IND vs WI : ਭਾਰਤ ਦੀ ਸ਼ਾਨਦਾਰ ਬੱਲੇਬਾਜੀ, ਵਿੰਡੀਜ਼ ਦੇ ਸਾਹਮਣੇ ਰੱਖਿਆ ਵੱਡਾ ਟੀਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਨੇ ਚੌਥੇ ਮੁਕਾਬਲੇ ਵਿਚ ਸ਼ਾਨਦਾਰ ਬੱਲੇਬਾਜੀ ਕਰਦੇ ਹੋਏ ਵਿੰਡੀਜ਼ ਦੇ ਸਾਹਮਣੇ 378 ਦੌੜਾਂ ਦਾ ਵੱਡਾ ਟੀਚਾ ਰੱਖਿਆ ਹੈ। ਓਪਨਰ ਰੋਹਿਤ...

IND vs WI : India's excellent batting

ਮੁੰਬਈ (ਭਾਸ਼ਾ) : ਭਾਰਤ ਨੇ ਚੌਥੇ ਮੁਕਾਬਲੇ ਵਿਚ ਸ਼ਾਨਦਾਰ ਬੱਲੇਬਾਜੀ ਕਰਦੇ ਹੋਏ ਵਿੰਡੀਜ਼ ਦੇ ਸਾਹਮਣੇ 378 ਦੌੜਾਂ ਦਾ ਵੱਡਾ ਟੀਚਾ ਰੱਖਿਆ ਹੈ। ਓਪਨਰ ਰੋਹਿਤ ਸ਼ਰਮਾ ਨੇ 137 ਗੇਂਦਾਂ ਵਿਚ 162 ਦੌੜਾਂ ਦੀ ਤੇਜ ਪਾਰੀ ਖੇਡੀ, ਜਿਸ ਵਿਚ 20 ਚੌਕੇ ਅਤੇ 4 ਛੱਕੇ ਰਹੇ। ਉਨ੍ਹਾਂ ਦੇ ਕੋਲ ਦੋਹਰਾ ਸ਼ਤਕ ਮਾਰਨ ਦਾ ਮੌਕਾ ਸੀ ਪਰ 44ਵੇਂ ਓਵਰ ਦੀ ਪੰਜਵੀਂ ਗੇਂਦ ‘ਤੇ ਕੈਚ ਆਉਟ ਹੋ ਗਏ। ਇਹ ਰੋਹਿਤ ਦਾ 21ਵਾਂ ਸ਼ਤਕ ਰਿਹਾ।

ਕੋਹਲੀ 16 ਦੌੜਾਂ ਬਣਾ ਕੇ ਆਉਟ ਹੋਏ। ਇਸ ਤੋਂ ਬਾਅਦ ਕਰੀਜ ‘ਤੇ ਆਏ ਰਾਯੁਡੂ ਅਤੇ ਰੋਹਿਤ ਨੇ ਤੀਸਰੇ ਵਿਕੇਟ ਲਈ 211 ਦੌੜਾਂ ਦੀ ਸਾਂਝੇਦਾਰੀ ਕਰ ਕੇ ਸਕੋਰ 300 ਤੋਂ ਪਾਰ ਪਹੁੰਚਾਏ। ਰੋਹਿਤ ਦੇ ਆਉਟ ਹੋਣ ਤੋਂ ਬਾਅਦ ਵਿਕੇਟ ਕੀਪਰ ਮਹਿੰਦਰ ਸਿੰਘ ਧੋਨੀ ਤੋਂ ਉਂਮੀਦ ਸੀ ਕਿ ਉਹ ਵੱਡੇ ਸ਼ਾਟ ਖੇਡਣਗੇ ਪਰ ਉਹ 15 ਗੇਂਦਾਂ ਵਿਚ 2 ਚੌਕਿਆਂ ਦੇ ਨਾਲ 23 ਦੌੜਾਂ ਬਣਾ ਕੇ ਆਉਟ ਹੋ ਗਏ। ਇਸ ਮੈਚ ਲਈ ਟੀਮ ਇੰਡੀਆ ਵਿਚ ਦੋ ਬਦਲਾਵ ਕੀਤੇ ਗਏ ਹਨ।