ਭਾਰਤੀ ਮੂਲ ਦੇ ਅਰੁਣ ਸੁਬਰਾਮਨੀਅਮ ਹੋਣਗੇ ਨਿਊਯਾਰਕ ਦੇ ਪਹਿਲੇ ਦੱਖਣੀ ਏਸ਼ੀਆਈ ਜੱਜ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਸੈਨੇਟ ਨੇ ਦੱਖਣੀ ਜ਼ਿਲ੍ਹੇ ਨਿਊਯਾਰਕ ਲਈ ਜੱਜ ਵਜੋਂ ਨਿਯੁਕਤੀ ਦੀ ਕੀਤੀ ਪੁਸ਼ਟੀ

U.S. Senate confirms Arun Subramanian as New York district court judge

 

ਵਾਸ਼ਿੰਗਟਨ: ਅਮਰੀਕੀ ਸੈਨੇਟ ਨੇ ਭਾਰਤੀ-ਅਮਰੀਕੀ ਵਕੀਲ ਅਰੁਣ ਸੁਬਰਾਮਨੀਅਮ ਦੀ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਲਈ ਜੱਜ ਵਜੋਂ ਨਿਯੁਕਤੀ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਤਰ੍ਹਾਂ ਉਹ ਇਸ ਜ਼ਿਲ੍ਹਾ ਅਦਾਲਤ ਦੇ ਜੱਜ ਬਣਨ ਵਾਲੇ ਪਹਿਲਾ ਦੱਖਣੀ ਏਸ਼ੀਆਈ ਵਿਅਕਤੀ ਬਣ ਗਏ ਹਨ। ਅਮਰੀਕੀ ਸੈਨੇਟ ਨੇ ਮੰਗਲਵਾਰ ਸ਼ਾਮ ਨੂੰ ਸੁਬਰਾਮਨੀਅਮ ਦੀ ਦੱਖਣੀ ਜ਼ਿਲ੍ਹੇ ਨਿਊਯਾਰਕ (SDNY) ਲਈ ਜੱਜ ਵਜੋਂ ਨਿਯੁਕਤੀ ਦੀ ਪੁਸ਼ਟੀ 58 ਦੇ ਮੁਕਾਬਲੇ 37 ਵੋਟਾਂ ਨਾਲ ਕੀਤੀ।

ਇਹ ਵੀ ਪੜ੍ਹੋ: ਹੋਲੀ ਦਾ ਸੰਵਰਿਆ ਰੂਪ ਹੋਲਾ ਮਹੱਲਾ 

ਸੈਨੇਟ ਦੇ ਨੇਤਾ ਸੈਨੇਟ ਚੱਕ ਸ਼ੂਮਰ ਨੇ ਕਿਹਾ, “ਅਸੀਂ ਅਰੁਣ ਸੁਬਰਾਮਨੀਅਮ ਨੂੰ SDNI ਜੱਜ ਵਜੋਂ ਪੁਸ਼ਟੀ ਕਰ ਦਿੱਤੀ ਹੈ। ਉਹ ਇਕ ਵਿਦੇਸ਼ੀ ਭਾਰਤੀ ਦਾ ਪੁੱਤਰ ਹੈ ਅਤੇ ਇਸ ਜ਼ਿਲ੍ਹਾ ਅਦਾਲਤ ਦਾ ਜੱਜ ਬਣਨ ਵਾਲਾ ਪਹਿਲਾ ਦੱਖਣੀ ਏਸ਼ੀਆਈ ਵਿਅਕਤੀ ਬਣ ਗਿਆ ਹੈ। ਉਸ ਨੇ ਆਪਣਾ ਕਰੀਅਰ ਲੋਕਾਂ ਲਈ ਲੜਨ ਲਈ ਸਮਰਪਿਤ ਕੀਤਾ ਹੈ”।

ਇਹ ਵੀ ਪੜ੍ਹੋ: ਕੈਗ ਦੀ ਰਿਪੋਰਟ 'ਚ ਹੋਇਆ ਵੱਡਾ ਖ਼ੁਲਾਸਾ, 18 ਮ੍ਰਿਤਕ ਕਰ ਰਹੇ ਪੰਜਾਬ ਦੀਆਂ 14 ਗ੍ਰਾਮ ਪੰਚਾਇਤਾਂ ਦੇ ਵਿਕਾਸ ਕਾਰਜ!

ਸੁਬਰਾਮਨੀਅਮ ਦਾ ਜਨਮ 1979 ਵਿਚ ਪਿਟਸਬਰਗ, ਪੈਨਸਿਲਵੇਨੀਆ ਵਿਚ ਹੋਇਆ ਸੀ। ਉਹਨਾਂ ਦੇ ਮਾਤਾ-ਪਿਤਾ 1970 ਦੇ ਦਹਾਕੇ ਦੇ ਸ਼ੁਰੂ ਵਿਚ ਭਾਰਤ ਤੋਂ ਅਮਰੀਕਾ ਆ ਗਏ ਸਨ। ਉਹਨਾਂ ਦੇ ਪਿਤਾ ਨੇ ਕਈ ਕੰਪਨੀਆਂ ਵਿਚ 'ਕੰਟਰੋਲ ਸਿਸਟਮ ਇੰਜੀਨੀਅਰ' ਵਜੋਂ ਕੰਮ ਕੀਤਾ ਅਤੇ ਉਹਨਾਂ ਦੀ ਮਾਂ ਵੀ ਨੌਕਰੀ ਕਰਦੀ ਸੀ।

ਇਹ ਵੀ ਪੜ੍ਹੋ: ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਖੇ 7 ਮੰਜ਼ਿਲਾ ਇਮਾਰਤ 'ਚ ਹੋਇਆ ਧਮਾਕਾ 

ਉਹਨਾਂ ਨੇ 2001 ਵਿਚ ਕੇਸ ਵੈਸਟਰਨ ਰਿਜ਼ਰਵ ਯੂਨੀਵਰਸਿਟੀ ਤੋਂ ਕੰਪਿਊਟਰ ਵਿਗਿਆਨ ਅਤੇ ਅੰਗਰੇਜ਼ੀ ਵਿਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। ਮੌਜੂਦਾ ਸਮੇਂ ਵਿਚ ਉਹ ਨਿਊਯਾਰਕ ਵਿਚ Sussman Godfrey LLP ਵਿਚ ਇਕ ਸਾਂਝੇਦਾਰ ਹਨ, ਜਿੱਥੇ ਉਹ 2007 ਤੋਂ ਅਭਿਆਸ ਕਰ ਰਹੇ ਹਨ। ਸੁਬਰਾਮਨੀਅਮ ਨੇ 2006 ਤੋਂ 2007 ਤੱਕ ਯੂਐਸ ਸੁਪਰੀਮ ਕੋਰਟ ਦੇ ਜਸਟਿਸ ਰੂਥ ਬੈਡਰ ਗਿਨਸਬਰਗ ਵਿਚ ਕਾਨੂੰਨ ਕਲਰਕ ਵਜੋਂ ਕੰਮ ਕੀਤਾ।