2018 'ਚ 80 ਪੱਤਰਕਾਰਾਂ ਦੀ ਹੋਈ ਬੇਰਹਿਮੀ ਨਾਲ ਹੱਤਿਆ : ਰੀਪੋਰਟ
ਦੁਨਿਆਂਭਰ ਵਿਚ ਸਾਲ 2018 ਵਿਚ 80 ਪੱਤਰਕਾ ਮਾਰੇ ਗਏ। ਇਸ ਤੋਂ ਇਲਾਵਾ 60 ਬੰਧਕ ਬਣਾਏ ਗਏ ਜਦੋਂ ਕਿ 348 ਪੱਤਰਕਾਰਾਂ ਅਤੇ ਗ਼ੈਰਪੱਤਰਕਾਰਾਂ ਨੂੰ ਰਾਜਨੇਤਾਵਾਂ...
ਲੌਸ ਐਂਜਲਸ : (ਭਾਸ਼ਾ) ਦੁਨੀਆਂਭਰ ਵਿਚ ਸਾਲ 2018 ਵਿਚ 80 ਪੱਤਰਕਾ ਮਾਰੇ ਗਏ। ਇਸ ਤੋਂ ਇਲਾਵਾ 60 ਬੰਧਕ ਬਣਾਏ ਗਏ ਜਦੋਂ ਕਿ 348 ਪੱਤਰਕਾਰਾਂ ਅਤੇ ਗ਼ੈਰਪੱਤਰਕਾਰਾਂ ਨੂੰ ਰਾਜਨੇਤਾਵਾਂ ਦੇ ਨਾਵਾਜਬ ਆਦੇਸ਼ਾਂ ਅਤੇ ਧਾਰਮਿਕ ਚਿੰਨ੍ਹ ਅਤੇ ਕਾਰੋਬਾਰੀਆਂ ਦੇ ਬੇਰਹਿਮੀ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਹੈ।
ਇਹਨਾਂ ਪੱਤਰਕਾਰਾਂ ਵਿਚ ਜਮਾਲ ਖਸ਼ੋਗੀ ਨੂੰ ਬੇਰਹਿਮੀ ਨਾਲ ਕਤਲ ਦੇ ਸ਼ਿਕਾਰ ਹੋਣ ਲਈ ਸੂਚੀ ਵਿਚ ਪਹਿਲੇ ਸਥਾਨ ਉਤੇ ਰੱਖਿਆ ਗਿਆ ਹੈ। ਖਸ਼ੋਗੀ ਨੂੰ ਦਿ ਟਾਈਮਜ਼ ਵੀਕਲੀ ਨੇ ਵੀ ਸਾਲ 2018 ਵਿਚ ਮਾਰੇ ਗਏ 65 ਪੱਤਰਕਾਰਾਂ ਦੀ ਸੂਚੀ ਵਿਚ ਪਹਿਲੇ ਸਥਾਨ 'ਤੇ ਰੱਖਿਆ ਹੈ।
ਹਿੰਸਾ ਦੇ ਸ਼ਿਕਾਰ ਪੰਜ ਭਾਰਤੀ ਪੱਤਰਕਾਰਾਂ ਵਿਚ ਸ਼੍ਰੀਨਗਰ ਦੇ ਪੱਤਰਕਾਰ ਸ਼ੁਜਾਤ ਬੁਖ਼ਾਰੀ, ਨਵੀਨ ਨਿਸ਼ਚਲ (ਦੈਨਿਕ ਭਾਸਕਰ), ਸੰਦੀਪ ਸ਼ਰਮਾ (ਨਿਊਜ਼ ਵਰਲਡ), ਚੰਦਨ ਤੀਵਾਰੀ (ਅੱਜ), ਅਚਿਉਤਾਨੰਦ ਸਾਹੂ (ਦੂਰਦਰਸ਼ਨ) ਨੂੰ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਕੰਮ ਦੀ ਸ਼ਾਬਾਸ਼ੀ ਦਿੰਦੇ ਹੋਏ ਯਾਦ ਕੀਤਾ ਗਿਆ ਹੈ।
ਰਿਪੋਰਟਰਸ ਵਿਦਾਉਟ ਬੌਰਡਰਜ਼ ਦੀ ਜਾਰੀ ਇਕ ਰਿਪੋਰਟ ਵਿਚ ਹਿੰਸਾ ਦੇ ਸ਼ਿਕਾਰ ਮ੍ਰਿਤਕ ਪੱਤਰਕਾਰਾਂ ਵਿਚ ਅਫ਼ਗਾਨਿਸਤਾਨ (15), ਸੀਰੀਆ (11) ਅਤੇ ਮੈਕਸਿਕੋ ਵਿਚ ਨੌਂ ਪੱਤਰਕਾਰਾਂ ਨੂੰ ਅਪਣੀ ਡਿਊਟੀ ਕਰਦੇ ਹੋਏ ਜਾਨੋਂ ਹੱਥ ਧੋਣਾ ਪਿਆ ਹੈ।
ਪਿਛਲੇ ਜੂਨ ਵਿਚ ਅਮਰੀਕਾ ਦੇ ਮੈਰੀਲੈਂਡ ਵਿਚ ਕੈਪਿਟਲ ਗੈਜੇਟ ਵਿਚ ਇਕੱਠੇ ਪੰਜ ਪੱਤਰਕਾਰਾਂ ਨੂੰ ਗੋਲੀਆਂ ਨਾਲ ਭੁੰਨ ਦਿਤਾ ਗਿਆ ਸੀ। ਪੱਤਰਕਾਰਾਂ ਲਈ ਐਡਵੋਕੇਸੀ ਗਰੁਪ ਰਿਪੋਰਟਰਸ ਵਿਦਾਉਟ ਬੌਰਡਰਜ਼ ਨੇ ਅਪਣੀ ਵੈਬਸਾਈਟ ਵਿਚ ਦਾਅਵਾ ਕੀਤਾ ਹੈ ਕਿ ਸਾਲ 2018 ਵਿਚ ਸੱਭ ਤੋਂ ਜ਼ਿਆਦਾ ਪੱਤਰਕਾਰ ਹਿੰਸਾ ਦੇ ਸ਼ਿਕਾਰ ਹੋਏ ਹਨ, ਜੋ ਇਕ ਰੀਕਾਰਡ ਹੈ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਅਜਿਹਾ ਪਹਿਲਾ ਦੇਸ਼ ਹੈ,
ਜਿੱਥੇ ਸੱਭ ਤੋਂ ਵੱਧ 60 ਪੱਤਰਕਾਰਾਂ ਨੂੰ ਸਰਕਾਰੀ ਦਮਨ ਦੇ ਕਾਰਨ ਜੇਲ੍ਹ ਦੀ ਸਜ਼ਾ ਭੁਗਤਣ ਨੂੰ ਮਜ਼ਬੂਰ ਹੋਣਾ ਪਿਆ ਹੈ। ਇਹਨਾਂ ਵਿਚ 46 ਬਲੋਗਰ ਹਨ, ਜਦੋਂ ਕਿ ਤੁਰਕੀ ਅਜਿਹਾ ਦੂਜਾ ਦੇਸ਼ ਹੈ ਜਿੱਥੇ 33 ਪੱਤਰਕਾਰ ਬੰਦੀ ਹਨ। ਪੱਤਰਕਾਰਾਂ ਉਤੇ ਅਣਮਨੁੱਖੀ ਅਤੇ ਦਮਨਕਾਰੀ ਕਾਰਵਾਈ ਕਰਨ ਵਾਲੇ ਦੇਸ਼ਾਂ ਵਿਚ ਈਰਾਨ ਅਤੇ ਮਿਸਰ ਨੂੰ ਵੀ ਕਾਲੀ ਸੂਚੀ ਵਿਚ ਰੱਖਿਆ ਗਿਆ ਹੈ।