16 ਸਾਲਾ ਬੱਚੇ ਨੇ ਹੈਕ ਕੀਤਾ 'ਐਪਲ' ਦਾ ਸਰਵਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਸਟ੍ਰੇਲੀਆ ਦੇ ਇਕ 16 ਸਾਲਾ ਬੱਚੇ ਨੇ ਐਪਲ ਦੇ ਕੰਪਿਊਟਰ ਸਿਸਟਮ ਨੂੰ ਹੈਕ ਕਰ ਦਿਤਾ ਹੈ.............

Hacker

ਮੈਲਬਰਨ : ਆਸਟ੍ਰੇਲੀਆ ਦੇ ਇਕ 16 ਸਾਲਾ ਬੱਚੇ ਨੇ ਐਪਲ ਦੇ ਕੰਪਿਊਟਰ ਸਿਸਟਮ ਨੂੰ ਹੈਕ ਕਰ ਦਿਤਾ ਹੈ, ਜਦੋਂ ਕਿ ਐਪਲ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਾਹਕਾਂ ਦੇ ਡੈਟਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਉਨ੍ਹਾਂ ਦਾ ਡੈਟਾ ਸੁਰਖਿਅਤ ਹੈ। ਇਸ ਨਾਬਾਲਗ਼ ਲੜਕੇ ਨੇ ਸਾਲ 'ਚ ਕਈ ਵਾਰ ਐਪਲ ਦੇ ਸਿਸਟਮ ਨੂੰ ਹੈਕ ਕੀਤਾ ਹੈ। ਮੈਲਬਰਨ ਦੇ ਇਕ ਪ੍ਰਾਈਵੇਟ ਸਕੂਲ 'ਚ ਪੜ੍ਹਨ ਵਾਲੇ ਇਕ ਲੜਕੇ ਦਾ ਸੁਪਨਾ ਐਪਲ 'ਚ ਕੰਮ ਕਰਨ ਦਾ ਹੈ। ਕੰਪਨੀ ਦਾ ਧਿਆਨ ਖਿੱਚਣ ਲਈ ਉਸ ਨੇ ਐਪਲ ਦੇ ਮੇਨਫ਼੍ਰੇਮ ਕੰਪਿਊਟਰ ਨੂੰ ਹੈਕ ਕਰ ਲਿਆ ਅਤੇ 90 ਜੀਬੀ ਦੀਆਂ ਗੁਪਤ ਫ਼ਾਈਲਾਂ ਵੀ ਡਾਊਨਲੋਡ ਕੀਤੀਆਂ।

ਲੜਕੇ ਨੂੰ ਹੁਣ ਕੋਰਟ 'ਚ ਸੁਣਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਦੇ ਘਰ ਛਾਪੇਮਾਰੀ 'ਚ 'ਹੈਕੀ ਹੈਕ ਹੈਕ' ਫ਼ਾਈਲ 'ਚ ਉਪਭੋਗਤਾਵਾਂ ਦੀ ਜਾਣਕਾਰੀ ਵੀ ਮਿਲੀ। ਇਕ ਪ੍ਰਾਈਵੇਸੀ ਮਾਹਰ ਨੇ ਇਸ ਮਾਮਲੇ 'ਤੇ ਕਿਹਾ ਕਿ 'ਹੈਕਿੰਗ ਦਾ ਇਹ ਮਾਮਲਾ ਲੜਕੇ ਦੀ ਸਫ਼ਲਤਾ ਦੀ ਕਹਾਣੀ ਬਣ ਸਕਦਾ ਹੈ। ਇਹ ਗੱਲ ਸਹੀ ਵੀ ਹੋ ਸਕਦੀ ਹੈ, ਕਿਉਂ ਕਿ ਬਿਲ ਗੇਟਜ਼ ਨੇ ਵੀ 15 ਸਾਲ ਦੀ ਉਮਰ 'ਚ ਇਕ ਕੰਪਨੀ ਦਾ ਕੰਪਿਊਟਰ ਹੈਕ ਕੀਤਾ ਸੀ। ਇਸ ਤੋਂ ਬਾਅਦ ਇਕ ਸਾਲ ਤਕ ਉਨ੍ਹਾਂ ਨੂੰ ਕੰਪਿਊਟਰ ਦੀ ਵਰਤੋਂ ਨਹੀਂ ਕਰਨ ਦਿਤੀ ਗਈ ਸੀ।   (ਏਜੰਸੀ)

Related Stories