ਕੈਨੇਡਾ ‘ਚ ਇਕ ਘਰ ਨੂੰ ਲੱਗੀ ਭਿਆਨਕ ਅੱਗ, 4 ਬੱਚਿਆਂ ਸਮੇਤ 7 ਲੋਕਾਂ ਦੀ ਮੌਤ
ਕੈਨੇਡਾ ਦੇ ਚੈਸਟਰਮੀਅਰ ਸ਼ਹਿਰ ‘ਚ ਇਕ ਘਰ ਨੂੰ ਅੱਗ ਲੱਗ ਗਈ। ਜਿਸ ਕਾਰਨ 4 ਬੱਚਿਆਂ ਸਮੇਤ 7 ਲੋਕਾਂ ਦੀ ਹੋਈ ਮੌਤ।
ਓਟਾਵਾ: ਕੈਨੇਡਾ ਦੇ ਅਲਬਰਟਾ (Alberta, Canada) ਸੂਬੇ ਦੇ ਚੈਸਟਰਮੀਅਰ (Chestermere) ਸ਼ਹਿਰ ‘ਚ ਇਕ ਘਰ ਨੂੰ ਅੱਗ ਲੱਗਣ (House Fire in Canada) ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਨੂੰ ਅੱਗ ਲੱਗਣ ਕਾਰਨ ਚਾਰ ਬੱਚਿਆਂ ਸਮੇਤ ਸੱਤ ਲੋਕਾਂ ਦੀ ਮੌਤ (4 Children including 7 People killed) ਹੋ ਗਈ। ਮ੍ਰਿਤਕਾਂ ਵਿਚ ਦੋ ਪੁਰਸ਼, ਇਕ ਔਰਤ ਅਤੇ ਚਾਰ ਬੱਚੇ ਸ਼ਾਮਲ ਹਨ। ਬੱਚਿਆਂ ਦੀ ਉਮਰ 4 ਸਾਲ ਤੋਂ 12 ਸਾਲ ਤੱਕ ਦੀ ਸੀ।
ਇਹ ਵੀ ਪੜ੍ਹੋ - Passport Renewal Case: ਜਾਵੇਦ ਅਖ਼ਤਰ ਨੇ ਕੰਗਨਾ ’ਤੇ ਤੱਥ ਲੁਕਾਉਣ ਦਾ ਲਾਇਆ ਇਲਜ਼ਾਮ
ਇਹ ਵੀ ਪੜ੍ਹੋ - Powercom ਦੇ ਚੇਅਰਮੈਨ ਦਾ ਬਿਆਨ, ਦੱਸਿਆ ਪੰਜਾਬ 'ਚ ਕਿਉਂ ਪੈਦਾ ਹੋਇਆ ਬਿਜਲੀ ਸੰਕਟ
ਘਰ ਨੂੰ ਅੱਗ ਲੱਗਣ ’ਤੇ ਚਾਰ ਬੱਚਿਆਂ ਸਮੇਤ ਪੰਜ ਲੋਕ ਹੀ ਘਰੋਂ ਬਾਹਰ ਨਿਕਲਣ ‘ਚ ਕਾਮਯਾਬ ਹੋਏ। ਮੀਡੀਆ ਅਨੁਸਾਰ ਜਿਸ ਮਕਾਨ ਨੂੰ ਅੱਗ ਲੱਗੀ, ਉਸ ‘ਚ ਦੋ ਮੁਸਲਿਮ ਪਰਿਵਾਰ (2 Muslim Families) ਰਹਿੰਦੇ ਹਨ। ਹਾਲਾਂਕਿ ਅੱਗ ਲੱਗਣ ਦਾ ਕਾਰਨ ਅਜੇ ਪਤਾ ਨਹੀਂ ਚਲਿਆ, ਪਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।