ਅਮਰੀਕਾ ਦੀ ਸ਼ੇਰੀਡਾਨ ਜੇਲ ਵਿਚੋਂ ਰਿਹਾਅ ਹੋਏ ਪੰਜ ਸਿੱਖ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਅਮਰੀਕੀ ਦੀ ਜੇਲ ਵਿਚ ਪੰਜ ਗ਼ੈਰ-ਕਾਨੂੰਨੀ ਸਿੱਖ ਪ੍ਰਵਾਸੀਆਂ ਨੂੰ ਰਿਹਾਅ ਕਰ ਦਿਤਾ ਗਿਆ ਹੈ............

Five Sikhs released from US Sheridan prison

ਵਾਸ਼ਿੰਗਟਨ : ਅਮਰੀਕੀ ਦੀ ਜੇਲ ਵਿਚ ਪੰਜ ਗ਼ੈਰ-ਕਾਨੂੰਨੀ ਸਿੱਖ ਪ੍ਰਵਾਸੀਆਂ ਨੂੰ ਰਿਹਾਅ ਕਰ ਦਿਤਾ ਗਿਆ ਹੈ। ਉਨ੍ਹਾਂ ਨਾਲ ਤਿੰਨ ਹੋਰ ਜਣੇ ਰਿਹਾਅ ਕੀਤੇ ਗਏ ਹਨ। ਉਹ ਤਿੰਨ ਮਹੀਨੇ ਤੋਂ ਜੇਲ ਵਿਚ ਸਨ। 55 ਭਾਰਤੀ ਜਿਨ੍ਹਾਂ ਵਿਚ ਬਹੁਤੇ ਸਿੱਖ ਹਨ, ਨੂੰ ਮਈ ਤੋਂ ਨਜ਼ਰਬੰਦੀ ਕੇਂਦਰ ਵਿਚ ਰਖਿਆ ਹੋਇਆ ਹੈ। ਇਹ ਸਾਰੇ ਅਮਰੀਕਾ ਵਿਚ ਸਿਆਸੀ ਸ਼ਰਨ ਦੀ ਮੰਗ ਕਰ ਰਹੇ ਸਨ। ਅਧਿਕਾਰੀਆਂ ਨੇ ਦਸਿਆ ਕਿ ਪੰਜ ਗ਼ੈਰ-ਕਾਨੂੰਨੀ ਪ੍ਰਵਾਸੀ 20-25 ਸਾਲਾਂ ਦੀ ਉਮਰ ਦੇ ਹਨ। ਇਨ੍ਹਾਂ ਨੂੰ ਅਮਰੀਕਾ ਦੀ ਉਸ ਨਵੀਂ ਨੀਤੀ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ

ਜਿਸ 'ਚ ਦੇਸ਼ ਵਿਚ ਆਉਣ ਵਾਲੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰ ਚੌਤਰਫ਼ਾ ਵਿਰੋਧ ਕਾਰਨ ਟਰੰਪ ਪ੍ਰਸ਼ਾਸਨ ਨੇ ਇਸ ਸਖ਼ਤ ਨੀਤੀ ਨੂੰ ਵਾਪਸ ਲੈ ਲਿਆ ਹੈ। ਓਰੇਗਨ ਜੇਲ ਵਿਚ ਕਰੀਬ ਤਿੰਨ ਮਹੀਨੇ ਰਹਿਣ ਮਗਰੋਂ ਪੰਜ ਪ੍ਰਵਾਸੀ ਸਿੱਖ ਕਲ ਪਹਿਲੀ ਵਾਰ ਬਾਹਰ ਨਜ਼ਰ ਆਏ। ਓਰੇਗਨ ਸੂਬੇ ਮੁਤਾਬਕ ਜੇਲ ਤੋਂ ਰਿਹਾਅ ਹੋਏ 24 ਸਾਲਾ ਕਰਨਦੀਪ ਸਿੰਘ ਦਾ ਕਹਿਣਾ ਹੈ ਕਿ,''ਸ਼ੁਰੂ ਵਿਚ ਮੈਨੂੰ ਕੋਈ ਆਸ ਨਹੀਂ ਸੀ। ਹੁਣ ਇਹ ਇਕ ਸੁਪਨੇ ਵਾਂਗ ਹੈ। ਮੈਂ ਬਹੁਤ ਖ਼ੁਸ਼ ਹਾਂ। ਸਾਡੀ ਮਦਦ ਕਰਨ ਵਾਲੇ ਸਾਰੇ ਲੋਕਾਂ ਦਾ ਧਨਵਾਦ।

''ਇਨ੍ਹਾਂ ਵਿਚੋਂ ਕਈ ਸਿੱਖਾਂ ਨੂੰ ਸ਼ੇਰੀਡਾਨ ਜੇਲ ਅੰਦਰ ਅਪਣੇ ਮੂਲ ਸਿੱਖ ਰੀਤੀ-ਰਿਵਾਜਾਂ ਦਾ ਪਾਲਣ ਕਰਨ ਵਿਚ ਵੀ ਮੁਸ਼ਕਲ ਹੋਈ। ਕਰਨਦੀਪ ਸਿੰਘ ਦਾ ਕਹਿਣਾ ਹੈ,''ਮੈਂ ਜੇਲ ਅਧਿਕਾਰੀਆਂ ਨੂੰ ਦੋਸ਼ ਨਹੀਂ ਦਿੰਦਾ। ਸੰਭਵ ਤੌਰ 'ਤੇ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਸਿੱਖ ਕਿਸ ਤਰ੍ਹਾਂ ਪ੍ਰਾਰਥਨਾ ਕਰਦੇ ਹਨ।'' ਉਥੇ 22 ਸਾਲਾ ਲਵਪ੍ਰੀਤ ਦਾ ਕਹਿਣਾ ਹੈ ਕਿ ਅਸੀਂ ਬਹੁਤ ਤਣਾਅ ਵਿਚ ਸੀ। ਅਸੀਂ ਅਪਣੀਆਂ ਕੋਠਰੀਆਂ ਤੋਂ ਬਾਹਰ ਨਹੀਂ ਨਿਕਲ ਪਾਉਂਦੇ ਸਨ। ਅਪਣੇ ਪਰਵਾਰਾਂ ਨੂੰ ਫ਼ੋਨ ਕਰਨਾ ਤਾਂ ਦੂਰ ਦੀ ਗੱਲ ਹੈ। ਜੇਲ ਅਧਿਕਾਰੀਆਂ ਨੂੰ ਵੀ ਪਤਾ ਨਹੀਂ ਸੀ ਕਿ ਅਸੀਂ ਕੌਣ ਹਾਂ। ਸਾਡੇ ਪਰਵਾਰ ਸਾਡੀ ਮਦਦ ਕਿਵੇਂ ਕਰਦੇ ਜਦਕਿ ਉਨ੍ਹਾਂ ਨੂੰ ਪਤਾ ਵੀ ਨਹੀਂ ਸੀ ਕਿ ਅਸੀਂ ਕਿਥੇ ਹਾਂ। (ਪੀ.ਟੀ.ਆਈ)