ਦੇਸ਼ ਵਿਰੋਧੀ ਤਾਕਤਾਂ ਪੰਜਾਬ 'ਚ ਹਿੰਸਕ ਸਾਜ਼ਸ਼ਾਂ ਰਚ ਰਹੀਆਂ ਹਨ : ਮਜੀਠੀਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਚਰਚਿਤ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ਕਾਂਗਰਸ ਦੀ ਸ਼ਹਿ 'ਤੇ ਦੇਸ਼ ਵਿਰੋਧੀ ਤਾਕਤਾਂ ਪੰਜਾਬ 'ਚ ਹਿੰਸਕ ਸਾਜ਼ਸ਼ਾਂ ਰਚ ਰਹੀਆਂ ਹਨ.............

Anti-national forces are creating violent intrigues in Punjab: Majithia

ਅੰਮ੍ਰਿਤਸਰ : ਚਰਚਿਤ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ਕਾਂਗਰਸ ਦੀ ਸ਼ਹਿ 'ਤੇ ਦੇਸ਼ ਵਿਰੋਧੀ ਤਾਕਤਾਂ ਪੰਜਾਬ 'ਚ ਹਿੰਸਕ ਸਾਜ਼ਸ਼ਾਂ ਰਚ ਰਹੀਆਂ ਹਨ। ਹਲਕਾ ਮਜੀਠਾ 'ਚ ਚੋਣ ਰੈਲੀ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਗੜਬੜ ਲਈ ਕਾਂਗਰਸ ਸਰਕਾਰ ਖ਼ੁਦ ਜ਼ਿੰਮੇਵਾਰ ਹੋਵੇਗੀ। ਕਾਂਗਰਸ ਦੀਆਂ ਗ਼ਲਤ ਨੀਤੀਆਂ ਨੂੰ ਲੈ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਖ਼ਤਰਾ ਹੋਣ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਅਗਾਊਂ ਸੁਚੇਤ ਕੀਤਾ ਸੀ। ਪਰ ਕਾਂਗਰਸ ਸਰਕਾਰ ਨੇ ਕੋਈ ਪ੍ਰਵਾਹ ਨਹੀਂ ਕੀਤੀ।

ਮੰਤਰੀ ਤਿਪ੍ਰਤ ਬਾਜਵਾ ਦੇ 2020 ਵਾਲੇ ਦੇਸ਼ ਵਿਰੋਧੀ ਤਾਕਤਾਂ ਨਾਲ ਸਬੰਧ ਬੇਨਕਾਬ ਹੋ ਚੁਕਿਆ ਹੈ ਅਤੇ ਸਰਕਾਰੀ ਜਥੇਦਾਰ ਦਾਦੂਵਾਲ ਦਾ ਸੁਖੀ ਰੰਧਾਵਾ ਅਤੇ ਬਾਜਵਿਆਂ ਨਾਲ ਸਬੰਧ ਕਿਸੇ ਤੋਂ ਛੁਪਿਆ ਨਹੀਂ ਰਿਹਾ ਜਿਸ ਬਾਰੇ ਵਿਸਤਾਰ ਸਿਮਰਨਜੀਤ ਸਿੰਘ ਮਾਨ ਖ਼ੁਦ ਸੰਗਤ ਨੂੰ ਦਸ ਚੁਕੇ ਹਨ। ਉਨ੍ਹਾਂ ਕਿਹਾ ਕਿ ਸਮਝ ਨਹੀਂ ਆਉਂਦੀ ਕਿ ਅਪਣੇ ਆਪ ਨੂੰ ਸੰਤ, ਜਥੇਦਾਰ ਅਤੇ ਕੌਮ ਦੇ ਹਿਤੈਸ਼ੀ ਅਖਵਾਉਣ ਵਾਲਿਆਂ ਨੇ 1984 'ਚ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਦਿਆਂ ਹਜ਼ਾਰਾਂ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲੀ ਕਾਂਗਰਸ ਅਤੇ ਸਿੱਖ ਨਲਸਕੁਸ਼ੀ ਲਈ ਦੋਸ਼ੀ ਕਾਂਗਰਸ ਨਾਲ ਕਿਸ ਆਧਾਰ 'ਤੇ ਸਾਂਝ ਪਿਆਲੀ ਪਾਈ ਹੈ।

ਉਨ੍ਹਾਂ ਕਿਹਾ ਕਿ ਬਰਗਾੜੀ 'ਚ ਬੈਠ ਕੇ ਸੰਗਤ ਅਤੇ ਵਿਦੇਸ਼ਾਂ ਤੋਂ ਹਾਸਲ ਪੈਸਿਆਂ ਨਾਲ ਇਹ ਲੋਕ ਜੇਬਾਂ ਭਰ ਰਹੇ ਹਨ। ਉਨ੍ਹਾਂ ਦਾਦੂਵਾਲ ਦੇ ਖਾਤੇ 16 ਕਰੋੜ ਅਤੇ ਮਹਿੰਗੀਆਂ ਗੱਡੀਆਂ ਰੱਖਣ ਬਾਰੇ ਸਵਾਲ ਚੁਕਿਆ ਅਤੇ ਧਿਆਨ ਸਿੰਘ ਮੰਡ ਵਲੋਂ 50 ਲੱਖ ਦੀ ਹਾਲ ਹੀ ਵਿਚ ਖ਼ਰੀਦ ਕੀਤੀ ਗਈ ਜ਼ਮੀਨ ਬਾਰੇ ਸਵਾਲ ਉਠਾਏ। ਕਾਂਗਰਸ ਉਕਤ ਲੋਕਾਂ ਨਾਲ ਮਿਲ ਕੇ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਰਨਾ ਚਾਹੁੰਦੀ ਹੈ ਜੋ ਕਦੀ ਵੀ ਸਫ਼ਲ ਨਹੀਂ ਹੋਵੇਗੀ।