35 ਸਾਲਾਂ ਡਵੇਨ ਬਰਾਵੋ ਨੇ ਇੰਟਰਨੈਸ਼ਨਲ ਕ੍ਰਿਕੇਟ ਤੋਂ ਲਿਆ ਸੰਨਿਆਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵੈਸਟਇੰਡੀਜ਼ ਦੇ ਸਟਾਰ ਆਲਰਾਉਂਡਰ ਡਵੇਨ ਬਰਾਵੋ ਨੇ ਅੰਤਰਰਾਸ਼ਟਰੀ ਕ੍ਰਿਕੇਟ ਵਿਸ਼ਵ ਨੂੰ ਅਲਵਿਦਾ ਕਹਿ ਦਿਤਾ ਹੈ। ਬਰਾਵੋ ਹਾਲਾਂਕਿ ਵਿਸ਼ਵ...

35 year old Dwayne Bravo retires from international cricket

ਨਵੀਂ ਦਿੱਲੀ (ਭਾਸ਼ਾ) : ਵੈਸਟਇੰਡੀਜ਼ ਦੇ ਸਟਾਰ ਆਲਰਾਉਂਡਰ ਡਵੇਨ ਬਰਾਵੋ ਨੇ ਅੰਤਰਰਾਸ਼ਟਰੀ ਕ੍ਰਿਕੇਟ ਵਿਸ਼ਵ ਨੂੰ ਅਲਵਿਦਾ ਕਹਿ ਦਿਤਾ ਹੈ। ਬਰਾਵੋ ਹਾਲਾਂਕਿ ਵਿਸ਼ਵ ਭਰ ਵਿਚ ਟੀ-20 ਲੀਗ ਵਿਚ ਖੇਡਣਾ ਜਾਰੀ ਰੱਖਣਗੇ। ਬਰਾਵੋ ਫਿਲਹਾਲ ਭਾਰਤ ਵਿਚ ਸੀਮਿਤ ਓਵਰਾਂ ਦੀ ਸੀਰੀਜ ਖੇਡ ਰਹੀ ਇੰਡੀਜ਼ ਟੀਮ ਦਾ ਹਿੱਸਾ ਨਹੀਂ ਹਨ। ਮੀਡੀਆ ਨੂੰ ਦਿਤੇ ਬਿਆਨ ਵਿਚ ਬਰਾਵੋ ਨੇ ਕਿਹਾ, ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਅੰਤਰਰਾਸ਼ਟਰੀ ਕ੍ਰਿਕੇਟ ਦੇ ਸਾਰੇ ਫਾਰਮੈਟਸ ਤੋਂ ਅਧਿਕਾਰਿਕ ਰੂਪ ‘ਚ ਸੰਨਿਆਸ ਲੈ ਲਿਆ ਹੈ।

ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਵੀ ਹੋਰ ਖਿਡਾਰੀਆਂ ਦੀ ਤਰ੍ਹਾਂ ਨੌਜਵਾਨ ਪੀੜ੍ਹੀ ਨੂੰ ਅੱਗੇ ਵਧਣ ਦਾ ਮੌਕਾ ਦੇਣ। ਬਰਾਵੋ ਨੇ 2004 ਵਿਚ ਅਪਣੀ ਸ਼ੁਰੂਆਤ ਤੋਂ ਬਾਅਦ 40 ਟੈਸਟ ਮੈਚ, 164 ਵਨਡੇ ਅਤੇ 66 ਟੀ-20 ਮੈਚ ਖੇਡੇ। ਪਿਛਲੀ ਵਾਰ ਦੋ ਸਾਲ ਪਹਿਲਾਂ ਉਨ੍ਹਾਂ ਨੇ ਅੰਤਰਰਾਸ਼ਟਰੀ ਮੈਚ ਖੇਡਿਆ ਸੀ, ਜੋ ਪਾਕਿਸਤਾਨ ਦੇ ਖ਼ਿਲਾਫ਼ ਸੀ। ਉਨ੍ਹਾਂ ਨੇ ਟੈਸਟ ਵਿਚ 2200 ਦੌੜਾਂ, 86 ਵਿਕੇਟ, ਵਨਡੇ ਵਿਚ 2968 ਦੌੜਾਂ, 199 ਵਿਕੇਟ ਅਤੇ ਟੀ-20 ਇੰਟਰਨੈਸ਼ਨਲ ਵਿਚ 1142 ਦੌੜਾਂ ਬਣਾਉਣ ਤੋਂ ਇਲਾਵਾ 52 ਵਿਕੇਟ ਵੀ ਲਏ। 

ਬਰਾਵੋ ਉਸ ਸਮੇਂ ਟੀਮ ਦੇ ਕਪਤਾਨ ਸੀ ਇਸ ਤੋਂ ਬਾਅਦ ਉਨ੍ਹਾਂ ਨੂੰ 2015 ਵਿਸ਼ਵ ਕੱਪ ਦੀ ਵੈਸਟਇੰਡੀਜ਼ ਦੀ ਟੀਮ ਤੋਂ ਬਾਹਰ ਕਰ ਦਿਤਾ ਗਿਆ। ਉਨ੍ਹਾਂ ਨੇ ਹਾਲਾਂਕਿ ਇਸ ਤੋਂ ਅਗਲੇ ਸਾਲ ਵਿਸ਼ਵ ਟੀ-20 ਲਈ ਵੈਸਟਇੰਡੀਜ਼ ਦੀ ਟੀਮ ਵਿਚ ਜਗ੍ਹਾ ਬਣਾਈ ਅਤੇ ਟੀਮ ਦੀ ਖਿਤਾਬੀ ਮੁਹਿੰਮ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।

Related Stories