ਸ਼ਰਾਬ ਪੀਣ ਨਾਲ ਸਾਲਾਨਾ 28 ਲੱਖ ਲੋਕਾਂ ਦੀ ਮੌਤ
ਖੋਜਕਾਰਾਂ ਨੇ ਦਸਿਆ ਹੈ ਕਿ ਹਰ ਸਾਲ ਅਲਕੋਹਲ ਦੀ ਵਰਤੋਂ ਨਾਲ ਕੈਂਸਰ ਅਤੇ ਦਿਲ ਸਬੰਧੀ ਬੀਮਾਰੀਆਂ ਸਮੇਤ ਸੜਕ ਹਾਦਸਿਆਂ ਕਾਰਨ ਦੁਨੀਆਂ ਭਰ ਵਿਚ 28 ਲੱਖ ਲੋਕਾਂ............
Death
ਹਿਊਸਟਨ : ਖੋਜਕਾਰਾਂ ਨੇ ਦਸਿਆ ਹੈ ਕਿ ਹਰ ਸਾਲ ਅਲਕੋਹਲ ਦੀ ਵਰਤੋਂ ਨਾਲ ਕੈਂਸਰ ਅਤੇ ਦਿਲ ਸਬੰਧੀ ਬੀਮਾਰੀਆਂ ਸਮੇਤ ਸੜਕ ਹਾਦਸਿਆਂ ਕਾਰਨ ਦੁਨੀਆਂ ਭਰ ਵਿਚ 28 ਲੱਖ ਲੋਕਾਂ ਦੀ ਮੌਤ ਹੁੰਦੀ ਹੈ। ਅਧਿਐਨਕਾਰਾਂ ਨੂੰ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਥੋੜੀ ਮਾਤਰਾ ਵਿਚ ਅਲਕੋਹਲ ਪੀਣ ਨਾਲ ਲੋਕਾਂ ਨੂੰ ਸਿਹਤਮੰਦ ਰਹਿਣ ਵਿਚ ਮਦਦ ਮਿਲਦੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੂੰ ਇਸ ਗੱਲ ਦੇ ਵੀ ਸਬੂਤ ਨਹੀਂ ਮਿਲੇ ਕਿ ਸਿਕੇ ਤਰ੍ਹਾਂ ਵੀ ਅਲਕੋਹਲ ਪੀਣਾ ਸਿਹਤਮੰਦ ਰਹਿਣ ਵਿਚ ਮਦਦਗਾਰ ਸਾਬਤ ਹੋ ਸਕਦਾ ਹੈ। ਵਿਸਤ੍ਰਿਤ ਅਧਿਐਨ ਮੁਤਾਬਕ ਕਦੇ-ਕਦਾਈਂ ਵੀ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। (ਏਜੰਸੀ) 'ਲਾਂਸੇਟ' ਮੈਡੀਕਲ ਜਰਨਲ ਵਿਚ ਛਪੀ ਰੀਪੋਰਟ ਮੁਤਾਬਕ ਸਾਲ 2016 ਵਿਚ ਸ਼ਰਾਬ ਕਾਰਨ 28 ਲੱਖ ਲੋਕਾਂ ਨੂੰ ਅਪਣੀ ਜਾਨ ਗਵਾਉਣੀ ਪਈ। (ਏਜੰਸੀ)