ਸ਼ਰੀਫ਼ ਤੇ ਮਰੀਅਮ ਨੂੰ ਜੇਲ 'ਚ 'ਬੀ' ਦਰਜੇ ਦੀਆਂ ਸਹੂਲਤਾਂ ਮਿਲੀਆਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਰਾਵਲਪਿੰਡੀ ਸਥਿਤ ਅਦਿਯਾਲਾ ਜੇਲ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਸ਼ਰੀਫ਼ ਨੂੰ 'ਬੀ' ਦਰਜ਼ੇ ਦੀਆਂ ਸਹੂਲਤਾਂ..........

Nawaz Sharif And Maryam Nawaz

ਇਸਲਾਮਾਬਾਦ : ਰਾਵਲਪਿੰਡੀ ਸਥਿਤ ਅਦਿਯਾਲਾ ਜੇਲ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਸ਼ਰੀਫ਼ ਨੂੰ 'ਬੀ' ਦਰਜ਼ੇ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ 'ਚ ਟੀ.ਵੀ, ਏ.ਸੀ., ਫ਼ਰਿੱਜ ਅਤੇ ਅਖ਼ਬਾਰ ਆਦਿ ਸਹੂਲਤਾਂ ਮਿਲੀਆਂ। ਦੱਸਣਯੋਗ ਹੈ ਕਿ ਰਾਸ਼ਟਰੀ ਜਵਾਬਦੇਹੀ ਬਿਊਰੋ ਦੇ ਅਧਿਕਾਰੀਆਂ ਨੇ ਨਵਾਜ਼ ਸ਼ਰੀਫ਼ ਅਤੇ ਮਰੀਅਮ ਨੂੰ ਲੰਦਨ 'ਚ ਚਾਰ ਲਗਜ਼ਰੀ ਫ਼ਲੈਟਾਂ ਨਾਲ ਜੁੜੇ ਭ੍ਰਿਸ਼ਟਾਚਾਰ ਮਾਮਲੇ ਨੂੰ ਲੈ ਕੇ ਲੰਦਨ ਤੋਂ ਲਾਹੌਰ ਪੁੱਜਣ ਦੇ ਤੁਰੰਤ ਬਾਅਦ ਹਿਰਾਸਤ 'ਚ ਲੈ ਲਿਆ ਸੀ। ਉਹ ਆਬੂ ਧਾਬੀ ਦੇ ਰਸਤਿਉਂ ਲਾਹੌਰ ਪੁੱਜੇ ਸਨ। 

ਉਨ੍ਹਾਂ ਦੋਹਾਂ ਨੂੰ ਇਕ ਵਿਸ਼ੇਸ਼ ਜਹਾਜ਼ ਰਾਹੀਂ ਇਸਲਾਮਾਬਾਦ ਲਿਆਂਦਾ ਗਿਆ ਅਤੇ ਫਿਰ ਪੁਲਿਸ ਕਾਫ਼ਲੇ ਦੀ ਸੁਰੱਖਿਆ ਹੇਠ ਵੱਖ-ਵੱਖ ਗੱਡੀਆਂ 'ਚ ਅਦਿਯਾਲਾ ਜੇਲ ਲਿਜਾਇਆ ਗਿਆ। ਅਦਿਯਾਲਾ ਜੇਲ 'ਚ ਇਸਲਾਮਾਬਾਦ ਮੈਜਿਸਟ੍ਰੇਟ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿਚ ਡਾਕਟਰਾਂ ਦੀ ਇਕ ਟੀਮ ਨੇ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਦੀ ਮੈਡੀਕਲ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਸਿਹਤਮੰਦ ਐਲਾਨਿਆ ਗਿਆ।

ਦੱਸਣਯੋਗ ਹੈ ਕਿ ਜਵਾਬਦੇਹੀ ਅਦਾਲਤ ਨੇ 6 ਜੁਲਾਈ ਨੂੰ ਲੰਦਨ ਵਿਚ ਅਵੇਨਫੀਲਡ ਹਾਊਸ ਵਿਚ 4 ਫ਼ਲੈਟਾਂ ਦੀ ਮਲਕੀਅਤ ਨਾਲ ਜੁੜੇ ਮਾਮਲੇ ਵਿਚ ਨਵਾਜ਼ ਸ਼ਰੀਫ਼ ਨੂੰ 10 ਸਾਲ ਅਤੇ ਧੀ ਮਰੀਅਮ ਨੂੰ 7 ਸਾਲ ਜੇਲ ਦੀ ਸਜ਼ਾ ਸੁਣਾਈ। ਬੀਤੇ ਸਾਲ ਪਾਕਿਸਤਾਨ ਦੀ ਸੁਪਰੀਮ ਕੋਰਟ ਵਲੋਂ ਪਨਾਮਾ ਪੇਪਰ ਮਾਮਲੇ ਨੂੰ ਲੈ ਕੇ ਨਵਾਜ਼ ਸ਼ਰੀਫ਼ ਨੂੰ ਅਯੋਗ ਕਰਾਰ ਦਿਤਾ ਗਿਆ ਸੀ। (ਪੀਟੀਆਈ)