ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਐਂਕਰ 'ਤੇ ਜਾਨਲੇਵਾ ਹਮਲਾ, ਵਾਲ-ਵਾਲ ਬਚੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਮਾਰਵੀਆ ਮਲਿਕ ਲਾਹੌਰ ਦੀ ਰਹਿਣ ਵਾਲੀ ਹੈ

Marvia Malik (File Photo)

 

ਇਸਲਾਮਾਬਾਦ: ਪਾਕਿਸਤਾਨ ਦੇ ਅਖ਼ਬਾਰ ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਦੇਸ਼ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਐਂਕਰ 'ਤੇ ਗੋਲੀਆਂ ਚਲਾਈਆਂ ਗਈਆਂ ਹਨ। ਐਂਕਰ ਮਾਰਵੀਆ ਮਲਿਕ ਵੀਰਵਾਰ ਨੂੰ ਲਾਹੌਰ 'ਚ ਆਪਣੀ ਰਿਹਾਇਸ਼ ਦੇ ਬਾਹਰ ਹੋਈ ਗੋਲੀਬਾਰੀ 'ਚ ਵਾਲ-ਵਾਲ ਬਚ ਗਈ।

ਇਹ ਵੀ ਪੜ੍ਹੋ : ਮੈਂ ਅੰਮ੍ਰਿਤਪਾਲ ਨਾਲ ਖ਼ਾਲਿਸਤਾਨ ਮੁੱਦੇ 'ਤੇ ਡਿਬੇਟ ਕਰਾਂਗੀ ਪਰ ਮੈਨੂੰ ਗੋਲੀ ਜਾਂ ਕੁੱਟੇ ਨਾ- ਕੰਗਨਾ ਰਣੌਤ

ਰਿਪੋਰਟ ਵਿਚ ਦੱਸਿਆ ਗਿਆ ਕਿ ਮਾਰਵੀਆ ਮਲਿਕ ਇਕ ਫਾਰਮੇਸੀ ਤੋਂ ਵਾਪਸ ਆ ਰਹੀ ਸੀ ਜਦੋਂ ਦੋ ਹਮਲਾਵਰਾਂ ਨੇ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ। ਡਾਨ ਨਿਊਜ਼ ਨਾਲ ਗੱਲਬਾਤ ਕਰਦਿਆਂ ਮਲਿਕ ਨੇ ਕਿਹਾ ਕਿ ਟਰਾਂਸਜੈਂਡਰ ਭਾਈਚਾਰੇ ਲਈ ਆਪਣੀ ਆਵਾਜ਼ ਉਠਾਉਣ ਲਈ ਉਸ ਨੂੰ ਅਣਪਛਾਤੇ ਨੰਬਰਾਂ ਤੋਂ ਧਮਕੀ ਭਰੇ ਫ਼ੋਨ ਅਤੇ ਸੁਨੇਹੇ ਆ ਰਹੇ ਸਨ। ਮਲਿਕ ਨੇ ਅੱਗੇ ਕਿਹਾ ਕਿ ਉਸ ਨੇ ਧਮਕੀਆਂ ਦੇ ਡਰੋਂ ਲਾਹੌਰ ਛੱਡ ਦਿੱਤਾ ਸੀ ਅਤੇ ਇਸਲਾਮਾਬਾਦ ਅਤੇ ਮੁਲਤਾਨ ਵਿਚ ਰਹਿਣ ਲੱਗੀ।

ਇਹ ਵੀ ਪੜ੍ਹੋ : ਦੋ ਰੋਜ਼ਾ ਦੌਰੇ 'ਤੇ ਭਾਰਤ ਪਹੁੰਚੇ ਜਰਮਨੀ ਦੇ ਚਾਂਸਲਰ ਓਲਾਫ਼ ਸਕੋਲਜ਼

ਉਹ ਕੁਝ ਦਿਨ ਪਹਿਲਾਂ ਸਰਜਰੀ ਲਈ ਲਾਹੌਰ ਪਰਤੀ ਸੀ, ਜਿੱਥੇ ਉਸ 'ਤੇ ਹਮਲਾ ਹੋਇਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ। ਮਾਰਵੀਆ ਦਾ ਕਹਿਣਾ ਹੈ ਕਿ, “"ਦੂਜੇ ਲੋਕਾਂ ਵਾਂਗ, ਮੈਨੂੰ ਆਪਣੇ ਪਰਿਵਾਰ ਤੋਂ ਕੋਈ ਸਮਰਥਨ ਨਹੀਂ ਮਿਲਿਆ। ਮੈਂ ਆਪਣੇ ਦਮ 'ਤੇ ਕੁਝ ਮਾਮੂਲੀ ਨੌਕਰੀਆਂ ਕੀਤੀਆਂ ਅਤੇ ਆਪਣੀ ਪੜ੍ਹਾਈ ਜਾਰੀ ਰੱਖੀ। ਮੈਂ ਹਮੇਸ਼ਾ ਇਕ ਨਿਊਜ਼ ਐਂਕਰ ਬਣਨਾ ਚਾਹੁੰਦਾ ਸੀ "।

ਇਹ ਵੀ ਪੜ੍ਹੋ : ਪੁਲਿਸ ਮੁਲਾਜ਼ਮ ਨੇ CPR ਦੇ ਕੇ ਬਚਾਈ ਵਿਅਕਤੀ ਦੀ ਜਾਨ, ਬੱਸ 'ਚੋਂ ਉਤਰਦੇ ਸਮੇਂ ਪਿਆ ਸੀ ਦਿਲ ਦਾ ਦੌਰਾ

ਦੱਸ ਦੇਈਏ ਕਿ ਮਾਰਵੀਆ ਮਲਿਕ ਲਾਹੌਰ ਦੀ ਰਹਿਣ ਵਾਲੀ ਹੈ। ਉਹ ਬਚਪਨ ਤੋਂ ਹੀ ਐਂਕਰ ਬਣਨਾ ਚਾਹੁੰਦੀ ਸੀ। ਉਹਨਾਂ ਨੂੰ ਸਾਲ 2018 ਵਿਚ ਪਾਕਿਸਤਾਨ ਦੇ ਨਿਊਜ਼ ਚੈਨਲ 'ਕੋਹੇ ਨੂਰ' ਦੁਆਰਾ ਐਂਕਰ ਨਿਯੁਕਤ ਕੀਤਾ ਗਿਆ ਸੀ। ਉਸ ਨੂੰ ਪਾਕਿਸਤਾਨ ਦਿਵਸ ਮੌਕੇ 'ਤੇ 23 ਮਾਰਚ 2018 ਨੂੰ ਪਹਿਲੀ ਵਾਰ ਚੈਨਲ 'ਤੇ ਖ਼ਬਰਾਂ ਪੜ੍ਹਦਿਆਂ ਦੇਖਿਆ ਗਿਆ ਸੀ।