ਦੁਨੀਆਂ ਸਾਨੂੰ ਇਕੱਠੇ ਵੇਖਣਾ ਚਾਹੁੰਦੀ ਹੈ : ਟਰੰਪ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਸੋਮਵਾਰ ਨੂੰ ਪਹਿਲੀ ਵਾਰ ਦੋ-ਪੱਖੀ ਮੁਲਾਕਾਤ ਹੋਈ.................

US President Donald Trump and Russian President Vladimir Putin

ਹੇਲਸਿੰਕੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਸੋਮਵਾਰ ਨੂੰ ਪਹਿਲੀ ਵਾਰ ਦੋ-ਪੱਖੀ ਮੁਲਾਕਾਤ ਹੋਈ। ਟਰੰਪ ਨੇ ਪੁਤਿਨ ਨੂੰ ਕਿਹਾ, ''ਸ਼ਾਨਦਾਰ ਵਿਸ਼ਵ ਕਪਲ ਲਈ ਵਧਾਈ। ਇਹ ਹੁਣ ਤਕ ਦਾ ਸੱਭ ਤੋਂ ਵਧੀਆ ਵਿਸ਼ਵ ਕਪ ਸੀ। ਸਾਡੇ ਕੋਲ ਹੁਣ ਗੱਲਬਾਤ ਕਰਨ ਲਈ ਬਹੁਤ ਸਾਰੀਆਂ ਚੰਗੀਆਂ ਗੱਲਾਂ ਹਨ।'' ਦੋਹਾਂ ਆਗੂਆਂ ਵਿਚਕਾਰ ਇਹ ਮੁਲਾਕਾਤ ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ 'ਚ ਮੁਲਾਕਾਤ ਹੋਈ। ਦੋਹਾਂ ਨੇਤਾਵਾਂ ਨੇ ਗਰਮਜੋਸ਼ੀ ਨਾਲ ਹੱਥ ਮਿਲਾਇਆ ਅਤੇ ਟਰੰਪ ਨੇ ਕਿਹਾ ਕਿ ਪੁਤਿਨ ਨਾਲ ਮਿਲ ਕੇ ਉਨ੍ਹਾਂ ਨੂੰ ਕਾਫੀ ਚੰਗਾ ਲੱਗ ਰਿਹਾ ਹੈ।

ਟਰੰਪ ਨੇ ਪੁਤਿਨ ਨੂੰ ਕਿਹਾ, ''ਸੱਚਮੁੱਚ ਮੈਂ ਸੋਚਦਾ ਹਾਂ ਕਿ ਦੁਨੀਆਂ ਸਾਨੂੰ ਇਕੱਠੇ ਵੇਖਣਾ ਚਾਹੁੰਦੀ ਹੈ। ਰੂਸ ਅਤੇ ਅਮਰੀਕਾ ਦੋਹਾਂ ਕੋਲ ਕਈ ਮੌਕੇ ਹਨ, ਦੋਵੇਂ ਇਕੱਠੇ ਕੰਮ ਕਰ ਸਕਦੇ ਹਨ। ਪਿਛਲੇ ਕੁੱਝ ਸਾਲਾਂ ਤੋਂ ਅਮਰੀਕਾ ਅਤੇ ਰੂਸ ਦੇ ਰਿਸ਼ਤੇ ਠੀਕ ਨਹੀਂ ਰਹੇ, ਪਰ ਆਉਣ ਵਾਲੇ ਸਮੇਂ 'ਚ ਦੋਹਾਂ ਦੇਸ਼ਾਂ ਵਿਚਾਲੇ ਅਸਾਧਾਰਣ ਰਿਸ਼ਤਿਆਂ ਦੀ ਸ਼ੁਰੂਆਤ ਹੋਣ ਵਾਲੀ ਹੈ।''

ਉਧਰ ਪੁਤਿਨ ਨੇ ਕਿਹਾ, ''ਦੁਨੀਆਂ ਭਰ ਵਿਚ ਵਿਵਾਦਾਂ ਦਾ ਹੱਲ ਸਮੇਂ ਦੀ ਲੋੜ ਹੈ। ਸਾਡੇ ਸਬੰਧਾਂ ਅਤੇ ਦੁਨੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਇਕ ਮਜ਼ਬੂਤ ਤਰੀਕੇ ਨਾਲ ਗੱਲ ਕਰਨ ਦਾ ਸਮਾਂ ਆ ਗਿਆ ਹੈ।'' ਗੰਭੀਰ ਨਜ਼ਰ ਆਏ ਦੋਹਾਂ ਨੇਤਾਵਾਂ ਨੇ ਸਿਖਰ ਵਾਰਤਾ ਦੀ ਸ਼ੁਰੂਆਤ 'ਤੇ ਪੱਤਰਕਾਰਾਂ ਦੇ ਸਾਹਮਣੇ ਇਹ ਟਿੱਪਣੀਆਂ ਕੀਤੀਆਂ। (ਪੀਟੀਆਈ)