ਚਰਚ ‘ਚ 4 ਲੜਕੀਆਂ ਨਾਲ ਯੌਨ ਸ਼ੋਸ਼ਣ ਮਾਮਲੇ ‘ਚ ਪਾਦਰੀ ਨੂੰ 5 ਸਾਲ ਦੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਫ਼ਰਾਂਸ ਦੇ ਇਕ ਪਾਦਰੀ ਨੂੰ ਚਰਚ ਵਿਚ ਨਿਯਮਤ ਤੌਰ ‘ਤੇ ਆਉਣ ਵਾਲੀਆਂ ਚਾਰ ਲੜਕੀਆਂ ਨਾਲ ਯੌਨ ਸ਼ੋਸ਼ਣ ਅਤੇ ਇਕ ਪੀੜਤਾ ਨੂੰ ਪੈਸੇ ਦੇਣ ਲਈ 1,15,000 ਡਾਲਰ...

The accused has been sentenced to 5 years

ਫ਼ਰਾਂਸ : ਫ਼ਰਾਂਸ ਦੇ ਇਕ ਪਾਦਰੀ ਨੂੰ ਚਰਚ ਵਿਚ ਨਿਯਮਤ ਤੌਰ ‘ਤੇ ਆਉਣ ਵਾਲੀਆਂ ਚਾਰ ਲੜਕੀਆਂ ਨਾਲ ਯੌਨ ਸ਼ੋਸ਼ਣ ਅਤੇ ਇਕ ਪੀੜਤਾ ਨੂੰ ਪੈਸੇ ਦੇਣ ਲਈ 1,15,000 ਡਾਲਰ ਦੀ ਰਕਮ ਦੇ ਘੋਟਾਲੇ ਦੇ ਜੁਰਮ ਵਿਚ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ।  ਇਸ ਵਿਚ ਦੋ ਸਾਲ ਦੀ ਸਜ਼ਾ ਬਿਨਾਂ ਪੈਰੋਲ ਦੇ ਕੱਟਣੀ ਹੋਵੇਗੀ। ਪੀੜਤਾਂ ਵਿਚੋਂ ਇਕ ਦੀ ਉਮਰ ਅਪਰਾਧ ਦੇ ਸਮੇਂ ਸਿਰਫ਼ ਨੌਂ ਸਾਲ ਸੀ।

ਉੱਤਰ-ਪੂਰਬੀ ਫ਼ਰਾਂਸ ਵਿਚ ਕੋਲਮਾਰ ਅਪਰਾਧਿਕ ਅਦਾਲਤ ਨੇ ਮੁਕੱਦਮੇ ਦੀ ਸੁਣਵਾਈ ਬੰਦ ਕਮਰੇ ਵਿਚ ਕੀਤੀ ਅਤੇ ਸ਼ੁੱਕਰਵਾਰ ਦੇਰ ਰਾਤ ਸਰਵਜਨਿਕ ਰੂਪ ਨਾਸ ਫ਼ੈਸਲੇ ਦਾ ਐਲਾਨ ਕੀਤਾ। ਵਕੀਲਾਂ ਦੇ ਮੁਤਾਬਕ, ਪਾਦਰੀ ਨੂੰ ਮਨੋਵਿਗਿਆਨਿਕ ਜਾਂਚ ਵੀ ਕਰਵਾਉਣੀ ਹੋਵੇਗੀ ਜੋ ਉਸ ਨੇ ਪਹਿਲਾਂ ਹੀ ਸ਼ੁਰੂ ਕਰ ਦਿਤੀ ਹੈ। ਚਾਰ ਪੀੜਤਾਂ ਵਿਚੋਂ ਤਿੰਨ ਦੇ ਅਨੁਰੋਧ ਉਤੇ ਬੰਦ ਕਮਰੇ ਵਿਚ ਸੁਣਵਾਈ ਸ਼ੁਰੂ ਕੀਤੀ। ਇਹ ਚਾਰੇ ਲੜਕੀਆਂ ਦੋਸ਼ ਦੇ ਸਮੇਂ ਨਬਾਲਗ ਸਨ। 

ਇਸ ਦੋਸ਼ ਨੂੰ 2001, 2006 ਅਤੇ 2011 ਤੋਂ 2016 ਦੇ ਵਿਚ ਅੰਜਾਮ ਦਿਤਾ ਗਿਆ। ਪਾਦਰੀ ਦੇ ਵਕੀਲ ਥਿਏਰੀ ਮੋਜਰ ਨੇ ਇਕ ਬਿਆਨ ਵਿਚ ਦੱਸਿਆ ਕਿ ਪਾਦਰੀ ਨੇ ਗੁਨਾਹਾਂ ਉਤੇ ਬਹੁਤ ਦੁੱਖ ਜਤਾਇਆ ਅਤੇ ਪੀੜਤਾਂ ਤੇ ਲੋਕਾਂ ਤੋਂ ਮਾਫ਼ੀ ਮੰਗੀ। ਉਸ ਨੇ ਚਰਚ ਲਈ ਨਿਰਧਾਰਿਤ ਧਨ ਰਾਸ਼ੀ ਵਿਚੋਂ 115,000 ਡਾਲਰ ਦੇ ਘਪਲੇ ਦੀ ਗੱਲ ਵੀ ਸਵੀਕਾਰ ਕੀਤੀ। ਉਸ ਨੇ ਯੌਨ ਸਬੰਧ ਬਣਾਉਣ ਲਈ ਇਕ ਪੀੜਤਾ ਨੂੰ ਇਹ ਧਨ ਰਾਸ਼ੀ ਦਿਤੀ ਸੀ।

Related Stories