1984 ਦੇ ਹਮਲੇ ਦਾ ਸੱਚ ਉਜਾਗਰ ਕਰਵਾਉਣ ਲਈ ਸਿੱਖ ਸੰਗਤਾਂ ਇੱਕਠੀਆਂ ਹੋਣ : ਧਰਮੀ ਫ਼ੌਜੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜੂਨ 1984 ਦਾ ਜਵਾਬ ਮੰਗਿਆ ਹੁੰਦਾ ਤਾਂ ਸਿੱਖ ਕੌਮ ਨੂੰ ਇਹ ਦਿਨ ਨਾ ਵੇਖਣੇ ਪੈਂਦੇ : ਧਰਮੀ ਫ਼ੌਜੀ

Operation Blue Star

ਧਾਰੀਵਾਲ : ਜੂਨ 1984 ਵਿਚ ਅਕਾਲ ਤਖ਼ਤ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਦਾ ਵਿਰੋਧ ਕਰਦਿਆਂ ਸਿੱਖ ਧਰਮੀ ਫ਼ੌਜੀਆਂ ਨੇ ਸਿੱਖ ਧਰਮ ਅਤੇ ਕੌਮ ਦੀ ਖ਼ਾਤਰ ਨੌਕਰੀਆਂ ਅਤੇ ਸੁਖ ਸਹੂਲਤਾਂ ਨੂੰ ਲੱਤ ਮਾਰ ਕੇ ਸ੍ਰੀ ਅੰਮ੍ਰਿਤਸਰ ਵਲੋਂ ਕੂਚ ਕੀਤਾ ਤਾਂ ਮੌਕੇ ਦੀ ਹਕੂਮਤ ਵਲੋਂ ਇਨ੍ਹਾਂ ਸਿੱਖ ਧਰਮੀ ਫ਼ੌਜੀਆਂ 'ਤੇ ਅਣ-ਮਨੁੱਖੀ ਤਸ਼ੱਦਦ ਢਾਹੇ ਅਤੇ ਉਸ ਸਮੇਂ ਪੰਥ ਦੇ ਰਖਵਾਲੇ ਅਤੇ ਸਿੱਖ ਬੁੱਧੀਜੀਵੀਆਂ ਸੰਜੀਦਗੀ ਨਾਲ ਹਮਲੇ ਦੇ ਵਿਰੋਧ ਵਿਚ ਖੜੇ ਹੰਦੇ ਤਾਂ ਅੱਜ  ਨਾ ਤਾਂ ਕੋਈ ਧਾਰਮਕ ਗ੍ਰੰਥਾਂ ਦੀ ਬੇਅਦਬੀ ਹੋਣੀ ਸੀ ਅਤੇ ਨਾ ਹੀ ਨਵੰਬਰ 1984 ਵਿਚ ਦਿੱਲੀ ਅਤੇ ਹੋਰ ਸੂਬਿਆਂ ਵਿਚੋਂ ਸਿੱਖ ਕੌਮ ਤੇ ਨਸਲਕੁਸ਼ੀ ਹਮਲੇ ਹੋਣੇ ਸਨ। 

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਵਾਰ ਵੈਲਫ਼ੇਅਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਮੁੱਖ ਦਫ਼ਤਰ ਧਾਰੀਵਾਲ ਵਿਖੇ ਮੀਟਿੰਗ ਦੌਰਾਨ ਕੀਤਾ। ਮੀਟਿੰਗ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਮੇਘਾਲਿਆ ਦੀ ਜਨਤਾ ਵਲੋਂ ਉਥੇ ਰਹਿੰਦੇ ਸਿੱਖਾਂ ਨਾਲ ਵਿਤਕਰਾ ਅਤੇ ਦਿੱਲੀ ਪੁਲਿਸ ਵਲੋਂ ਸਿੱਖ ਪਿਉ-ਪੁੱਤਰ ਦੀ ਅੰਨ੍ਹੇਵਾਹ ਕੀਤੀ ਕੁੱਟਮਾਰ ਦੇ ਹੱਕ ਵਿਚ ਸਿੱਖ ਦਿੱਲੀ ਗੁਰਦਵਾਰਾ ਪ੍ਰਬੰਧਕ  ਕਮੇਟੀ, ਪੰਜਾਬ ਸਰਕਾਰ ਅਤੇ ਹੋਰ ਪੰਥਕ ਹਿਤੈਸੀ ਵਲੋਂ ਵੱਖੋ ਵਖਰੇ ਵਫ਼ਦ ਲੈ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਜਦਕਿ ਜੂਨ 1984 ਦੇ ਹਮਲੇ ਮੌਕੇ ਅਨੇਕਾਂ ਹੀ ਸੰਗਤਾਂ ਮਾਰੀਆਂ ਗਈਆਂ ਜਿਨ੍ਹਾਂ ਵਿਚ ਬੱਚੇ, ਬਜ਼ੁਰਗ, ਔਰਤਾਂ ਅਤੇ ਨੌਜਵਾਨ ਸ਼ਾਮਲ ਸਨ ਅਤੇ ਬੈਰਕਾਂ ਛੱਡਣ ਵਾਲੇ ਧਰਮੀ ਫ਼ੌਜੀ ਸ਼ਹੀਦ ਕੀਤੇ, ਜ਼ਖ਼ਮੀ ਕੀਤੇ, ਇਨਟੈਰੋਕੇਟ ਕੀਤੇ ,ਤੱਤੀ ਰੇਤ ਵਿਚ ਲਟਾਏ ਅਤੇ ਕਮਰਿਆਂ ਵਿਚ ਸਮਰੱਥਾ ਤੋਂ ਜ਼ਿਆਦਾ ਬੰਦ ਕੀਤੇ ਜੋ ਸਾਰੀ ਰਾਤ ਇਕ ਲੱਤ ਤੇ ਬਿਨਾਂ ਪਾਣੀ ਖੜੇ ਰਹੇ ਆਦਿ ਮੋਬਾਈਲਾਂ ਦਾ ਯੁੱਗ ਨਾ ਹੋਣ ਕਰ ਕੇ ਕੁਰਬਾਨੀ ਉਜਾਗਰ ਨਹੀਂ ਹੋਈਆਂ। 

ਇਸ ਮੌਕੇ ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਕੁੱਝ ਲੋਕ ਕੁਰਸੀ ਦੀ ਖ਼ਾਤਰ ਆਰ.ਐਸ.ਐਸ. ਦੇ ਏਜੰਡਾ ਰਾਹੀਂ ਸਿੱਖ ਧਰਮ ਨੂੰ ਢਾਹ ਲਾਉਣ ਦਾ ਯਤਨ  ਕਰ ਰਹੇ ਹਨ ਜੋ ਿਕ ਕਦੇ ਸਫ਼ਲ ਨਹੀਂ ਹੋਣਗੇ। ਧਰਮੀ ਫ਼ੌਜੀਆਂ ਨੇ ਸਿੱਖ ਬੁੱਧੀਜੀਵੀਆਂ, ਧਾਰਮਕ ਸੰਸਥਾਵਾਂ, ਸੁਖਮਨੀ ਸਾਹਿਬ ਸੁਸਾਇਟੀਆਂ, ਪੰਥਕ ਹਿਤੈਸ਼ੀਆਂ ਅਤੇ ਪਿੰਡਾਂ ਦੀ ਪੰਚਾਇਤਾਂ ਤੋਂ ਮੰਗ ਕੀਤੀ ਕਿ ਜੂਨ 1984 ਵਿਚੋਂ ੍ਰਅਕਾਲ ਤਖ਼ਤ ਸਾਹਿਬ 'ਤੇ ਹੋਏ ਹਮਲੇ ਬਾਰੇ ਇਕੱਠੇ ਹੋ ਕੇ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਲਈ ਯਤਨ ਕੀਤੇ ਜਾਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ, ਸੁਖਦੇਵ ਸਿੰਘ ਘੁੰਮਣ, ਜ਼ਿਲ੍ਹਾ ਹੁਸ਼ਿਆਰਪੁਰ ਦਾ ਪ੍ਰਧਾਨ ਸੁੱਚਾ ਸਿੰਘ, ਜ਼ਿਲ੍ਹਾ ਅੰਮ੍ਰਿਤਸਰ ਦਾ ਪ੍ਰਧਾਨ ਗੁਲਜ਼ਾਰ ਸਿੰਘ ਆਦਿ ਹਾਜ਼ਰ ਸਨ।