ਅਮਰੀਕਾ ਵਿਚ ਬੈਂਕਿੰਗ ਸੰਕਟ! ਸਿਲੀਕਾਨ ਵੈਲੀ ਬੈਂਕ ਨੂੰ ਲੱਗਿਆ ਤਾਲਾ

ਏਜੰਸੀ

ਖ਼ਬਰਾਂ, ਕੌਮਾਂਤਰੀ

2008 ਵਿਚ ਆਰਥਿਕ ਮੰਦੀ ਤੋਂ ਬਾਅਦ ਬੰਦ ਹੋਣ ਵਾਲਾ ਸਭ ਤੋਂ ਵੱਡਾ ਬੈਂਕ ਸਿਲੀਕਾਨ ਵੈਲੀ ਬੈਂਕ (ਐਸ.ਵੀ.ਬੀ.) ਹੈ

Silicon Valley Bank shut down by regulators

 

ਵਾਸ਼ਿੰਗਟਨ: ਕੈਲੀਫੋਰਨੀਆ ਦੇ ਬੈਂਕਿੰਗ ਰੈਗੂਲੇਟਰਾਂ ਨੇ ਵਿੱਤੀ ਸੰਕਟ ਵਿਚ ਘਿਰੇ ਸਿਲੀਕਾਨ ਵੈਲੀ ਬੈਂਕ ਨੂੰ ਬੰਦ ਕਰ ਦਿੱਤਾ ਹੈ। ਇਸ ਤੋਂ ਬਾਅਦ ਅਮਰੀਕਾ 'ਚ ਇਕ ਵਾਰ ਫਿਰ ਬੈਂਕਿੰਗ ਸੰਕਟ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ। ਨਿਊਜ਼ ਏਜੰਸੀ ਏਐਫਪੀ ਦੀ ਰਿਪੋਰਟ ਮੁਤਾਬਕ 2008 ਵਿਚ ਆਰਥਿਕ ਮੰਦੀ ਤੋਂ ਬਾਅਦ ਬੰਦ ਹੋਣ ਵਾਲਾ ਸਭ ਤੋਂ ਵੱਡਾ ਬੈਂਕ ਸਿਲੀਕਾਨ ਵੈਲੀ ਬੈਂਕ (ਐਸ.ਵੀ.ਬੀ.) ਹੈ।

ਇਹ ਵੀ ਪੜ੍ਹੋ: ਤੇਜ਼ ਰਫ਼ਤਾਰ ਐਮਬੂਲੈਂਸ ਨੇ CA ਵਿਦਿਆਰਥੀ ਨੂੰ ਮਾਰੀ ਟੱਕਰ, ਕਰੀਬ 5 ਫੁੱਟ ਦੂਰ ਡਿੱਗਿਆ ਨੌਜਵਾਨ, ਹੋਈ ਮੌਤ

ਰੈਗੂਲੇਟਰ ਨੇ ਫੈਡਰਲ ਡਿਪਾਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ (FDIC) ਰਿਸੀਵਰ ਨੂੰ ਨਿਯੁਕਤ ਕੀਤਾ ਹੈ, ਜੋ ਅੱਗੇ ਜਾ ਕੇ ਮਾਮਲੇ ਦੀ ਜਾਂਚ ਕਰੇਗਾ। ਇਸ ਤੋਂ ਪਹਿਲਾਂ ਪ੍ਰੀ-ਮਾਰਕੀਟ ਵਪਾਰ ਵਿਚ 66 ਪ੍ਰਤੀਸ਼ਤ ਦੀ ਗਿਰਾਵਟ ਤੋਂ ਬਾਅਦ ਬੈਂਕ ਦੇ ਸ਼ੇਅਰਾਂ ਨੂੰ ਵਪਾਰ ਲਈ ਰੋਕ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਦਿੱਲੀ ਦੀ ਤਿਹਾੜ ਜੇਲ੍ਹ-3 'ਚ ਚੈਕਿੰਗ; 23 ਸਰਜੀਕਲ ਬਲੇਡ, ਨਸ਼ਾ ਅਤੇ ਦੋ ਐਂਡਰੋਆਇਡ ਫ਼ੋਨ ਬਰਾਮਦ 

ਤਕਨੀਕੀ ਕੰਪਨੀਆਂ ਨੂੰ ਕਰਜ਼ਾ ਦੇਣ ਵਾਲੇ ਸਿਲੀਕਾਨ ਵੈਲੀ ਬੈਂਕ ਦੇ ਬੰਦ ਹੋਣ ਦੇ ਐਲਾਨ ਨਾਲ ਗਲੋਬਲ ਬਾਜ਼ਾਰਾਂ 'ਚ ਅਸਥਿਰਤਾ ਆਈ ਅਤੇ ਕਈ ਬੈਂਕਾਂ ਦੇ ਸ਼ੇਅਰ ਡਿੱਗ ਗਏ। ਹਾਲਾਂਕਿ ਸ਼ੁੱਕਰਵਾਰ ਸਵੇਰੇ ਅਮਰੀਕਾ ਦੇ ਕੁਝ ਵੱਡੇ ਬੈਂਕਾਂ ਦੇ ਸ਼ੇਅਰਾਂ ਦੀ ਹਾਲਤ ਥੋੜੀ ਬਿਹਤਰ ਸੀ। ਸਿਲੀਕਾਨ ਵੈਲੀ ਬੈਂਕ ਇਸ ਸਾਲ ਬੰਦ ਹੋਣ ਵਾਲੀ ਪਹਿਲੀ FDIC ਬੀਮਾਯੁਕਤ ਸੰਸਥਾ ਹੈ। ਢਾਈ ਸਾਲ ਪਹਿਲਾਂ 23 ਅਕਤੂਬਰ 2020 ਨੂੰ ਅਲਮੇਨਾ ਸਟੇਟ ਬੈਂਕ ਬੰਦ ਹੋ ਗਿਆ ਸੀ।  

ਇਹ ਵੀ ਪੜ੍ਹੋ: ਮਹਿਲਾ ਪ੍ਰੀਮੀਅਰ ਲੀਗ 2023 : ਯੂਪੀ ਵਾਰੀਅਰਜ਼ ਨੇ ਜਿੱਤਿਆ ਇਕਤਰਫ਼ਾ ਮੈਚ  

ਬੈਂਕ ਦੀ ਵਿੱਤੀ ਹਾਲਤ ਨੂੰ ਦੇਖਦੇ ਹੋਏ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਐਂਡ ਇਨੋਵੇਸ਼ਨ ਨੇ ਇਸ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਸਿਲੀਕਾਨ ਵੈਲੀ ਬੈਂਕ ਦੇ ਗਾਹਕਾਂ ਦੀ ਜਮ੍ਹਾ ਰਾਸ਼ੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਐੱਫ.ਡੀ.ਆਈ.ਸੀ. ਨੂੰ ਸੌਂਪੀ ਗਈ ਹੈ। ਦੱਸ ਦੇਈਏ ਕਿ ਸਿਲੀਕਾਨ ਵੈਲੀ ਬੈਂਕ ਅਮਰੀਕਾ ਦਾ 16ਵਾਂ ਸਭ ਤੋਂ ਵੱਡਾ ਬੈਂਕ ਹੈ, ਜਿਸ ਕੋਲ 210 ਅਰਬ ਡਾਲਰ ਤੋਂ ਜ਼ਿਆਦਾ ਦੀ ਜਾਇਦਾਦ ਹੈ। ਇਸ ਦੀਆਂ ਸ਼ਾਖਾਵਾਂ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਫੈਲੀਆਂ ਹੋਈਆਂ ਹਨ।

ਇਹ ਵੀ ਪੜ੍ਹੋ: ਜਿਣਸੀ ਬੀਮਾਰੀਆਂ ਲਈ ਵਰਦਾਨ ਹੈ ਚਿੱਟੀ ਮੂਸਲੀ

ਦਰਅਸਲ ਵਿਆਜ ਵਧਣ ਕਾਰਨ ਬੈਂਕ ਦੀ ਹਾਲਤ ਵਿਗੜਦੀ ਰਹੀ। ਸਿਲੀਕਾਨ ਵੈਲੀ ਬੈਂਕ ਤਕਨੀਕੀ ਕੰਪਨੀਆਂ ਅਤੇ ਨਵੇਂ ਉੱਦਮਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ। ਬੈਂਕ ਦਾ ਲਗਭਗ 44 ਫੀਸਦੀ ਕਾਰੋਬਾਰ ਤਕਨੀਕੀ ਅਤੇ ਸਿਹਤ ਸੰਭਾਲ ਕੰਪਨੀਆਂ ਨਾਲ ਹੈ। ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿਚ ਲਗਾਤਾਰ ਵਾਧੇ ਕਾਰਨ ਇਹ ਸੈਕਟਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਨਿਵੇਸ਼ਕਾਂ ਦੀ ਇਹਨਾਂ ਸੈਕਟਰਾਂ ਵਿਚ ਦਿਲਚਸਪੀ ਵੀ ਖਤਮ ਹੋ ਗਈ ਹੈ, ਜਿਸ ਦਾ SVB ਬੈਂਕ ਦੇ ਕਾਰੋਬਾਰ 'ਤੇ ਮਾੜਾ ਅਸਰ ਪਿਆ ਹੈ। ਬੈਂਕ ਨੇ ਜਿਨ੍ਹਾਂ ਕੰਪਨੀਆਂ ਨੂੰ ਕਰਜ਼ਾ ਦਿੱਤਾ ਸੀ, ਉਹਨਾਂ ਨੇ ਕਰਜ਼ਾ ਵਾਪਸ ਨਹੀਂ ਕੀਤਾ, ਜਿਸ ਕਾਰਨ ਬੈਂਕ ਦੀ ਵਿੱਤੀ ਸਿਹਤ ਪ੍ਰਭਾਵਿਤ ਹੋਈ।