ਗਿਆਨੀ ਇਕਬਾਲ ਸਿੰਘ ਦਾ ਪੂਰਾ ਕਾਰਜਕਾਲ ਹੀ ਵਿਵਾਦਤ ਰਿਹਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ : ਅਕਸਰ ਵਿਵਾਦਾਂ ਵਿਚ ਰਹਿਣ ਵਾਲੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦਾ ਪੂਰਾ ਕਾਰਜਕਾਲ...

Giani Iqbal Singh

ਅੰਮ੍ਰਿਤਸਰ : ਅਕਸਰ ਵਿਵਾਦਾਂ ਵਿਚ ਰਹਿਣ ਵਾਲੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦਾ ਪੂਰਾ ਕਾਰਜਕਾਲ ਹੀ ਵਿਵਾਦਤ ਕਹਿ ਲਿਆ ਜਾਵੇ ਤਾਂ ਅਤਿਕਥਨੀ ਨਹੀਂ। 
ਅਪਣੇ ਕਾਰਜਕਾਲ ਦੌਰਾਨ ਗਿਆਨੀ ਇਕਬਾਲ ਸਿੰਘ ਨੇ ਤਖ਼ਤ ਸਾਹਿਬ ਬੋਰਡ ਦੇ ਪ੍ਰਧਾਨਾਂ ਕ੍ਰਮਵਾਰ ਮੁਹਿੰਦਰ ਸਿੰਘ ਰੁਮਾਣਾ, ਅਵਤਾਰ ਸਿੰਘ ਮੱਕੜ, ਹਰਵਿੰਦਰ ਸਿੰਘ ਸਰਨਾ ਆਦਿ ਨੂੰ ਛੇਕ ਦਿਆਂਗਾ ਦੀ ਦਹਿਸ਼ਤ ਪਾ ਕੇ ਅਪਣਾ ਉਲੂ ਸਿੱਧਾ ਕੀਤਾ। ਇਥੇ ਹੀ ਬਸ ਨਹੀਂ ਗਿਆਨੀ ਇਕਬਾਲ ਸਿੰਘ ਦੇ ਗੁੱਸੇ ਤੋਂ ਸਾਥੀ ਜਥੇਦਾਰ ਵੀ ਨਹੀਂ ਬਚ ਸਕੇ। ਉਨ੍ਹਾਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਗੁਰਬਚਨ ਸਿੰਘ, ਗਿਆਨੀ ਤਰਲੋਚਨ ਸਿੰਘ ਆਦਿ ਨੂੰ ਮਹਾਂਦੋਸ਼ੀ ਕਰਾਰ ਦਿਤਾ ਫਿਰ ਆਪ ਹੀ ਅਪਣਾ ਜਾਰੀ ਫ਼ਤਵਾ ਵਾਪਸ ਲੈ ਲਿਆ। ਗਿਆਨੀ ਇਕਬਾਲ ਸਿੰਘ ਦਾ ਹੰਕਾਰ ਇੰਨਾ ਵਧ ਚੁਕਾ ਸੀ ਕਿ ਉਸ ਨੇ ਕਲਕੱਤਾ ਦੇ 7 ਸਿੱਖਾਂ ਨੂੰ ਸਿਰਫ਼ ਇਸ ਲਈ ਛੇਕ ਦਿਤਾ ਸੀ ਕਿ ਉਨ੍ਹਾਂ ਪ੍ਰੋਫ਼ੈਸਰ ਦਰਸ਼ਨ ਸਿੰਘ ਦਾ ਕੀਰਤਨ ਕਰਵਾਉਣ ਵਿਚ ਮਦਦ ਕੀਤੀ। ਜਦ ਗਿਆਨੀ ਇਕਬਾਲ ਸਿੰਘ ਦੇ ਇਸ ਫ਼ਤਵੇਂ ਵਿਰੁਧ ਗੁਰਦਵਾਰਾ ਜਗਤ ਸੁਧਾਰ ਕਲਕੱਤਾ ਦੇ ਗਿਆਨੀ ਜਰਨੈਲ ਸਿੰਘ ਨੇ ਅਵਾਜ਼ ਬੁਲੰਦ ਕੀਤੀ ਤਾਂ ਇਕਬਾਲ ਸਿੰਘ ਨੇ ਨਾ ਕੇਵਲ ਗਿਆਨੀ ਜਰਨੈਲ ਸਿੰਘ ਕੋਲੋਂ ਮਾਫ਼ੀ ਮੰਗੀ ਬਲਕਿ ਫ਼ਤਵਾ ਵੀ ਆਪ ਹੀ ਖ਼ਤਮ ਮੰਨ ਲਿਆ।
ਨਿਜੀ ਜੀਵਨ ਵਿਚ ਵੀ ਗਿਆਨੀ ਇਕਬਾਲ ਸਿੰਘ ਦਾ ਰੋਲ ਪੰਥਕ ਵਰਗਾ ਹੀ ਰਿਹਾ। ਉਨ੍ਹਾਂ  ਦੀ ਪਹਿਲੀ ਪਤਨੀ ਘਰ ਛਡ ਕੇ ਚਲੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਝੂਠ ਬੋਲ ਕੇ ਜੰਮੂ ਨਿਵਾਸੀ ਬੀਬੀ ਬਲਜੀਤ ਕੌਰ ਨਾਲ ਵਿਆਹ ਕਰਵਾ ਲਿਆ। ਜ਼ਿਆਦਾ ਪਿਛੇ ਨਾ ਜਾਇਆ ਜਾਵੇ ਤਾਂ ਕੁੱਝ ਹਫਤੇ ਪਹਿਲਾਂ ਗਿਆਨੀ ਇਕਬਾਲ ਸਿੰਘ ਦੀ ਦੂਜੀ ਪਤਨੀ ਬੀਬੀ ਬਲਜੀਤ ਕੌਰ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਉਸ ਨੂੰ ਘਰ ਵਿਚ ਰੋਟੀ ਵੀ ਨਸੀਬ ਨਹੀਂ ਸੀ ਹੋਈ ਤੇ ਰੋਟੀ ਮੰਗ ਕੇ ਗੁਜ਼ਾਰਾ ਕਰਦੀ ਰਹੀ। ਇਸ ਖ਼ਬਰ ਦੇ ਪ੍ਰਕਾਸ਼ਤ ਹੋਣ ਤੋ ਬਾਅਦ ਸਵੈਸੇਵੀ ਸੰਸਥਾ ਦੀਆਂ ਬੀਬੀਆਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪੀ੍ਰਤ ਸਿੰਘ ਨੂੰ ਇਕ ਪੱਤਰ ਦੇ ਕੇ ਇਸ ਮਾਮਲੇ 'ਤੇ ਇਨਸਾਫ਼ ਦੀ ਮੰਗ ਕੀਤੀ ਸੀ। 

Related Stories