਾਲ ਹਰਾਇਆ। ਲਖਨਊ ਦੇ ਏਕਾਨਾ ਸਟੇਡੀਅਮ 'ਚ ਨੀਦਰਲੈਂਡਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 262 ਦੌੜਾਂ ਬਣਾਈਆਂ। ਸ੍ਰੀਲੰਕਾ ਨੇ ਪੰਜ ਵਿਕਟਾਂ ਗੁਆ ਕੇ 263 ਦੌੜਾਂ ਬਣਾਈਆਂ ਅਤੇ ਟੂਰਨਾਮੈਂਟ ਵਿਚ ਅਪਣੀ ਪਹਿਲੀ ਜਿੱਤ ਹਾਸਲ ਕੀਤੀ। ਸ੍ਰੀਲੰਕਾ ਨੇ ਨੀਦਰਲੈਂਡ ਨੂੰ ਪੰਜ ਵਿਕਟਾਂ ਨਾਲ ਹਰਾਇਆ ਹੈ। ਵਨਡੇ ਵਿਸ਼ਵ ਕੱਪ 2023 ਵਿਚ ਸ੍ਰੀਲੰਕਾ ਟੀਮ ਦੀ ਇਹ ਪਹਿਲੀ ਜਿੱਤ ਹੈ। ਸ੍ਰੀਲੰਕਾ ਇਸ ਵਿਸ਼ਵ ਕੱਪ ਵਿਚ ਜਿੱਤ ਹਾਸਲ ਕਰਨ ਵਾਲੀ ਆਖਰੀ ਟੀਮ ਹੈ। ਸ੍ਰੀਲੰਕਾ ਤੋਂ ਪਹਿਲਾਂ ਬਾਕੀ ਨੌਂ ਟੀਮਾਂ ਨੇ ਘੱਟੋ-ਘੱਟ ਇਕ ਮੈਚ ਜਿੱਤਿਆ ਸੀ। ਹੁਣ ਸ੍ਰੀਲੰਕਾ ਨੇ ਵੀ ਇਕ ਮੈਚ ਜਿੱਤ ਲਿਆ ਹੈ।
ਇਹ ਵੀ ਪੜ੍ਹੋ: ਜਲੰਧਰ ਪੁਲਿਸ ਵਲੋਂ ਗੈਂਗਸਟਰ ਰਾਜਾ ਪਹਾੜੀਆ ਗ੍ਰਿਫ਼ਤਾਰ; ਪੰਜਾਬ ਅਤੇ ਦਿੱਲੀ ਵਿਚ 10 ਮਾਮਲੇ ਦਰਜ
ਇਸ ਮੈਚ 'ਚ ਨੀਦਰਲੈਂਡਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸਾਈਬਰੈਂਡ ਅਤੇ ਵੈਨ ਬੀਕ ਦੇ ਅਰਧ ਸੈਂਕੜਿਆਂ ਦੀ ਬਦੌਲਤ ਟੀਮ 262 ਦੌੜਾਂ ਬਣਾਉਣ ਵਿਚ ਸਫਲ ਰਹੀ। ਸ੍ਰੀਲੰਕਾ ਦੀ ਜਿੱਤ ਵਿਚ ਪਥੁਮ ਨਿਸਾਂਕਾ ਅਤੇ ਸਦਿਰਾ ਦੇ ਅਰਧ ਸੈਂਕੜੇ ਨੇ ਅਹਿਮ ਯੋਗਦਾਨ ਪਾਇਆ। ਇਸ ਜਿੱਤ ਨਾਲ ਅੰਕ ਸੂਚੀ 'ਚ ਆਖਰੀ ਸਥਾਨ 'ਤੇ ਮੌਜੂਦ ਸ੍ਰੀਲੰਕਾ ਹੁਣ ਨੌਵੇਂ ਸਥਾਨ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਅਫਗਾਨਿਸਤਾਨ ਦੀ ਟੀਮ ਆਖਰੀ ਸਥਾਨ 'ਤੇ ਹੈ।
ਇਹ ਵੀ ਪੜ੍ਹੋ: ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ਵਿਚ ਈਡੀ ਵਲੋਂ ਪਹਿਲੀ ਚਾਰਜਸ਼ੀਟ ਦਾਇਰ
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨੀਦਰਲੈਂਡ ਦੀ ਪਾਰੀ 49.4 ਓਵਰਾਂ 'ਚ 262 ਦੌੜਾਂ 'ਤੇ ਆਲ ਆਊਟ ਹੋ ਗਈ। ਇਕ ਸਮੇਂ ਨੀਦਰਲੈਂਡ ਦੀ ਟੀਮ 91 ਦੌੜਾਂ 'ਤੇ ਛੇ ਵਿਕਟਾਂ ਗੁਆ ਚੁੱਕੀ ਸੀ। ਹਾਲਾਂਕਿ ਇਸ ਤੋਂ ਬਾਅਦ ਸੀਬ੍ਰਾਂਡ ਏਂਗਲਬ੍ਰੈਕਟ ਅਤੇ ਲੋਗਨ ਵੈਨ ਬੀਕ ਦੀ 135 ਦੌੜਾਂ ਦੀ ਸਾਂਝੇਦਾਰੀ ਨੇ ਡੱਚ ਟੀਮ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾ ਦਿਤਾ। ਵਿਸ਼ਵ ਕੱਪ ਵਿਚ ਸੱਤਵੇਂ ਵਿਕਟ ਲਈ ਇਹ ਸੱਭ ਤੋਂ ਵੱਡੀ ਸਾਂਝੇਦਾਰੀ ਸੀ। ਸਾਈਬਰੈਂਡ ਨੇ 82 ਗੇਂਦਾਂ 'ਚ ਚਾਰ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 70 ਦੌੜਾਂ ਬਣਾਈਆਂ ਤੇ ਵੈਨ ਬੀਕ ਨੇ 75 ਗੇਂਦਾਂ 'ਚ ਇਕ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 59 ਦੌੜਾਂ ਬਣਾਈਆਂ | ਸ੍ਰੀਲੰਕਾ ਲਈ ਦਿਲਸ਼ਾਨ ਮਦੁਸ਼ੰਕਾ ਅਤੇ ਕਸੁਨ ਰਜਿਥਾ ਨੇ ਚਾਰ-ਚਾਰ ਵਿਕਟਾਂ ਲਈਆਂ।
ਇਹ ਵੀ ਪੜ੍ਹੋ: ਫਾਜ਼ਿਲਕਾ ਵਿਚ ਨਿਹੰਗ ਪਿਓ-ਪੁੱਤ ਦਾ ਕਤਲ; ਆਪਸੀ ਰੰਜਿਸ਼ ਕਾਰਨ ਭਾਈ-ਭਤੀਜਿਆਂ ਨੇ ਕੀਤੀ ਹਤਿਆ
263 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸ੍ਰੀਲੰਕਾ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਕੁਸਲ ਪਰੇਰਾ ਪੰਜ ਦੌੜਾਂ ਬਣਾ ਕੇ ਆਊਟ ਹੋਏ ਅਤੇ ਕੁਸਲ ਮੈਂਡਿਸ 11 ਦੌੜਾਂ ਬਣਾ ਕੇ ਆਊਟ ਹੋ ਗਏ। ਸ੍ਰੀਲੰਕਾ ਨੇ 52 ਦੌੜਾਂ 'ਤੇ ਦੋ ਵਿਕਟਾਂ ਗੁਆ ਕੇ ਵਾਪਸੀ ਕੀਤੀ। ਨਿਸਾਂਕਾ ਅਤੇ ਸਮਰਾਵਿਕਰਮਾ ਨੇ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਦੇ ਸਕੋਰ ਨੂੰ 100 ਦੌੜਾਂ ਤੋਂ ਪਾਰ ਪਹੁੰਚਾਇਆ। ਇਸ ਤੋਂ ਬਾਅਦ ਨਿਸਾਂਕਾ ਵੀ 54 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਚਰਿਥ ਅਸਾਲੰਕਾ ਅਤੇ ਸਮਰਾਵਿਕਰਮਾ ਨੇ 77 ਦੌੜਾਂ ਦੀ ਸਾਂਝੇਦਾਰੀ ਕਰਕੇ ਸ੍ਰੀਲੰਕਾ ਨੂੰ ਜਿੱਤ ਦੇ ਨੇੜੇ ਪਹੁੰਚਾਇਆ। ਅਸਾਲੰਕਾ 44 ਦੌੜਾਂ ਬਣਾ ਕੇ ਅਤੇ ਧਨੰਜੇ ਡੀ ਸਿਲਵਾ 30 ਦੌੜਾਂ ਬਣਾ ਕੇ ਆਊਟ ਹੋ ਗਏ। ਹਾਲਾਂਕਿ, ਸਮਰਾਵਿਕਰਮਾ ਇਕ ਸਿਰੇ 'ਤੇ ਅੜਿਆ ਰਿਹਾ ਅਤੇ ਸ੍ਰੀਲੰਕਾ ਨੂੰ ਜਿੱਤ ਵੱਲ ਲੈ ਜਾਣ ਤੋਂ ਬਾਅਦ ਹੀ ਵਾਪਸ ਪਰਤਿਆ। ਨੀਦਰਲੈਂਡਸ ਲਈ ਆਰੀਅਨ ਦੱਤ ਨੇ ਤਿੰਨ ਅਤੇ ਮਿਕਰੇਨ, ਐਕਰਮੈਨ ਨੇ ਇਕ-ਇਕ ਵਿਕਟ ਲਈ।