ਪਾਕਿ ਖਿਡਾਰੀ ਫ਼ਖ਼ਰ ਜ਼ਮਾਨ ਨੇ ਤੋੜਿਆ 16 ਸਾਲ ਪੁਰਾਣਾ ਰੀਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕ੍ਰਿਕਟ ਜਗਤ 'ਚ ਇਸ ਸਮੇਂ ਪਾਕਿਸਤਾਨ ਦਾ ਓਪਨਰ ਫ਼ਖ਼ਰ ਜ਼ਮਾਨ ਕੌਮਾਂਤਰੀ ਵਨ ਡੇ ਮੈਚ 'ਚ ਆਪਣੇ ਪਹਿਲੇ ਦੋਹਰੇ ਸੈਂਕੜੇ ਨੂੰ ਲੈ ਕੇ ਚਰਚਾ 'ਚ ਹੈ...............

Fakhar Zaman

ਨਵੀਂ ਦਿੱਲੀ : ਕ੍ਰਿਕਟ ਜਗਤ 'ਚ ਇਸ ਸਮੇਂ ਪਾਕਿਸਤਾਨ ਦਾ ਓਪਨਰ ਫ਼ਖ਼ਰ ਜ਼ਮਾਨ ਕੌਮਾਂਤਰੀ ਵਨ ਡੇ ਮੈਚ 'ਚ ਆਪਣੇ ਪਹਿਲੇ ਦੋਹਰੇ ਸੈਂਕੜੇ ਨੂੰ ਲੈ ਕੇ ਚਰਚਾ 'ਚ ਹੈ ਪਰ ਇਸ ਤੋਂ ਇਲਾਵਾ ਇਕ ਹੋਰ ਬੱਲੇਬਾਜ਼ ਹੈ ਜਿਸ ਦਾ ਬੱਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਹ ਖਿਡਾਰੀ ਇਮਾਮ-ਉਲ-ਹੱਕ ਹੈ। ਇਮਾਮ ਨੇ ਹੁਣ ਸਿਰਫ 9 ਮੈਚ ਖੇਡੇ ਹਨ, ਜਿਸ 'ਚ ਉਸ ਦੇ ਸੈਂਕੜਿਆਂ ਦੀ ਸੰਖਿਆ 4 ਹੋ ਗਈ ਹੈ। ਇਸ ਤੋਂ ਖਾਸ ਗੱਲ ਇਹ ਹੈ ਕਿ ਇਨ੍ਹਾਂ 4 'ਚੋਂ 3 ਸੈਂਕੜੇ ਜ਼ਿੰਬਾਬਵੇ ਵਿਰੁਧ ਹੋਏ 5 ਮੈਚਾਂ ਦੀ ਸੀਰੀਜ਼ ਦੌਰਾਨ ਲਗਾਏ ਹਨ। ਇਸ ਦੇ ਨਾਲ ਹੀ ਹੁਣ ਵਿਸ਼ਵ ਰਿਕਾਰਡ ਤੋੜਣ ਦਾ ਵੀ ਮੌਕਾ ਹੈ ਤੇ ਇਹ ਰਿਕਾਰਡ ਹੈ ਵਨ ਡੇ 'ਚ ਸੱਭ ਤੋਂ ਜ਼ਿਆਦਾ ਤੇਜ਼ 1000 ਦੌੜਾਂ ਬਣਾਉਣਾ ਦਾ।

ਹੁਣ ਤਕ ਖੇਡੇ ਗਏ 9 ਮੈਚਾਂ 'ਚ ਇਮਾਮ ਨੇ 68.0 ਦੀ ਔਸਤ ਨਾਲ 544 ਦੌੜਾਂ ਬਣਾ ਲਈਆਂ ਹਨ। ਵਨ ਡੇ 'ਚ ਸੱਭ ਤੋਂ ਤੇਜ਼ 1000 ਦੌੜਾਂ ਬਣਾਉਣ ਦਾ ਰਿਕਾਰਡ ਫ਼ਖ਼ਰ ਜਮਾਨ ਦੇ (18 ਪਾਰੀਆਂ ) ਨਾਂ ਹੈ। ਜਿਸ ਨੇ 22 ਜੁਲਾਈ ਨੂੰ ਹੀ ਖੇਡੇ ਗਏ ਮੈਚ 'ਚ ਇਹ ਰਿਕਾਰਡ ਆਪਣੇ ਨਾਂ ਕੀਤਾ ਹੈ। ਇਮਾਮ ਇਸ ਰਿਕਾਰਡ ਤੋਂ ਸਿਰਫ 456 ਦੌੜਾਂ ਦੂਰ ਹੈ ਤੇ ਉਸ ਕੋਲ ਵਧੀਆ ਮੌਕਾ ਹੈ। ਇਸ ਤੋਂ ਪਹਿਲਾਂ 28 ਸਾਲ ਦੇ ਸਲਾਮੀ ਬੱਲੇਬਾਜ਼ ਜਮਾਨ ਤੋਂ ਪਹਿਲਾਂ ਵੈਸਟਇੰਡੀਜ਼ ਦੇ ਵਿਵਿਅਨ ਰਿਚਰਡਸ, ਇੰਗਲੈਂਡ ਦੇ ਕੇਵਿਨ ਪੀਟਰਸਨ ਤੇ ਜੋਨਾਥਨ ਟ੍ਰਾਟ, ਦੱਖਣੀ ਅਫਰੀਕਾ ਦੇ ਡੀ ਕਾਕ ਤੇ ਪਾਕਿਸਤਾਨ ਦੇ ਬਾਬਰ ਆਜਮ ਨੇ 21 ਮੈਚਾਂ 'ਚ 1000 ਦੌੜਾਂ ਪੂਰੀਆਂ ਕੀਤੀਆਂ ਹਨ।  (ਏਜੰਸੀ)