ਅਮਰੀਕਾ ਵਿਚ 5 ਭਾਰਤੀਆਂ ਸਣੇ 21 ਸ਼ੱਕੀ ਬਾਲ ਤਸਕਰ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਬੱਚਿਆਂ ਨੂੰ ਭਰਮਾਉਣ ਲਈ ਨੁਕਸਾਨਦੇਹ ਸਮੱਗਰੀ ਭੇਜਣ ਅਤੇ ਜਿਨਸੀ ਹਮਲੇ ਦੇ ਲੱਗੇ ਇਲਜ਼ਾਮ

'Operation Bad Barbie' sting leads to 21 arrests for child sex crimes

 


ਕੈਲੀਫੋਰਨੀਆ:  ਕੇਰਨ ਕਾਉਂਟੀ ਵਿਚ 5 ਭਾਰਤੀਆਂ ਸਣੇ 21 ਸ਼ੱਕੀ ਬਾਲ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਤਸਕਰਾਂ ’ਤੇ ਬੱਚਿਆਂ ਨੂੰ ਭਰਮਾਉਣ ਲਈ ਨੁਕਸਾਨਦੇਹ ਸਮੱਗਰੀ ਭੇਜਣ ਅਤੇ ਜਿਨਸੀ ਹਮਲੇ ਦੇ ਇਲਜ਼ਾਮ ਹਨ। ਜ਼ਿਲ੍ਹਾ ਅਟਾਰਨੀ ਸਿੰਥੀਆ ਜ਼ਿਮਰ ਨੇ ਦਸਿਆ ਕਿ ਕੇਰਨ ਕਾਉਂਟੀ ਵਿਚ 9 ਤੋਂ 12 ਅਗੱਸਤ ਤਕ 21 ਸ਼ੱਕੀ ਬਾਲ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ਦੇ 6 ਜ਼ਿਲ੍ਹਿਆਂ ਵਿਚ ਹੜ੍ਹ: ਰੂਪਨਗਰ ਜ਼ਿਲ੍ਹੇ ਦੇ 37 ਸਕੂਲਾਂ 'ਚ ਛੁੱਟੀਆਂ ਦਾ ਐਲਾਨ; ਬਚਾਅ ਕਾਰਜ ਜਾਰੀ  

ਕੇਰਨ ਕਾਉਂਟੀ ਅਤੇ ਬੇਕਰਸਫੀਲਡ ਲਾਅ ਇਨਫੋਰਸਮੈਂਟ, ਕੇਰਨ ਕਾਉਂਟੀ ਦੀ ਜ਼ਿਲ੍ਹਾ ਅਟਾਰਨੀ ਸਿੰਥੀਆ ਜ਼ਿਮਰ ਨੇ ਇਕ ਪ੍ਰੈਸ ਕਾਨਫ਼ਰੰਸ ਕਰਕੇ ਬਾਲ ਸੋਸ਼ਣ ਅਤੇ ਮਨੁੱਖੀ ਤਸਕਰੀ ਦੇ ਆਪ੍ਰੇਸ਼ਨ ਬਾਰੇ ਚਰਚਾ ਕੀਤੀ । ਕੈਲੀਫੋਰਨੀਆ ਦੇ ਨਿਆਂ ਵਿਭਾਗ ਨੇ ਕਿਹਾ ਕਿ ਇਸ ਆਪਰੇਸ਼ਨ ਦਾ ਨਾਂਅ "ਆਪ੍ਰੇਸ਼ਨ ਬੈਡ ਬਾਰਬੀ" ਰੱਖਿਆ ਗਿਆ ਹੈ। ਜ਼ਿਮਰ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਜ਼ਿਆਦਾਤਰ ਲੋਕ ਕੇਰਨ ਕਾਉਂਟੀ ਦੇ ਹਨ।

ਇਹ ਵੀ ਪੜ੍ਹੋ: ਚੰਡੀਗੜ੍ਹ ਸ਼ਮਸ਼ਾਨ ਘਾਟ ਵਿਚ ਖੜ੍ਹੀ ਸ਼ੱਕੀ BMW; ਹਾਦਸੇ ਵਿਚ ਸ਼ਾਮਲ ਹੋਣ ਮਗਰੋਂ ਕੀਤੀ ਸੀ ਜ਼ਬਤ

ਇਨ੍ਹਾਂ ਦੀ ਹੋਈ ਗ੍ਰਿਫਤਾਰੀ

ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸਲਵਾਡੋਰ ਸਾਲਸੇਡੋ (56), ਡੇਨੀਅਲ ਹਰਨਾਂਡੇਜ਼ (36), ਡਿਏਗੋ ਗੋਂਜ਼ਾਲੇਜ਼ (36) ਜੋਸ ਟ੍ਰੇਜੋ (33), ਜਸਵਿੰਦਰ ਸਿੰਘ (35), ਜੋਗਿੰਦਰ ਸਿੰਘ (54), ਰੌਨੀ ਜਰਮੇਨ ਵਿਲੀ (30), ਅਲਬਰਟੋ ਰੋਡਰਿਗਜ਼ (23), ਐਂਟੋਨੀਓ ਰੋਮੇਰੋ ਜੂਨੀਅਰ (30), ਵਿਲੀਅਮ ਅਲਫਰੇਡੋ ਪੇਰੇਜ਼ ਸੈਂਡੋਵਾਲ (26), ਮਾਈਨਰ ਵੇਲਾਸਕੁਏਜ਼ (38), ਰੋਲਾਂਡੋ ਲੋਪੇਜ਼ (23), ਰਜਿੰਦਰ ਪਾਲ ਸਿੰਘ (54), ਮਾਈਕਲ ਪੀਟਰ ਮੁਰਤਾਲਾ (43), ਨਿਸ਼ਾਨ ਸਿੰਘ (33), ਐਲੀ ਰੌਬਰਟ ਵਿਲਸਨ (29), ਰਿਕੀ ਟ੍ਰੈਵੋਨ ਵਾਕਰ (40), ਡੇਵੋਨ ਪਾਲ ਟੇਲਰ (31), ਜੋਸ਼ੂਆ ਜੇਮੀਰਾ ਜਾਨਸਨ (38), ਕਰਨੈਲ ਸਿੰਘ (44), ਕ੍ਰਿਸਟੋਫਰ ਲੀ ਗ੍ਰਿਨਰ (36) ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਦੋ ਕਾਰਾਂ ਦੀ ਆਹਮੋ-ਸਾਹਮਣੇ ਤੋਂ ਹੋਈ ਟੱਕਰ, 3 ਔਰਤਾਂ ਸਣੇ 4 ਦੀ ਮੌਤ 

ਜ਼ਿਮਰ ਨੇ ਕਿਹਾ ਕਿ 21 ਸ਼ੱਕੀ ਤਸਕਰਾਂ ਨੂੰ ਨਬਾਲਗਾਂ ਨੂੰ ਭਰਮਾਉਣ ਲਈ ਨੁਕਸਾਨਦੇਹ ਸਮੱਗਰੀ ਭੇਜਣ ਅਤੇ ਜਿਨਸੀ ਹਮਲਾ ਕਰਨ ਲਈ ਨਾਬਾਲਗ ਨਾਲ ਸੰਪਰਕ ਕਰਨ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ। ਇਸ ਦੌਰਾਨ ਤਿੰਨ ਪੀੜਤਾਂ ਨੂੰ ਵੀ ਬਚਾਇਆ ਗਿਆ।