ਚੀਨ ਨੇ ਅਰੁਣਾਚਲ ਪ੍ਰਦੇਸ਼ ਦੀਆਂ 11 ਥਾਵਾਂ ਦੇ ਬਦਲੇ ਨਾਂਅ, 5 ਸਾਲਾਂ ’ਚ ਤੀਜੀ ਵਾਰ ਕੀਤਾ ਅਜਿਹਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

China Releases 'New Names' For 11 Places In Arunachal Pradesh



ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ ਦੇ ਮੁੱਦੇ ’ਤੇ ਭਾਰਤ ਅਤੇ ਚੀਨ ਵਿਚਾਲੇ ਫਿਰ ਵਿਵਾਦ ਵਧ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਨੇ ਅਰੁਣਾਚਲ ਪ੍ਰਦੇਸ਼ ਵਿਚ 11 ਥਾਵਾਂ ਦੇ ਨਾਂਅ ਬਦਲਣ ਦਾ ਐਲਾਨ ਕੀਤਾ ਹੈ। ਚੀਨ ਨੇ ਇਹਨਾਂ 11 ਥਾਵਾਂ ਦੀ ਸੂਚੀ ਅਤੇ ਇਹਨਾਂ ਦੇ "ਮਿਆਰੀਕ੍ਰਿਤ ਭੂਗੋਲਿਕ ਨਾਵਾਂ" ਦੀ ਸੂਚੀ ਵੀ ਜਾਰੀ ਕੀਤੀ ਹੈ।

ਇਹ ਵੀ ਪੜ੍ਹੋ: ਐਲੋਨ ਮਸਕ ਨੇ ਬਦਲਿਆ Twitter ਦਾ ਲੋਗੋ: Blue Bird ਦੀ ਥਾਂ ਦਿਖਾਈ ਦੇ ਰਿਹਾ ਹੈ ‘Doge’

ਸੂਚੀ ਵਿਚ ਦੋ ਰਿਹਾਇਸ਼ੀ ਖੇਤਰ, ਪੰਜ ਪਹਾੜੀ ਚੋਟੀਆਂ, ਦੋ ਨਦੀਆਂ ਅਤੇ ਦੋ ਹੋਰ ਖੇਤਰ ਸ਼ਾਮਲ ਹਨ। ਸੂਚੀ ਦੇ ਨਾਲ ਨਕਸ਼ਾ ਵੀ ਜਾਰੀ ਕੀਤਾ ਗਿਆ ਹੈ। ਚੀਨ ਨੇ ਜਿਨ੍ਹਾਂ ਥਾਵਾਂ ਦਾ ਨਾਮ ਬਦਲਣ ਜਾਂ 'ਮਾਨਤਾ' ਦੇਣ ਦਾ ਫੈਸਲਾ ਕੀਤਾ ਹੈ, ਉਹਨਾਂ ਵਿਚ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ਦੇ ਨੇੜੇ ਦਾ ਇਕ ਸਥਾਨ ਸ਼ਾਮਲ ਹੈ।

ਇਹ ਵੀ ਪੜ੍ਹੋ: ਭੂਚਾਲ ਦੇ 128 ਘੰਟੇ ਬਾਅਦ ਮਲਬੇ ’ਚੋਂ ਮਿਲੀ ਸੀ ਬੱਚੀ, ਹੁਣ ਤਿੰਨ ਮਹੀਨਿਆਂ ਬਾਅਦ ਹੋਇਆ ਮਾਂ ਨਾਲ ਮੇਲ

ਚੀਨ ਨੇ ਪਿਛਲੇ 5 ਸਾਲਾਂ 'ਚ ਤੀਜੀ ਵਾਰ ਅਜਿਹਾ ਕੀਤਾ ਹੈ। ਇਸ ਤੋਂ ਪਹਿਲਾਂ 2021 ਵਿਚ ਚੀਨ ਨੇ 15 ਥਾਵਾਂ ਅਤੇ 2017 ਵਿਚ 6 ਥਾਵਾਂ ਦੇ ਨਾਂ ਬਦਲੇ ਸਨ। ਚੀਨ ਨੇ ਕਦੇ ਵੀ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦੇ ਰਾਜ ਵਜੋਂ ਮਾਨਤਾ ਨਹੀਂ ਦਿੱਤੀ ਹੈ। ਉਹ ਅਰੁਣਾਚਲ ਨੂੰ ‘ਦੱਖਣੀ ਤਿੱਬਤ’ ਦਾ ਹਿੱਸਾ ਦੱਸਦਾ ਹੈ। ਉਸ ਦਾ ਇਲਜ਼ਾਮ ਹੈ ਕਿ ਭਾਰਤ ਨੇ ਉਸ ਦੇ ਤਿੱਬਤੀ ਖੇਤਰ ਨੂੰ ਆਪਣੇ ਨਾਲ ਮਿਲਾ ਲਿਆ ਹੈ ਅਤੇ ਇਸ ਨੂੰ ਅਰੁਣਾਚਲ ਪ੍ਰਦੇਸ਼ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ: ਬਠਿੰਡਾ ਅਦਾਲਤ ਨੇ ਨਕਲੀ ਖਾਦ ਬਣਾਉਣ ਮਾਮਲੇ ’ਚ ਡਾ. ਮੰਗਲ ਸਿੰਘ ਸੰਧੂ ਨੂੰ ਕੀਤਾ ਬਰੀ

ਭਾਰਤ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

ਚੀਨ ਵਲੋਂ ਅਰੁਣਾਚਲ ਪ੍ਰਦੇਸ਼ ਵਿਚ ਥਾਵਾਂ ਦੇ ਨਾਮ ਬਦਲਣ ਸਬੰਧੀ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਰ ਬਾਗਚੀ ਨੇ ਕਿਹਾ, “ਅਸੀਂ ਇਸ ਤਰ੍ਹਾਂ ਦੀ ਰਿਪੋਰਟ ਦੇਖੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਚੀਨ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਹੋਵੇ। ਅਸੀਂ ਇਸ ਨੂੰ ਸਿਰੇ ਤੋਂ ਖਾਰਜ ਕਰਦੇ ਹਾਂ। ਅਰੁਣਾਚਲ ਪ੍ਰਦੇਸ਼ ਭਾਰਤ ਅਨਿੱਖੜਵਾਂ ਅੰਗ ਹੈ ਅਤੇ ਰਹੇਗਾ। ਅਜਿਹੀਆਂ ਕੋਸ਼ਿਸ਼ਾਂ ਅਸਲੀਅਤ ਨਹੀਂ ਬਦਲ ਸਕਦੀਆਂ”।