ਓਕਾਫ਼ ਬੋਰਡ ਤੇ ਪੁਲਿਸ ਅਧਿਕਾਰੀ ਨੂੰ ਨੋਟਿਸ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਪਾਕਿਸਤਾਨ ਦੀ ਇਕ ਅਦਾਲਤ ਨੇ ਦੇਸ਼ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਅਤੇ ਉਨ੍ਹਾਂ ਦੇ ਪਰਵਾਰ ਨੂੰ ਘਰੋਂ ਜਬਰੀ ਕੱਢਣ ਦੇ ਮਾਮਲੇ 'ਚ...........

Gulab Singh Shahin

ਲਾਹੌਰ : ਪਾਕਿਸਤਾਨ ਦੀ ਇਕ ਅਦਾਲਤ ਨੇ ਦੇਸ਼ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਅਤੇ ਉਨ੍ਹਾਂ ਦੇ ਪਰਵਾਰ ਨੂੰ ਘਰੋਂ ਜਬਰੀ ਕੱਢਣ ਦੇ ਮਾਮਲੇ 'ਚ ਓਕਾਫ਼ ਬੋਰਡ ਦੇ ਦੋ ਮੈਂਬਰਾਂ ਅਤੇ ਪੰਜਾਬ ਪੁਲਿਸ ਦੇ ਇਕ ਅਧਿਕਾਰੀ ਨੂੰ ਮਾਣਹਾਨੀ ਨੋਟਿਸ ਭੇਜਿਆ ਹੈ। ਗੁਲਾਬ ਸਿੰਘ ਸ਼ਾਹੀਨ ਨੇ ਬੀਤੇ ਦਿਨੀਂ ਇਕ ਵੀਡੀਉ 'ਚ ਦਾਅਵਾ ਕੀਤਾ ਸੀ ਕਿ ਈ.ਟੀ.ਪੀ.ਬੀ. ਨਾਲ ਜਾਇਦਾਦ ਵਿਵਾਦ ਮਗਰੋਂ ਉਨ੍ਹਾਂ ਨੂੰ ਪਤਨੀ ਅਤੇ ਬੱÎਚਿਆਂ ਸਮੇਤ ਲਾਹੌਰ ਦੇ ਡੇਰਾ ਚਹਿਲ ਪਿੰਡ 'ਚੋਂ ਉਨ੍ਹਾਂ ਦੇ ਘਰੋਂ ਜਬਰੀ ਕੱਢ ਦਿਤਾ ਗਿਆ ਸੀ। ਬੋਰਡ ਦੇ ਦੋ ਮੈਂਬਰਾਂ ਅਤੇ ਇਕ ਪੁਲਿਸ ਅਧਿਕਾਰੀ ਵਿਰੁਧ ਪੁਲਿਸ ਨੇ ਜਦ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਦਿਤਾ

ਤਾਂ ਸ਼ਾਹੀਨ ਨੇ ਅਦਾਲਤ ਦਾ ਦਰਵਾਜਾ ਖੜਕਾਇਆ। ਲਾਹੌਰ ਸੈਸ਼ਨ ਅਦਾਲਤ ਨੇ ਇਸ ਸਬੰਧ 'ਚ ਅਦਾਲਤ ਵਿਚ ਮਾਮਲਾ ਲੰਬਿਤ ਹੋਣ ਦੇ ਬਾਵਜੂਦ ਆਵਾਜਾਈ ਵਾਰਡਨ ਅਤੇ ਉਨ੍ਹਾਂ ਦੇ ਪਰਵਾਰ ਨੂੰ ਬਾਹਰ ਕੱਢਣ 'ਤੇ ਈ.ਟੀ.ਪੀ.ਬੀ. ਅਧਿਕਾਰੀਆਂ ਅਤੇ ਪੰਜਾਬ ਪੁਲਿਸ ਦੇ ਪੁਲਿਸ ਅਧਿਕਾਰੀ ਇਮਤਿਆਜ਼ ਅਹਿਮਦ ਨੂੰ ਨੋਟਿਸ ਜਾਰੀ ਕੀਤਾ ਹੈ। ਸ਼ਾਹੀਨ ਨੇ ਦਸਿਆ, ''ਅਦਾਲਤ 'ਚ ਮਾਮਲਾ ਵਿਚਾਰ ਅਧੀਨ ਹੋਣ ਦੇ ਬਾਵਜੂਦ ਈ.ਟੀ.ਪੀ.ਬੀ. ਦੇ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀ ਨੇ 10 ਜੁਲਾਈ ਨੂੰ ਮੇਰੇ ਘਰ 'ਤੇ ਛਾਪਾ ਮਾਰਿਆ ਅਤੇ ਉਨ੍ਹਾਂ ਨਾਲ ਮਾਰਕੁੱਟ ਕੀਤੀ।

'' ਸ਼ਾਹੀਨ ਨੇ ਕਿਹਾ ਕਿ ਉਹ 1996 ਤੋਂ ਅਪਣੇ ਘਰ 'ਚ ਰਹਿ ਰਹੇ ਸਨ।  ਉਨ੍ਹਾਂ ਕਿਹਾ, ''ਈ.ਟੀ.ਬੀ.ਪੀ. ਨੇ ਇਸ ਜ਼ਮੀਨ ਨੂੰ ਗੁਰਦਵਾਰਾ ਦੇ ਲੰਗਰ ਹਾਲ ਦਾ ਹਿੱਸਾ ਦਸਦਿਆਂ ਅਪਣੀ ਕਾਰਵਾਈ ਨੂੰ ਸਹੀ ਦਸਿਆ ਹੈ। ਮੇਰੇ ਦਾਦਾ ਇਥੇ 1947 ਤੋਂ ਰਹਿ ਰਹੇ ਸਨ ਅਤੇ ਅਦਾਲਤ 'ਚ ਮਾਮਲਾ ਵਿਚਾਰ ਅਧੀਨ ਹੋਣ ਦੇ ਬਾਵਜੂਦ ਮੇਰੇ ਘਰ ਨੂੰ ਸੀਲ ਕਰਨ ਦਾ ਬੋਰਡ ਨੂੰ ਕੋਈ ਅਧਿਕਾਰ ਨਹੀਂ ਹੈ।'' ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਇਕਲੌਤੇ ਸਿੱਖ ਵਾਰਡਨ 2006 'ਚ ਪੰਜਾਬ ਆਵਾਜਾਈ ਪੁਲਿਸ 'ਚ ਸ਼ਾਮਲ ਹੋਏ ਸਨ।  (ਪੀਟੀਆਈ)