ਲੌਂਗੋਵਾਲ ਨੇ ਬਚਾਈ ਸ਼੍ਰੋਮਣੀ ਕਮੇਟੀ ਦੀ ਲਾਜ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਭਾਈ ਰਾਜੋਆਣਾ ਨਾਲ ਜੇਲ ਵਿਚ ਕੀਤੀ ਮੁਲਾਕਾਤ ਅਤੇ ਉਨ੍ਹਾਂ ਦੀ ਭੁੱਖ ਹੜਤਾਲ........

Gobind Singh Longowal

ਪਟਿਆਲਾ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਭਾਈ ਰਾਜੋਆਣਾ ਨਾਲ ਜੇਲ ਵਿਚ ਕੀਤੀ ਮੁਲਾਕਾਤ ਅਤੇ ਉਨ੍ਹਾਂ ਦੀ ਭੁੱਖ ਹੜਤਾਲ ਨੂੰ ਸਮਾਪਤ ਕਰਵਾਉਣ ਨਾਲ ਸਿੱਖ 'ਚ ਜਿਥੇ ਉਨ੍ਹਾਂ ਦਾ ਸਤਿਕਾਰ ਪਹਿਲਾਂ ਨਾਲੋਂ ਵਧ ਗਿਆ ਹੈ, ਉਥੇ ਇਸ ਕੋਸ਼ਿਸ਼ ਰਾਹੀਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲਾਜ ਵੀ ਬਚਾ ਲਈ ਗਈ ਹੈ। ਪੰਥਕ ਹਲਕਿਆਂ ਵਿਚ ਭਾਈ ਲੌਂਗੋਵਾਲ ਦੇ ਵਫ਼ਦ ਵਿਚ ਬਾਦਲ ਪਰਵਾਰ ਦੇ ਕਿਸੇ ਵੀ ਮੈਂਬਰ ਵਲੋਂ ਸ਼ਮੂਲੀਅਤ ਨਾ ਕਰਨਾ ਚਿੰਤਾ ਦਾ ਵਿਸ਼ਾ ਹੈ ਜਿਸ ਕਾਰਨ ਉਨ੍ਹਾਂ ਦੀ ਰਾਜੋਆਣਾ ਮਸਲੇ ਵਿਚ ਦਿਲਚਸਪੀ ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। 

ਰਾਜੋਆਣਾ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਮੌਜੂਦਾ ਜਾਂ ਸਾਬਕਾ ਵਿਧਾਇਕ ਦੀ ਚੁੱਪ ਵੀ ਲੋਕਾਂ ਦੇ ਮਨਾਂ ਅੰਦਰ ਕਈ ਸਵਾਲ ਪੈਦਾ ਕਰਦੀ ਨਜ਼ਰ ਆ ਰਹੀ ਹੈ। ਇਸ ਸਬੰਧੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਭਾਈ ਰਾਜੋਆਣਾ ਮਸਲੇ 'ਤੇ ਡੇਢ ਮਹੀਨੇ ਲਈ ਦਿਤੀ ਲਿਖਤੀ ਮੋਹਲਤ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਕੋਸ਼ਿਸ਼ ਤਾਂ ਇਹ ਹੈ ਕਿ ਰਾਜੋਆਣਾ ਦੀ ਅਪੀਲ ਕੇਂਦਰ ਸਰਕਾਰ ਵਲੋਂ ਰਾਸ਼ਟਰਪਤੀ ਨੂੰ ਛੇਤੀ ਭੇਜ ਦਿਤੀ ਜਾਵੇ ਪਰ ਇਸ ਮਸਲੇ ਵਿਚ ਕਿਉਂਕਿ ਸਮਾਂ ਲਗਣਾ ਸੁਭਾਵਿਕ ਹੈ ਪਰ ਕੋਸ਼ਿਸ਼ ਰਹੇਗੀ ਕਿ ਇਸ ਮਸਲੇ ਨੂੰ ਡੇਢ ਮਹੀਨੇ ਦੇ ਅੰਦਰ ਅੰਦਰ ਨਿਪਟਾ ਦਿਤਾ ਜਾਵੇ। 

Related Stories