ਪੁਲਾੜ 'ਚ 197 ਦਿਨ ਬਿਤਾ ਕੇ ਆਇਆ ਪੁਲਾੜ ਯਾਤਰੀ, ਚੱਲਣਾ ਭੁੱਲਿਆ
ਪੁਲਾੜ ਯਾਤਰੀ ਨੂੰ ਜਿਨ੍ਹਾਂ ਸਮਾਂ ਪੁਲਾੜ ਜਾਣ ਦੀ ਤਿਆਰੀ ਕਰਨ ਵਿਚ ਲੱਗਦਾ ਹੈ, ਉਹਨਾਂ ਹੀ ਸਮਾਂ ਵਾਪਸ ਧਰਤੀ 'ਤੇ ਆ ਕੇ ਫਿਰ ਤੋਂ ਨਾਰਮਲ ਹੋਣ ਵਿਚ ਵੀ ਲਗਦਾ ਹੈ...
ਵਾਸ਼ਿੰਗਟਨ : (ਭਾਸ਼ਾ) ਪੁਲਾੜ ਯਾਤਰੀ ਨੂੰ ਜਿਨ੍ਹਾਂ ਸਮਾਂ ਪੁਲਾੜ ਜਾਣ ਦੀ ਤਿਆਰੀ ਕਰਨ ਵਿਚ ਲੱਗਦਾ ਹੈ, ਉਹਨਾਂ ਹੀ ਸਮਾਂ ਵਾਪਸ ਧਰਤੀ 'ਤੇ ਆ ਕੇ ਫਿਰ ਤੋਂ ਨਾਰਮਲ ਹੋਣ ਵਿਚ ਵੀ ਲਗਦਾ ਹੈ। ਇਸ ਗੱਲ ਨੂੰ ਸੱਚ ਕਰਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਪੁਲਾੜ ਯਾਤਰੀ ਧਰਤੀ 'ਤੇ ਆ ਕੇ ਠੀਕ ਤਰ੍ਹਾਂ ਨਾਲ ਚੱਲ ਤੱਕ ਨਹੀਂ ਪਾ ਰਿਹਾ।
ਇਹ ਕਲਿੱਪ ਐਸਟਰੋਨਾਟ ਏ. ਜੇ. (ਡਰਿਊ) ਫਿਊਸਟਲ ਨੇ ਸ਼ੇਅਰ ਕੀਤੀ ਹੈ। ਜੋ ਨਾਸਾ ਦੇ ਇਕ ਸਪੇਸ ਮਿਸ਼ਨ ਦਾ ਹਿੱਸਾ ਸਨ। ਉਹ ਸਪੇਸ ਵਿਚ ਪੂਰੇ 197 ਦਿਨ ਬਿਤਾਉਣ ਤੋਂ ਬਾਅਦ 5 ਅਕਤੂਬਰ 2018 ਨੂੰ ਧਰਤੀ 'ਤੇ ਵਾਪਸ ਆਏ ਸਨ।
ਏ. ਜੇ. ਸਮੇਤ 3 ਲੋਕਾਂ ਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ (ਆਈਐਸਐਸ) 'ਤੇ ਭੇਜਿਆ ਗਿਆ ਸੀ। ਇਨ੍ਹਾਂ ਨੂੰ ਉਥੇ ਮੌਜੂਦ ਔਰਬਿਟ ਪ੍ਰਯੋਗਸ਼ਾਲਾ ਨੂੰ ਆਪਰੇਸ਼ਨਲ ਬਣਾਉਣ ਤੋਂ ਇਲਾਵਾ ਸਪੇਸਵਾਕ ਕਰਨ ਲਈ ਭੇਜਿਆ ਗਿਆ ਸੀ। ਇਹਨਾਂ 197 ਦਿਨਾਂ ਵਿਚ 3 ਲੋਕਾਂ ਦੇ ਇਸ ਕਰੂ ਨੇ ਸਪੇਸ ਵਿਚ ਕਾਫ਼ੀ ਜਾਂਚ ਕੀਤੇ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਏ. ਜੇ. ਨੇ ਲਿਖਿਆ ਕਿ ਘਰ ਪਰਤਣ 'ਤੇ ਸਵਾਗਤ ਹੈ ਸਯੋਜ ਐਮਐਸ09, ਇਹ ਅਕਤੂਬਰ 5 ਦੀ ਵੀਡੀਓ ਹੈ ਜਦੋਂ ਮੈਂ ਫੀਲਡ ਟੈਸਟ ਐਕਸਪੈਰਿਮੈਂਟ ਲਈ ਪੁਲਾੜ ਵਿਚ 197 ਦਿਨ ਬਿਤਾ ਕੇ ਧਰਤੀ 'ਤੇ ਵਾਪਸ ਆਇਆ ਸੀ।
ਮੈਨੂੰ ਉਮੀਦ ਹੈ ਹਾਲ ਹੀ ਵਿਚ ਵਾਪਸ ਆਈ ਕਰੂ ਦੀ ਹਾਲਤ ਇਸ ਤੋਂ ਬਿਹਤਰ ਹੋਵੇਗੀ। ਦਰਅਸਲ ਏ. ਜੇ. ਅਤੇ ਉਨ੍ਹਾਂ ਦੀ ਟੀਮ ਤੋਂ ਇਲਾਵਾ ਤਿੰਨ ਹੋਰ ਲੋਕਾਂ ਨੂੰ ਪੁਲਾੜ ਵਿਚ ਭੇਜਿਆ ਗਿਆ ਸੀ। ਏ. ਜੇ. ਨੇ ਇਹ ਟਵੀਟ ਉਨ੍ਹਾਂ ਲੋਕਾਂ ਲਈ ਕੀਤਾ। ਦੂਜੀ ਟੀਮ 20 ਦਸੰਬਰ ਨੂੰ ਸਪੇਸ ਤੋਂ ਵਾਪਸ ਆਈ ਹੈ।
ਇਸ ਵਾਰ ਨਾਸਾ ਦੀ ਸੇਰੇਨਾ ਆਨਨ - ਚਾਂਸਲਰ, ਰੂਸ ਦੇ ਸਰਗੇਈ ਰੋਕੋਏਵ ਅਤੇ ਜਰਮਨੀ ਦੇ ਐਲੈਗਜ਼ੈਂਡਰ ਗਰਸਟ ਨੂੰ ਸ਼ਾਮਿਲ ਕੀਤਾ ਗਿਆ ਸੀ। ਪੁਲਾੜ ਮੁਸਾਫ਼ਰਾਂ ਸੇਰੇਨਾ ਆਨਨ - ਚਾਂਸਲਰ ਅਤੇ ਸਰਗੇਈ ਰੋਕੋਏਵ ਦਾ ਪਹਿਲਾ ਜਦੋਂ ਕਿ ਗਰਸਟ ਦਾ ਦੂਜਾ ਮਿਸ਼ਨ ਸੀ। ਤਿੰਨਾਂ ਮੁਸਾਫ਼ਰਾਂ ਨੇ ਵੀ ਪੁਲਾੜ ਵਿਚ 197 ਦਿਨ ਬਿਤਾਏ ਹਨ।