ਪਰਵਾਸੀ ਬੱਚੀ ਦੀ ਸਰਹੱਦ ਉਤੇ ਕਸਟਡੀ ਦੇ ਦੌਰਾਨ ਮੌਤ, ਅਮਰੀਕਾ ਕਰੇਗਾ ਜਾਂਚ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਸਰਹੱਦ ਉਤੇ ਕਸਟਡੀ ਦੇ ਦੌਰਾਨ ਸੱਤ ਸਾਲ ਦੀ ਪਰਵਾਸੀ ਬੱਚੀ ਦੀ ਮੌਤ ਦੀ ਜਾਂਚ ਹੁਣ ਅਮਰੀਕਾ ਦੁਆਰਾ ਕੀਤੀ ਜਾਵੇਗੀ। ਗੁਆਟੇਮਾਲਾ ਦੀ ਰਹਿਣ...

Border

ਮੈਕਸੀਕੋ (ਭਾਸ਼ਾ) : ਅਮਰੀਕੀ ਸਰਹੱਦ ਉਤੇ ਕਸਟਡੀ ਦੇ ਦੌਰਾਨ ਸੱਤ ਸਾਲ ਦੀ ਪਰਵਾਸੀ ਬੱਚੀ ਦੀ ਮੌਤ ਦੀ ਜਾਂਚ ਹੁਣ ਅਮਰੀਕਾ ਦੁਆਰਾ ਕੀਤੀ ਜਾਵੇਗੀ। ਗੁਆਟੇਮਾਲਾ ਦੀ ਰਹਿਣ ਵਾਲੀ ਜੈਕਲੀਨ ਕਾਲ ਮੈਕਿਊਇਨ ਨੂੰ ਬੀਤੇ ਹਫ਼ਤੇ ਅਮਰੀਕਾ - ਮੈਕਸਿਕੋ ਸਰਹੱਦ ਨੂੰ ਪਾਰ ਕਰਨ ਤੋਂ ਬਾਅਦ ਹੀ ਹਿਰਾਸਤ ਵਿਚ ਲਿਆ ਗਿਆ ਸੀ। ਉਸ ਦੇ ਨਾਲ ਉਸ ਦੇ ਪਿਤਾ ਵੀ ਸਨ। ਇਸ ਗੱਲ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ। 

ਇਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਬੱਚੀ ਦੀ ਮੌਤ ਦੀ ਵਜ੍ਹਾ ਡੀਹਾਈਡਰੇਸ਼ਨ ਸੀ। ਉਥੇ ਹੀ ਸਰਹੱਦ ਉਤੇ ਤੈਨਾਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਤੱਕ ਭੋਜਣ ਅਤੇ ਪਾਣੀ ਪਹੁੰਚਾਇਆ ਜਾ ਰਿਹਾ ਸੀ। ਸਰਕਾਰ ਦਾ ਸੁਪਰਵਾਇਜ਼ਰ ਮਾਮਲੇ ਉਤੇ ਫਾਈਨਲ ਰਿਪੋਰਟ ਆਉਣ ਤੋਂ ਪਹਿਲਾਂ ਜਾਂਚ ਕਰੇਗਾ। ਕੇਂਦਰੀ ਅਮਰੀਕਾ ਤੋਂ ਅਮਰੀਕੀ ਸਰਹੱਦ ਤੱਕ ਆਉਣ ਵਾਲੇ ਪ੍ਰਵਾਸੀਆਂ ਦੀ ਸੁਰੱਖਿਆ ਇਸ ਘਟਨਾ ਤੋਂ ਬਾਅਦ ਕਾਫ਼ੀ ਹੱਦ ਤੱਕ ਸ਼ੱਕ  ਦੇ ਘੇਰੇ ਵਿਚ ਆ ਗਈ ਹੈ।

ਇਨ੍ਹਾਂ ਪ੍ਰਵਾਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਅਪਣੇ ਦੇਸ਼ਾਂ ਵਿਚ ਪੀੜ੍ਹਤ, ਗਰੀਬੀ ਅਤੇ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਹੀ ਕਈਆਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਉਹ ਗੈਰਕਾਨੂੰਨੀ ਤਰੀਕੇ ਨਾਲ ਜਾਣ ਦੀ ਬਜਾਏ ਅਮਰੀਕਾ ਵਿਚ ਸੈਟਲ ਹੋਣਾ ਚਾਹੁੰਦੇ ਹਨ। ਘਟਨਾ ਉਤੇ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁੜੀ ਨੂੰ 6 ਦਸੰਬਰ ਦੀ ਸ਼ਾਮ ਅਪਣੇ ਪਿਤਾ ਦੇ ਨਾਲ ਗ਼ੈਰਕਾਨੂੰਨੀ ਰੂਪ ਨਾਲ ਸਰਹੱਦ ਪਾਰ ਕਰਦੇ ਸਮੇਂ ਫੜਿ੍ਹਆ ਗਿਆ ਸੀ। ਤੱਦ ਉਸ ਦੀ ਜਾਂਚ ਕੀਤੀ ਗਈ ਸੀ ਅਤੇ ਉਸ ਨੂੰ ਸਿਹਤ ਸਬੰਧਤ ਕੋਈ ਸਮੱਸਿਆ ਨਹੀਂ ਸੀ।

ਉਨ੍ਹਾਂ ਨੇ ਕਿਹਾ ਕਿ ਉਸ ਨੂੰ ਸਰਹੱਦ ਪਟਰੋਲ ਸਟੇਸ਼ਨ ਉਤੇ ਉਸਦੇ ਪਿਤਾ ਦੇ ਨਾਲ ਬਸ ਤੇ ਲੈ ਕੇ ਜਾਣ ਤੋਂ ਪਹਿਲਾਂ ਜਿੱਥੇ ਰੱਖਿਆ ਗਿਆ, ਉਥੇ ਭੋਜਣ, ਪਾਣੀ ਅਤੇ ਪਖ਼ਾਨੇ ਦੀ ਸਹੂਲਤ ਸੀ। ਅਧਿਕਾਰੀਆਂ ਨੇ ਕਿਹਾ ਜਦੋਂ ਕੁੜੀ ਨੂੰ ਬਸ ਵਿਚ ਬਿਠਾਇਆ ਗਿਆ ਤਾਂ ਉਸ ਨੇ ਉਲਟੀ ਕਰਨਾ ਸ਼ੁਰੂ ਕਰ ਦਿਤਾ ਅਤੇ ਬਾਅਦ ਵਿਚ ਸਾਹ ਲੈਣਾ ਵੀ ਬੰਦ ਕਰ ਦਿਤਾ। ਜਦੋਂ ਬਸ ਸਰਹੱਦ ਪਟਰੋਲ ਸਟੇਸ਼ਨ ਉਤੇ ਪਹੁੰਚੀ ਤਾਂ ਉਸਨੂੰ ਐਮਰਜੈਂਸੀ ਮੈਡੀਕਲ ਸੇਵਾ ਉਪਲੱਬਧ ਕਰਾਈ ਗਈ। ਉਨ੍ਹਾਂ ਨੇ ਕਿਹਾ ਕਿ ਕੁੜੀ ਦੀ ਮੌਤ ਦੀ ਵਜ੍ਹਾ ਕਾਰਡਿਕ ਅਰੈਸਟ ਹੈ। ਕੁੜੀ ਨੂੰ ਪਹਿਲਾਂ ਤੋਂ ਦਿਮਾਗ ਵਿਚ ਸੋਜ ਦੀ ਸਮੱਸਿਆ ਸੀ ਅਤੇ ਉਸਦਾ ਲੀਵਰ ਵੀ ਫੇਲ ਸੀ। 

ਘਟਨਾ ਤੋਂ ਬਾਅਦ ਅਮਰੀਕਾ ਦੀ ਵਿਰੋਧੀ ਪਾਰਟੀਆਂ ਨੇ ਅਧਿਕਾਰੀਆਂ ਦੇ ਅਸਤੀਫੇ ਦੀ ਮੰਗ ਕੀਤੀ ਹੈ। ਉਥੇ ਹੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਇਸ ਘਟਨਾ ਨੂੰ ਸਰਹੱਦ ਉਤੇ ਹੋਣ ਵਾਲਾ ਮਨੁੱਖੀ ਸੰਕਟ ਕਿਹਾ ਹੈ। ਮੈਕਸੀਕੋ ਸਰਹੱਦ ਨੂੰ ਪਾਰ ਕਰ ਅਮਰੀਕੀ ਸਰਹੱਦ ਵਿਚ ਦਾਖਲ ਹੋਣ ਵਾਲੇ ਲੋਕਾਂ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੇ ਜਾ ਰਹੇ ਹਨ। ਇਹ ਲੋਕ ਵੱਡੇ ਸਮੂਹ ਵਿਚ ਆ ਰਹੇ ਹਨ, ਜਿਨ੍ਹਾਂ ਵਿਚ ਪੂਰੇ ਦੇ ਪੂਰੇ ਪਰਵਾਰ ਹਨ ਅਤੇ ਕਈ ਛੋਟੇ ਬੱਚੇ ਵੀ ਸ਼ਾਮਿਲ ਹਨ। ਗੁਜ਼ਰੇ ਮਹੀਨੇ ਅਮਰੀਕਾ ਦੇ ਸਰਹੱਦ ਏਜੰਟਾਂ ਨੇ ਇਨ੍ਹਾਂ ਪ੍ਰਵਾਸੀਆਂ ਦੇ ਸਮੂਹਾਂ ਉਤੇ ਹੰਝੂ ਗੈਸ ਦੇ ਗੋਲੇ ਛੱਡੇ ਸਨ। ਜਿਨ੍ਹਾਂ ਵਿਚ ਬੱਚੇ ਵੀ ਸ਼ਾਮਿਲ ਸਨ। ਉਥੇ ਹੀ ਪ੍ਰਵਾਸੀਆਂ ਨੇ ਅਧਿਕਾਰੀਆਂ ਉਤੇ ਪੱਥਰਾਂ ਨਾਲ ਹਮਲੇ ਕੀਤੇ।
 

Related Stories