ਅਦਾਲਤ ਦੇ ਆਦੇਸ਼ 'ਤੇ ਟਰੰਪ ਨੇ ਟਵਿੱਟਰ 'ਤੇ ਕਈ ਆਲੋਚਕਾਂ ਨੂੰ ਕੀਤਾ ਅਨਬਲਾਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਦਾਲਤ ਦੇ ਆਦੇਸ਼ ਦੇ ਬਾਅਦ ਅਪਣੇ ਕੁਝ ਆਲੋਚਕਾਂ ਨੂੰ ਟਵਿੱਟਰ 'ਤੇ ਅਨਬਲੌਕ ਕਰ ਦਿੱਤਾ ਹੈ...........

Donald Trump

ਵਾਸ਼ਿੰਗਟਨ  : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਦਾਲਤ ਦੇ ਆਦੇਸ਼ ਦੇ ਬਾਅਦ ਅਪਣੇ ਕੁਝ ਆਲੋਚਕਾਂ ਨੂੰ ਟਵਿੱਟਰ 'ਤੇ ਅਨਬਲੌਕ ਕਰ ਦਿੱਤਾ ਹੈ। ਅਦਾਲਤ ਨੇ ਟਰੰਪ ਨੂੰ ਕਿਹਾ ਸੀ ਕਿ ਉਹ ਇਸ ਤਰ੍ਹਾਂ ਅਪਣੇ ਆਲੋਚਕਾਂ ਦਾ ਮੂੰਹ ਬੰਦ ਨਹੀਂ ਕਰ ਸਕਦੇ। ਫੈਡਰਲ ਜ਼ਿਲ੍ਹਾ ਜੱਜ ਨੇ ਮਈ ਵਿਚ ਆਦੇਸ਼ ਦਿੱਤਾ ਸੀ ਕਿ ਰਾਸ਼ਟਰਪਤੀ ਦੇ ਅਧਿਕਾਰਕ ਟਵਿੱਟਰ ਅਕਾਊਂਟ ਤੇ ਬਲੌਕ ਕੀਤਾ ਜਾਣਾ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰਾਂ ਦੀ ਪਹਿਲੀ ਸੋਧ ਦੀ ਉਲੰਘਣਾ ਹੈ। ਟਰੰਪ ਵੱਲੋਂ ਲੋਕਾਂ ਨੂੰ ਬਲੌਕ ਕੀਤੇ ਜਾਣ ਦੇ ਵਿਰੁੱਧ ਕੋਲੰਬੀਆ ਯੂਨੀਵਰਸਿਟੀ ਵਿਚ 'ਦੀ ਨਾਈਟ ਫਸਟ ਅਮੈਂਡਮੈਂਟ ਇੰਸਟੀਚਿਊਟ' ਨੇ ਅਪੀਲ ਕੀਤੀ ਸੀ।

ਟਰੰਪ ਨੇ ਉਨ੍ਹਾਂ 7 ਲੋਕਾਂ ਨੂੰ ਅਨਬਲੌਕ ਕੀਤਾ ਹੈ, ਜਿਨ੍ਹਾਂ ਦੇ ਨਾਮ ਮੁਕੱਦਮੇ ਵਿਚ ਸ਼ਾਮਲ ਸਨ। ਸੰਸਥਾ ਨੇ ਕੱਲ ਟਵੀਟ ਕੀਤਾ ਕਿ ਉਸ ਨੂੰ ਮਿਲੀ ਸੂਚਨਾ ਮੁਤਾਬਕ ਨਿਆਂ ਮੰਤਰਾਲੇ ਕੋਲ ਮੌਜੂਦ ਇਕ ਸੂਚੀ ਵਿਚੋਂ 41 ਹੋਰ ਲੋਕਾਂ ਨੁੰ ਵੀ ਡੋਨਾਲਡ ਟਰੰਪ ਦੇ ਟਵਿੱਟਰ ਅਕਾਊਂਟ ਨੇ ਅਨਬਲੌਕ ਕਰ ਦਿੱਤਾ ਹੈ। ਸੰਸਥਾ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਵ੍ਹਾਈਟ ਹਾਊਸ ਨੇ ਜ਼ਿਲਾ ਅਦਾਲਤ ਦੇ ਫੈਸਲੇ ਦੀ ਪਾਲਣਾ ਕਰਨ ਲਈ ਕਦਮ ਚੁੱਕਿਆ ਹੈ।

ਅਦਾਲਤ ਨੇ ਆਪਣੇ ਫੈਸਲੇ ਵਿਚ ਕਿਹਾ ਸੀ ਕਿ ਸੰਵਿਧਾਨ ਰਾਸ਼ਟਰਪਤੀ ਨੂੰ ਉਨ੍ਹਾਂ ਦੀ ਆਲੋਚਨਾ ਕਰਨ ਵਾਲਿਆਂ ਨੂੰ ਟਵਿੱਟਰ 'ਤੇ ਬਲੌਕ ਕਰਨ ਤੋਂ ਰੋਕਦਾ ਹੈ। ਭਾਵੇਂਕਿ ਸੰਸਥਾ ਨੇ ਕਿਹਾ ਕਿ ਉਸ ਨੂੰ ਸੂਚਨਾ ਮਿਲੀ ਹੈ ਕਿ ਇਸ ਸੂਚੀ ਤੋਂ ਬਾਹਰ ਹਾਲੇ ਵੀ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਰਾਸ਼ਟਰਪਤੀ ਦੇ ਟਵਿੱਟਰ ਅਕਾਊਂਟ 'ਤੇ ਬਲੌਕ ਹਨ।

Related Stories