5 ਸਾਲਾ ਬੱਚੇ ਨੇ ਜਨਮ ਦਿਨ ਪਾਰਟੀ 'ਚ ਬੁਲਾਈ ਪੁਲਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੀਤੇ ਦਿਨੀਂ ਮੈਨੁਕਾਓ ਖੇਤਰ 'ਚ ਰਹਿੰਦੇ ਇਕ ਪੰਜ ਕੁ ਸਾਲਾ ਬੱਚੇ ਦਾ ਜਨਮ ਦਿਨ ਸੀ। ਬੱਚੇ ਨੂੰ ਨਿਊਜ਼ੀਲੈਂਡ ਪੁਲਿਸ ਸ਼ਾਇਦ ਬਹੁਤ ਚੰਗੀ ਲਗਦੀ ਸੀ.............

New Zealand Police has given a gift to child

ਆਕਲੈਂਡ  : ਬੀਤੇ ਦਿਨੀਂ ਮੈਨੁਕਾਓ ਖੇਤਰ 'ਚ ਰਹਿੰਦੇ ਇਕ ਪੰਜ ਕੁ ਸਾਲਾ ਬੱਚੇ ਦਾ ਜਨਮ ਦਿਨ ਸੀ। ਬੱਚੇ ਨੂੰ ਨਿਊਜ਼ੀਲੈਂਡ ਪੁਲਿਸ ਸ਼ਾਇਦ ਬਹੁਤ ਚੰਗੀ ਲਗਦੀ ਸੀ। ਉਸ ਨੇ ਕਈ ਵਾਰ ਐਮਰਜੈਂਸੀ ਨੰਬਰ 111 ਨੰਬਰ 'ਤੇ ਫ਼ੋਨ ਕਾਲ ਕੀਤੀ ਅਤੇ ਪੁਲਿਸ ਦੀ ਮੰਗ ਕੀਤੀ। ਪੁਲਿਸ ਨੇ ਵੀ ਬੱਚੇ ਦੀ ਇੱਛਾ ਪੂਰੀ ਕਰਦਿਆਂ ਜਨਮ ਦਿਨ ਪਾਰਟੀ 'ਚ ਸ਼ਿਰਕਤ ਕੀਤੀ ਅਤੇ ਬੱਚੇ ਨੂੰ ਤੋਹਫ਼ਾ ਦਿਤਾ। ਜਾਣਕਾਰੀ ਮੁਤਾਬਕ ਬੱਚੇ ਨੇ ਪੁਲਿਸ ਨੂੰ ਸੱਦਾ ਦੇਣ ਲਈ 111 ਨੰਬਰ 'ਤੇ ਫ਼ੋਨ ਕੀਤਾ, ਜੋ ਕਿਸੇ ਕਾਰਨ ਰਿਸੀਵ ਨਾ ਕੀਤਾ ਗਿਆ। ਬਾਅਦ 'ਚ ਜਦੋਂ ਫ਼ੋਨ ਕੀਤਾ ਗਿਆ ਤਾਂ ਬੱਚੇ ਦੀ ਮਾਂ ਨੇ ਫ਼ੋਨ ਚੁਕਿਆ ਅਤੇ ਮਾਫ਼ੀ ਮੰਗੀ।

ਔਰਤ ਨੇ ਦਸਿਆ ਕਿ ਉਸ ਦੇ 5 ਸਾਲਾ ਬੱਚੇ ਦਾ ਅੱਜ ਜਨਮ ਦਿਨ ਹੈ ਅਤੇ ਉਹ ਪੁਲਿਸ ਨੂੰ ਅਪਣੇ ਜਨਮ ਦਿਨ ਦੀ ਪਾਰਟੀ ਉਤੇ ਬੁਲਾ ਕੇ ਜਸ਼ਨ ਮਨਾਉਣਾ ਚਾਹੁੰਦਾ ਹੈ। ਟੈਲੀਫ਼ੋਨ ਆਪਰੇਟਰ ਅਪਣਾ ਹਾਸਾ ਨਾ ਰੋਕ ਸਕੀ ਅਤੇ ਉਸ ਨੇ ਕੋਈ ਗਿਲਾ ਵੀ ਨਾ ਕੀਤਾ। ਥੋੜੀ ਦੇਰ ਬਾਅਦ ਜਨਮ ਦਿਨ ਮਨਾ ਰਹੇ ਬੱਚੇ ਦੇ ਪਰਵਾਰ ਵਾਲਿਆਂ, ਉਸ ਦੇ ਛੋਟੇ-ਛੋਟੇ ਦੋਸਤਾਂ ਅਤੇ ਹੋਰ ਮਹਿਮਾਨਾਂ ਨੂੰ ਹੈਰਾਨੀ ਉਦੋਂ ਹੋਈ ਜਦੋਂ ਇਕ ਪੁਲਿਸ ਪਾਰਟੀ (5 ਅਫ਼ਸਰ),

ਜਿਸ ਨੇ ਅਪਣੇ ਮੂੰਹ ਉਤੇ ਸੁਰੱਖਿਆ ਮਾਸਕ ਪਹਿਨਿਆ ਹੋਇਆ ਸੀ, ਇਕ ਤੋਹਫ਼ੇ ਦੇ ਨਾਲ ਘਰ ਪੁੱਜ ਗਈ। ਉਨ੍ਹਾਂ ਤੋਹਫ਼ੇ 'ਚ ਪੁਲਿਸ ਵਰਦੀ ਵਾਲਾ ਟੈਡੀਬੀਅਰ (ਕੁੱਤਾ) ਉਸ ਬੱਚੇ ਦੇ ਹੱਥ ਵਿਚ ਫੜਾਇਆ ਅਤੇ ਜਨਮ ਦਿਨ ਦੀ ਵਧਾਈ ਦਿਤੀ। ਨਿਊਜ਼ੀਲੈਂਡ ਪੁਲਿਸ ਦੇ ਇਸ ਦੋਸਤਾਨਾ ਰਵਈਏ ਨਾਲ ਬੱਚੇ ਦੀ ਜਨਮ ਦਿਨ ਪਾਰਟੀ ਯਾਦਗਾਰੀ ਬਣ ਗਈ।