ਚੀਨ ਦੇ ਰੈਸਟੋਰੈਂਟ 'ਚ ਕੰਮ ਕਰਦੇ ਹਨ ਰੋਬੋਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ਦੇ ਇਕ ਰੈਸਟੋਰੈਂਟ ਵਿਚ ਆਰਡਰ ਲੈਣ, ਖਾਣਾ ਪਰੋਸਣ ਤੇ ਬਿਲ ਦੇਣ ਦਾ ਕੰਮ ਰੋਬੋਟ ਕਰਦੇ ਹਨ। ਇਸ ਦਾ ਫ਼ਾਇਦਾ ਗਾਹਕਾਂ ਨੂੰ ਮਿਲ ਰਿਹਾ ਹੈ............

China's Restaurant

ਸ਼ੰਘਾਈ : ਚੀਨ ਦੇ ਇਕ ਰੈਸਟੋਰੈਂਟ ਵਿਚ ਆਰਡਰ ਲੈਣ, ਖਾਣਾ ਪਰੋਸਣ ਤੇ ਬਿਲ ਦੇਣ ਦਾ ਕੰਮ ਰੋਬੋਟ ਕਰਦੇ ਹਨ। ਇਸ ਦਾ ਫ਼ਾਇਦਾ ਗਾਹਕਾਂ ਨੂੰ ਮਿਲ ਰਿਹਾ ਹੈ। ਉਨ੍ਹਾਂ ਦੇ ਖਰਚ ਵਿਚ 75 ਫ਼ੀ ਸਦੀ ਦੀ ਕਮੀ ਆਈ। ਦਰਅਸਲ, ਇਥੇ ਦੋ ਲੋਕਾਂ ਦੇ ਖਾਣ ਦਾ ਖਰਚ ਲਗਭੱਗ 300-400 ਯੂਆਨ (3300-4400 ਰੁਪਏ) ਆਉਂਦਾ ਸੀ। ਰੋਬੋਟ ਸਿਸਟਮ ਲਾਗੂ ਹੋਣ ਤੋਂ ਬਾਅਦ ਰੈਸਟੋਰੈਂਟ 100 ਯੂਆਨ ਹੀ ਚਾਰਜ ਕਰਦਾ ਹੈ। ਭਵਿੱਖ ਵਿਚ ਇਸ ਤਰ੍ਹਾਂ ਦੇ ਰੈਸਟੋਰੈਂਟ ਬਣਾਉਣ ਲਈ ਇਹ ਪ੍ਰਥਾ ਚੀਨ ਦੀ ਸੱਭ ਤੋਂ ਵੱਡੀ ਈ-ਕਾਮਰਸ ਕੰਪਨੀ ਅਲੀਬਾਬਾ ਨੇ ਤਿਆਰ ਕੀਤਾ ਹੈ।

ਕੰਪਨੀ ਦਾ ਪਲਾਨ ਰੋਬੋਟ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਸਾਰੇ ਸੈਕਟਰਾਂ ਵਿਚ ਬਦਲਾਅ ਕਰਨਾ ਹੈ। ਇਸ ਵੇਲੇ, ਕੰਪਨੀ ਨੇ ਕਿਰਤ ਕਾਰਾਂ ਨੂੰ ਘਟਾਉਣ ਲਈ ਰੋਬੋਟ ਕਾਰਜਕੁਸ਼ਲਤਾ ਵਧਾ ਦਿਤੀ ਹੈ। ਓਵਨ ਦੇ ਸਾਈਜ਼ ਦੇ ਰੋਬੋਟ ਵੇਟਰ ਦੀ ਜਗ੍ਹਾ ਕੰਮ ਕਰ ਰਹੇ ਹਨ। ਅਲੀਬਾਬਾ ਦੇ ਪ੍ਰੋਡਕਟ ਮੈਨੇਜਰ ਕਾਓ ਹੈਤੋਂ ਨੇ ਦਸਿਆ ਕਿ ਸ਼ੰਘਾਈ ਵਿਚ ਇਕ ਵੇਟਰ ਨੂੰ ਹਰ ਮਹੀਨੇ 10 ਹਜ਼ਾਰ ਯੂਆਨ (ਲਗਭੱਗ 11 ਲੱਖ ਰੁਪਏ) ਦੇਣੇ ਪੈਂਦੇ ਹਨ। ਰੈਸਟੋਰੈਂਟ ਵਿਚ ਉਨ੍ਹਾਂ ਦੀ ਦੋ ਸ਼ਿਫਟ ਲੱਗਦੀਆਂ ਹਨ, ਜਿਸ ਦੇ ਨਾਲ ਕਾਫ਼ੀ ਰੁਪਏ ਖਰਚ ਹੁੰਦੇ ਹਨ। ਉਥੇ ਹੀ, ਰੋਬੋਟ ਪੂਰੇ ਦਿਨ ਲਗਾਤਾਰ ਕੰਮ ਕਰਦੇ ਰਹਿੰਦੇ ਹਨ।

ਅਲੀਬਾਬਾ ਨੇ ਇਸ ਰੋਬੋਟ ਨੂੰ ਸੁਪਰਮਾਰਕੀਟ ਚੇਨ ਹੇਮਾ ਵਿਚ ਵੀ ਇਸਤੇਮਾਲ ਕੀਤਾ ਹੈ। ਇਸ ਸਟੋਰਸ ਵਿਚ ਲੋਕ ਮੋਬਾਈਲ ਐਪ ਤੋਂ ਸਮਾਨ ਚੁਣਦੇ ਹਨ ਅਤੇ ਰੋਬੋਟ ਉਸ ਨੂੰ ਡਿਲੀਵਰ ਕਰ ਦਿੰਦੇ ਹਨ। ਅਲੀਬਾਬਾ ਨੇ ਇਸ ਸਮੇਂ ਚੀਨ ਦੇ 13 ਸ਼ਹਿਰਾਂ ਵਿਚ 57 ਹੇਮਾ ਸੁਪਰਮਾਰਕੀਟ ਖੋਲ੍ਹ ਰੱਖੇ ਹਨ। ਇਨ੍ਹਾਂ ਵਿਚ ਰੋਬੋਟ ਹੀ ਸਾਰਾ ਕੰਮ ਕਰਦੇ ਹਨ। ਅਲੀਬਾਬਾ ਦੀ ਵਿਰੋਧੀ ਈ-ਕਾਮਰਸ ਕੰਪਨੀ ਜੇਡੀ ਡਾਟ ਕੰਮ ਨੇ ਵੀ 2020 ਤਕ ਅਜਿਹੇ ਇਕ ਹਜ਼ਾਰ ਰੈਸਟੋਰੈਂਟ ਖੋਲ੍ਹਣ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਵਿਚ ਰੋਬੋਟ ਕੰਮ ਕਰਣਗੇ। ਚੀਨ ਵਿਚ ਜੇਡੀ ਸਮੇਤ ਹੋਰ ਕੰਪਨੀਆਂ ਡਰੋਨ ਨਾਲ ਸਮਾਨ ਪਹੁੰਚਾਣ ਦਾ ਨੈੱਟਵਰਕ ਬਣਾਉਣ ਦੀ ਕੋਸ਼ਿਸ਼ ਵਿਚ ਹਨ।  (ਏਜੰਸੀ)