ਦਿੱਲੀ ਗੁਰਦਵਾਰਾ ਕਮੇਟੀ ਦੇ ਕਰੋੜਾਂ ਦੇ ਅਖੌਤੀ ਘਪਲਿਆਂ ਦਾ ਮਾਮਲਾ ਫ਼ਾਰੈਂਸਿਕ ਪੜਤਾਲ :ਸਰਨਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪ੍ਰਧਾਨ ਮੰਤਰੀ ਦਫ਼ਤਰ ਵਿਖੇ ਚਿੱਠੀ ਦੇ ਕੇ ਮੰਗ ਕੀਤੀ ਹੈ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ...

Paramjit Singh Sarna

ਨਵੀਂ ਦਿੱਲੀ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪ੍ਰਧਾਨ ਮੰਤਰੀ ਦਫ਼ਤਰ ਵਿਖੇ ਚਿੱਠੀ ਦੇ ਕੇ ਮੰਗ ਕੀਤੀ ਹੈ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਖੌਤੀ ਭ੍ਰਿਸ਼ਟਾਚਾਰ ਤੇ ਖ਼ਾਤਿਆਂ ਦੀ ਕੈਗ ਤੋਂ ਫ਼ਾਰੈਂਸਿਕ ਪੜਤਾਲ ਕਰਵਾਈ ਜਾਵੇ ਤਾਕਿ ਆਰਥਕ ਬੇਨਿਯਮੀਆਂ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਘੇਰੇ ਵਿਚ ਲਿਆਇਆ ਜਾ ਸਕੇ।

ਸਰਨਾ ਨੇ ਚਿੱਠੀ ਵਿਚ ਦਿਤੇ ਅੰਕੜਿਆਂ ਦਾ ਆਰਟੀਆਈ ਦੇ ਹਵਾਲੇ ਨਾਲ ਪ੍ਰਾਪਤ ਹੋਣ ਦਾ ਦਾਅਵਾ ਕਰਦੇ ਹੋਏ ਹਰ ਸਾਲ ਦੀ ਕਮੇਟੀ ਦੀ ਆਮਦਨ ਦੇ ਵੇਰਵੇ ਦਿਤੇ ਹਨ ਜਿਸ ਨੂੰ ਜੋੜ ਕੇ ਸਾਰੇ ਸ੍ਰੋਤਾਂ ਤੋਂ 2013 ਤੋਂ 2016 ਤਕ ਕੁਲ ਚਾਰ ਸਾਲ ਦੀ ਕਮੇਟੀ ਦੀ ਆਮਦਨ ਤਕਰੀਬਨ 4 ਅਰਬ 8 ਕਰੋੜ 72 ਲੱਖ 62 ਹਜ਼ਾਰ 299 ਰੁਪਏ ਬਣਦੀ ਹੈ। 

ਇਸ ਦੌਰਾਨ ਕਮੇਟੀ ਦੇ ਆਮਦਨ ਚਿੱਠੇ ਵਿਚ ਦਰਜ ਕਰੋੜਾਂ ਦੇ ਖ਼ਰਚਿਆਂ ਦੇ ਵੇਰਵੇ ਦੇ ਕੇ ਕਈ ਮੱਦਾਂ ਨੂੰ ਸ਼ੱਕੀ ਦਸਿਆ ਹੈ ਤੇ ਫ਼ਾਰੈਂਸਿਕ ਪੜਤਾਲ ਦੀ ਮੰਗ ਕੀਤੀ ਗਈ ਹੈ।ਚਿੱਠੀ ਵਿਚ ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਪਣੇ ਪੱਧਰ 'ਤੇ ਦਿੱਲੀ ਸਿੱਖ ਗੁਰਦਵਾਰਾ ਐਕਟ 1971 ਵਿਚਲੇ ਨਿਯਮ ਤੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕਈ 100 ਕਰੋੜ ਰੁਪਏ ਦੀ ਅਖੌਤੀ ਖ਼ਰੀਦ ਕਰ ਰਹੇ ਹਨ। ਪ੍ਰਬੰਧਕ ਇਸੇ ਐਕਟ ਦੀ ਧਾਰਾ 24 ਤੋਂ 31 ਤਕ ਜਿਸ ਵਿਚ ਆਰਥਕ ਪ੍ਰਬੰਧ ਦਾ ਪਾਲਨ ਕਿਵੇਂ ਕਰਨਾ ਹੈ, ਦੀ ਉਲੰਘਣਾ ਕਰ ਰਹੇ ਹਨ।