ਮੈਕਸੀਕੋ ਦੇ ਦੂਤਘਰ ਨੂੰ ਭਾਰਤ ਦੇ 50 ਸਾਲ ਪੁਰਾਣੇ ਬਾਲ ਪੇਂਟਰਾਂ ਦੀ ਭਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੈਕਸੀਕੋ ਦੇ ਦਿੱਲੀ ਸਥਿਤ ਭਾਰਤੀ ਦੂਤਾਵਾਸ ਨੂੰ 50 ਸਾਲ ਪੁਰਾਣੀ ਪੇਟਿੰਗਜ਼ ਦੇ ਰਚਨਾਕਾਰਾਂ ਦੀ ਭਾਲ ਹੈ। ਮੈਕਸੀਕੋ ਵਿਚ 1968 ਵਿਚ ਪਹਿਲੀ ਵਾਰ ਓਲੰਪਿਕ ਖੇਡਾਂ ਦਾ ...

Mexico Auto Rickshaw

ਨਵੀਂ ਦਿੱਲੀ : ਮੈਕਸੀਕੋ ਦੇ ਦਿੱਲੀ ਸਥਿਤ ਭਾਰਤੀ ਦੂਤਾਵਾਸ ਨੂੰ 50 ਸਾਲ ਪੁਰਾਣੀ ਪੇਟਿੰਗਜ਼ ਦੇ ਰਚਨਾਕਾਰਾਂ ਦੀ ਭਾਲ ਹੈ। ਮੈਕਸੀਕੋ ਵਿਚ 1968 ਵਿਚ ਪਹਿਲੀ ਵਾਰ ਓਲੰਪਿਕ ਖੇਡਾਂ ਦਾ ਆਯੋਜਨ ਹੋਇਆ ਸੀ। ਮੈਕਸੀਕੋ ਸਿਟੀ ਵਿਚ ਓਲੰਪਿਕ ਖੇਡਾਂ ਦੇ ਤਹਿਤ ਕਰਵਾਏ ਵਰਲਡ ਚਿਲਡਰਨਸ ਪੇਂਟਿੰਗਜ਼ ਫੈਸਟੀਵਲ ਵਿਚ ਦੁਨੀਆ ਭਰ ਦੇ ਬੱਚਿਆਂ ਨੇ ਹਿੱਸਾ ਲਿਆ ਸੀ। ਇਸ ਪੇਂਟਿੰਗ ਫੈਸਟੀਵਲ ਵਿਚ ਦੁਨੀਆਂ ਭਰ ਦੇ ਬੱਚਿਆਂ ਨੇ ਹਿੱਸਾ ਲਿਆ ਸੀ। ਇਸ ਪੇਂਟਿੰਗ ਫੈਸਟੀਵਲ ਦੀ ਥੀਮ ਸੀ 'ਏ ਵਰਲਡ ਆਫ਼ ਫ੍ਰੈਂਡਸ਼ਿਪ'। ਇਸ ਈਵੈਂਟ ਵਿਚ 80 ਦੇਸ਼ਾਂ ਦੇ ਬੱਚਿਆਂ ਨੇ ਹਿੱਸਾ ਲਿਆ ਸੀ ਅਤੇ ਸਾਰੇ ਤਰ੍ਹਾਂ ਦੀ ਡਰਾਇੰਗ ਅਤੇ ਚਿੱਤਰ ਬਣਾਏ ਸਨ।

ਇਨਾਂ ਨੂੰ ਮੈਕਸੀਕੋ ਸਿਟੀ ਦੀਆਂ ਪ੍ਰਮੁੱਖ ਥਾਵਾਂ 'ਤੇ ਦਰਸਾਇਆ ਗਿਆ ਸੀ। ਹੁਣ 50 ਸਾਲ ਬਾਅਦ ਇਨ੍ਹਾਂ ਪੇਂਟਿੰਗਸ ਦੀ ਪ੍ਰਦਰਸ਼ਨੀ ਮੈਕਸੀਕੋ ਸਿਟੀ ਵਿਚ ਲਗਾਉਣ ਦੀ ਤਿਆਰੀ ਹੈ। 'ਏ ਵਰਲਡ ਆਫ਼ ਫ੍ਰੈਂਡਸ਼ਿਪ-50 ਸਾਲ ਬਾਅਦ' ਨਾਮ ਨਾਲ ਆਯੋਜਿਤ ਇਸ ਪ੍ਰਦਰਸ਼ਨੀ ਵਿਚ 1800 ਪੇਂਟਿੰਗਸ ਨੂੰ ਪ੍ਰਦਰਸ਼ਤ ਕੀਤਾ ਜਾਵੇਗਾ।ਮੈਕਸੀਕੋ ਦੇ ਦੂਤਘਰਾਂ ਵਲੋਂ ਹਰ ਦੇਸ਼ ਵਿਚ ਉਨ੍ਹਾਂ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਇਹ ਪੇਂਟਿੰਗਸ ਬਣਾਈਆਂ ਸਨ ਤਾਕਿ ਉਨ੍ਹਾਂ ਨੂੰ ਸਨਮਾਨ ਦਿਤਾ ਜਾ ਸਕੇ। ਇਨ੍ਹਾਂ ਵਿਚੋਂ 8 ਬੱਚੇ ਭਾਰਤ ਦੇ ਵੀ ਸਨ ਜੋ ਹੁਣ ਅਧਖੜ ਉਮਰ ਦੇ ਹੋ ਚੁੱਕੇ ਹੋਣਗੇ।

ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਬੱਚਿਆਂ ਨੇ ਸ਼ੰਕਰ ਇੰਟਰਨੈਸ਼ਨਲ ਚਿਲਡਰਨ ਆਰਟ ਕੰਪੀਟੀਸ਼ਨ ਦੇ ਤਹਿਤ ਹਿੱਸਾ ਲਿਆ ਹੋਵੇਗਾ। ਹਾਲਾਂਕਿ ਬੇਹੱਦ ਘੱਟ ਜਾਣਕਾਰੀ ਹੋਣ ਦੇ ਬਾਵਜੂਦ ਮੈਕਸੀਕੋ ਦੇ ਦੂਤਘਰ ਨੇ ਅਹਿਮਦਾਬਾਦ ਦੇ ਪੱਤਰਕਾਰ ਕੇਤਨ ਤ੍ਰਿਵੇਦੀ ਦੇ ਜ਼ਰੀਏ ਇਕ  ਉਮੀਦਵਾਰ ਦਾ ਪਤਾ ਲਗਾ ਲਿਆ ਹੈ। ਇਸ ਉਮੀਦਵਾਰ ਦਾ ਨਾਮ ਨਵਨੀਤ ਲਾਲ ਪਾਰਿਖ਼ ਹੈ। 

ਬੜੌਦਾ ਸ੍ਰੀ ਸਯਾਜੀ ਹਾਈ ਸਕੂਲ ਵਿਚ ਪੜ੍ਹਾਈ ਦੌਰਾਨ ਉਨ੍ਹਾਂ ਨੇ ਇਸ ਫੈਸਟੀਵਲ ਵਿਚ ਹਿੱਸਾ ਲਿਆ ਸੀ, ਉਦੋਂ ਪਾਰਿਖ਼ ਦੀ ਉਮਰ ਮਹਿਜ਼ 15 ਸਾਲ ਸੀ। ਦੁਖ ਦੀ ਗੱਲ ਇਹ ਹੈ ਕਿ ਪਾਰਿਖ਼ ਦੀ ਲੰਬੀ ਬਿਮਾਰੀ ਦੇ ਚਲਦਿਆਂ 1998 ਵਿਚ ਹੀ ਮੌਤ ਹੋ ਗਈ ਸੀ।

ਇਨ੍ਹਾਂ ਤੋਂ ਇਲਾਵਾ ਜੋ ਭਾਰਤੀ ਉਮੀਦਵਾਰ ਫੈਸਟੀਵਲ ਵਿਚ ਸ਼ਾਮਲ ਹੋਏ ਸਨ, ਉਨ੍ਹਾਂ ਦੇ ਨਾਮ ਸੁਜਾਤਾ ਸ਼ਰਮਾ, ਨਵੀਂ ਦਿੱਲੀ, ਇਰਾ ਸਚਦੇਵਾ ਦਿੱਲੀ, ਸਨਤ ਕੁੰਡੂ, ਵਿਵੇਕ ਕੁਚੀਭਾਟਲਾ, ਇਲਾ ਇਮਸ ਅਤੇ ਲੀਲਾ ਸੁਧਾਕਰਨ। ਮੈਕਸੀਕੋ ਦੇ ਦੂਤਘਰ ਨੂੰ ਇਨ੍ਹਾਂ ਲੋਕਾਂ ਦੇ ਨਾਮ ਅਤੇ ਤਤਕਾਲੀਨ ਸਮੇਂ ਵਿਚ ਕੀ, ਉਮਰ ਸੀ, ਇਸ ਗੱਲ ਦੀ ਜਾਣਕਾਰੀ ਹੈ ਪਰ ਹੋਰ ਜਾਣਕਾਰੀ ਨਾ ਹੋਣ ਕਾਰਨ ਇਨ੍ਹਾਂ ਲੋਕਾਂ ਦੇ ਬਾਰੇ ਵਿਚ ਪਤਾ ਲਗਾਉਣ ਵਿਚ ਮੁਸ਼ਕਲਾਂ ਆ ਰਹੀਆਂ ਹਨ।