350 ਅਮਰੀਕੀ ਅਖ਼ਬਾਰਾਂ ਨੇ ਲਿਖੀ ਟਰੰਪ ਦੇ ਬਿਆਨ ਵਿਰੁਧ ਸੰਪਾਦਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਅਖ਼ਬਾਰ ਅਪਣੀਆਂ ਖ਼ਬਰਾਂ ਨੂੰ ਫ਼ਰਜ਼ੀ ਅਤੇ ਪੱਤਰਕਾਰਾਂ ਨੂੰ ਜਨਤਾ ਦਾ ਦੁਸ਼ਮਣ ਦੱਸੇ ਜਾਣ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੋਸ਼ਾਂ ਦੇ ਵਿਰੁੱਧ...............

Donald Trump

ਨਿਊਯਾਰਕ : ਅਮਰੀਕੀ ਅਖ਼ਬਾਰ ਅਪਣੀਆਂ ਖ਼ਬਰਾਂ ਨੂੰ ਫ਼ਰਜ਼ੀ ਅਤੇ ਪੱਤਰਕਾਰਾਂ ਨੂੰ ਜਨਤਾ ਦਾ ਦੁਸ਼ਮਣ ਦੱਸੇ ਜਾਣ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੋਸ਼ਾਂ ਦੇ ਵਿਰੁੱਧ ਲੜੀਵਾਰ ਸੰਪਾਦਕੀ ਲਿਖ ਰਹੇ ਹਨ। ਬੋਸਟਨ ਗਲੋਬ ਨੇ ਦੇਸ਼ ਦੇ ਅਖ਼ਬਾਰਾਂ ਨੂੰ ਪ੍ਰੈੱਸ ਦੇ ਲਈ ਖੜ੍ਹੇ ਹੋਣ ਅਤੇ ਇਸ ਸਬੰਧ ਵਿਚ ਸੰਪਾਦਕੀ ਪ੍ਰਕਾਸ਼ਤ ਕਰਨ ਲਈ ਕਿਹਾ ਸੀ। ਇਸ ਵਿਚੋਂ ਕਈ ਸੰਪਾਦਕੀ ਕੱਲ੍ਹ ਤੋਂ ਹੀ ਆਨਲਾਈਨ ਦਿਸਣੇ ਸ਼ੁਰੂ ਹੋ ਗਏ ਸਨ। ਗਲੋਬ ਦੇ ਓਪੇਡ ਸੰਪਾਦਕ ਮਾਰਜ਼ੋਰੀ ਪ੍ਰਿਚਰਡ ਦੇ ਮੁਤਾਬਕ ਕਰੀਬ 350 ਅਖ਼ਬਾਰ ਸੰਗਠਨਾਂ ਨੇ ਇਸ ਵਿਚ ਸ਼ਾਮਲ ਹੋਣ ਦੀ ਗੱਲ ਆਖੀ ਹੈ।

ਸੇਂਟ ਲੁਈਸ ਵਿਚ ਪੋਸਟ ਡਿਸਪੈਚ ਨੇ ਪੱਤਰਕਾਰਾਂ ਨੂੰ ਸੱਚਾ ਦੇਸ਼ ਭਗਤ ਬਣਨ ਦਾ ਸੱਦਾ ਦਿਤਾ। 'ਦਿ ਸ਼ਿਕਾਗੋ ਸਨ ਟਾਈਮਜ਼' ਨੇ ਦਸਿਆ ਕਿ ਇਹ ਮੰਨਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਅਮਰੀਕੀ ਜਾਣਦੇ ਹਨ ਕਿ ਟਰੰਪ ਫ਼ਾਲਤੂ ਗੱਲ ਕਰ ਰਹੇ ਹਨ। ਐਨਸੀ ਆਬਜ਼ਰਵਰ ਦੇ ਫਯੇਟੇਵਿਲ ਨੇ ਕਿਹਾ ਕਿ ਉਮੀਦ ਹੈ ਕਿ ਟਰੰਪ ਰੁਕ ਜਾਣਗੇ ਪਰ ਅਸੀਂ ਜ਼ਿਆਦਾ ਉਮੀਦ ਲਗਾ ਕੇ ਨਹੀਂ ਬੈਠੇ ਹਾਂ। ਨਾਰਥ ਕੈਰੋਲਿਨਾ ਦੇ ਅਖ਼ਬਾਰ ਨੇ ਕਿਹਾ ਕਿ ਇਸ ਦੀ ਬਜਾਏ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਰਾਸ਼ਟਰਪਤੀ ਸਮਰਥਕ ਅਹਿਸਾਸ ਕਰਨਗੇ ਕਿ ਉਹ ਕੀ ਕਰ ਰਹੇ ਹਨ। ਉਹ ਜੋ ਚਾਹੁੰਦੇ ਹਨ, ਇਸ ਦੇ ਲਈ ਅਸਲੀਅਤ ਨਾਲ ਛੇੜਛਾੜ ਕਰ ਰਹੇ ਹਨ।

ਕੁੱਝ ਅਖ਼ਬਾਰਾਂ ਨੇ ਅਪਦੇ ਮਾਮਲੇ ਨੂੰ ਦੱਸਣ ਲਈ ਇਤਿਹਾਸ ਤੋਂ ਮਿਲੇ ਸਬਕ ਦੀ ਵਰਤੋਂ ਕੀਤੀ ਹੈ। ਅਜਿਹੇ ਅਖ਼ਬਾਰਾਂ ਵਿਚ ਐਲਿਜਾਬੇਥ ਟਾਊਨ ਪੇਨ ਤੋਂ ਪ੍ਰਕਾਸ਼ਤ ਹੋਣ ਵਾਲੀ ਐਲਿਜ਼ਾਬੇਥ ਐਡਵੋਕੇਟ ਸ਼ਾਮਲ ਹੈ। ਨਿਊਯਾਰਕ ਟਾਈਮਜ਼ ਨੇ ਵੀ ਇਸ 'ਤੇ ਟਿੱਪਣੀ ਕੀਤੀ ਹੈ। ਦਸ ਦਈਏ ਕਿ ਕੁੱਝ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਪੱਤਰਕਾਰਾਂ ਨੂੰ 'ਦੇਸ਼ਧ੍ਰੋਹੀ' ਦੱਸਦੇ ਹੋਏ ਉਨ੍ਹਾਂ 'ਤੇ ਅਪਣੀਆਂ ਖ਼ਬਰਾਂ ਨਾਲ ਲੋਕਾਂ ਦੀ ਜਾਨ ਖ਼ਤਰੇ ਵਿਚ ਪਾਉਣ ਦਾ ਦੋਸ਼ ਲਗਾਇਆ ਸੀ।

ਟਰੰਪ ਨੇ ਕਈ ਟਵੀਟ ਕਰਕੇ ਕਿਹਾ ਕਿ ਜਦੋਂ ਟਰੰਪ ਡਿਰੈਂਜਮੈਂਟ ਸਿੰਡ੍ਰੋਮ ਤੋਂ ਖਰੂਦੀ ਮੀਡੀਆ ਸਾਡੀ ਸਰਕਾਰ ਦੀ ਅੰਦਰੂਨੀ ਗੱਲਬਾਤ ਦਾ ਖ਼ੁਲਾਸਾ ਕਰਦਾ ਹੈ ਅਤਾਂ ਅਸਲ ਵਿਚ ਉਹ ਨਾ ਸਿਰਫ਼ ਪੱਤਰਕਾਰਾਂ ਬਲਕਿ ਕਈ ਲੋਕਾਂ ਦੀ ਜਾਨ ਖ਼ਤਰੇ ਵਿਚ ਪਾਉਂਦਾ ਹੈ। ਟਰੰਪ ਨੇ ਮੀਡੀਆ 'ਤੇ ਗ਼ਲਤ ਖ਼ਬਰਾਂ ਪ੍ਰਕਾਸ਼ਤ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਸੀ

ਕਿ ਪ੍ਰੈਸ ਦੀ ਆਜ਼ਾਦੀ ਪੱਕੀਆਂ ਖ਼ਬਰਾਂ ਰਿਪੋਰਟ ਕਰਨ ਦੀ ਜ਼ਿੰਮੇਵਾਰੀ ਦੇ ਨਾਲ ਆਉਂਦੀ ਹੈ। ਉਨ੍ਹਾਂ ਕਿਹਾ ਸੀ ਕਿ ਮੇਰੇ ਪ੍ਰਸ਼ਾਸਨ ਦੀ 90 ਫ਼ੀਸਦੀ ਮੀਡੀਆ ਕਵਰੇਜ਼ ਨਕਰਾਤਮਕ ਹੈ, ਜਦਕਿ ਅਸੀਂ ਜ਼ਬਰਦਸਤ ਸਕਰਾਤਮਕ ਨਤੀਜੇ ਹਾਸਲ ਕਰ ਰਹੇ ਹਾਂ। ਇਸ ਵਿਚ ਕੋਈ ਹੈਰਾਨੀ ਨਹੀਂ ਹੈ ਕਿ ਮੀਡੀਆ ਵਿਚ ਵਿਸ਼ਵਾਸ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਹੈ।

Related Stories