ਸੁਪਰੀਮ ਕੋਰਟ ਨੇ ਪੁਛਿਆ, ਕਿੰਨਾ ਹੋਣਾ ਚਾਹੀਦੈ ਸਿੱਖਾਂ ਦੀ ਪੱਗੜੀ ਦਾ ਆਕਾਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸੁਪਰੀਮ ਕੋਰਟ ਨੇ ਇਹ ਜਾਣਨਾ ਚਾਹਿਆ ਕਿ ਸਿੱਖ ਐਥਲੀਟਾਂ ਵਲੋਂ ਸਾਈਕਲਿੰਗ ਵਰਗੀਆਂ ਖੇਡਾਂ ਵਿਚ ਭਾਗ ਲੈਣ ਦੌਰਾਨ ਹੈਲਮੈਟਸ ਦੇ ਨਾਲ ਪਟਕਾ ਪਹਿਨਿਆ ਜਾ...

Supreme Court

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਇਹ ਜਾਣਨਾ ਚਾਹਿਆ ਕਿ ਸਿੱਖ ਐਥਲੀਟਾਂ ਵਲੋਂ ਸਾਈਕਲਿੰਗ ਵਰਗੀਆਂ ਖੇਡਾਂ ਵਿਚ ਭਾਗ ਲੈਣ ਦੌਰਾਨ ਹੈਲਮੈਟਸ ਦੇ ਨਾਲ ਪਟਕਾ ਪਹਿਨਿਆ ਜਾ ਸਕਦਾ ਹੈ, ਜੇਕਰ ਇਹ ਉਨ੍ਹਾਂ ਦੇ ਵਿਸ਼ਵਾਸ ਨੂੰ ਪ੍ਰਭਾਵਤ ਨਹੀਂ ਕਰਦਾ ਹੈ। ਜਸਟਿਸ ਐਸਏ ਬੋਬੇਡੇ ਅਤੇ ਜਸਟਿਸ ਐਲ ਨਾਗੇਸ਼ਵਰ ਰਾਓ ਦੀ ਬੈਂਚ ਨੇ ਕਿਹਾ ਕਿ ਭਾਰਤ ਵਿਚ ਕਈ ਮਹਾਨ ਐਥਲੀਟਾਂ ਨੇ ਪਟਕੇ ਦੇ ਨਾਲ ਖੇਡਿਆ ਅਤੇ ਸੁਝਾਅ ਦਿਤਾ ਕਿ ਜੇਕਰ ਇਕ ਸਿੱਖ ਸਾਈਕਲ ਚਲਾਉਣ ਵਰਗੀਆਂ ਖੇਡਾਂ ਵਿਚ ਭਾਗ ਲੈਣਾ ਚਾਹੁੰਦਾ ਹੈ, ਜਿੱਥੇ ਹੈਲਮੈਟ ਪਹਿਨਣਾ ਜ਼ਰੂਰੀ ਹੈ ਤਾਂ ਉਹ ਵਿਚਾਰ ਕਰ ਸਕਦਾ ਹੈ ਕਿ ਸੁਰੱਖਿਆ ਦੇ ਲਿਹਾਜ ਨਾਲ ਹੈਲਮੇਟ ਦੀ ਥਾਂ 'ਤੇ ਇਕ ਪਟਕਾ ਪਹਿਨੇ। 

Related Stories