ਨਾਰਾਇਣ ਦਾਸ ਵਿਰੁਧ ਕਾਰਵਾਈ ਲਈ ਬਜ਼ਿੱਦ ਸੰਤ ਸਮਾਜ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸੰਤ ਸਮਾਜ ਨੂੰ ਇਸ ਗੱਲ ਦੀ ਭਿਣਕ ਪੈ ਗਈ, ਇਸੇ ਕਾਰਨ ਸੰਤ ਸਮਾਜ ਦੇ ਆਗੂਆਂ ਵਲੋਂ ਇਹ ਐਲਾਨ ਕਰ ਦਿਤਾ ਗਿਆ ਕਿ ਉਹ ਮਾਫ਼ੀ ਨੂੰ ਅਪ੍ਰਵਾਨ ਕਰਦੇ ਹੋਏ ਅਪਣੀ ...

Sukhwinder Singh Ratwara Sahib

ਪਿਛਲੇ ਦਿਨੀ ਇਕ ਸਾਧ ਨਾਰਾਇਣ ਦਾਸ ਵਲੋਂ ਗੁਰਮਤਿ ਸਿਧਾਂਤਾਂ 'ਤੇ ਨਾ ਬਰਦਾਸ਼ਤ ਕਰਨ ਵਾਲੇ ਗੁਰਬਾਣੀ ਵਿਚ ਦਰਜ ਭਗਤਬਾਣੀ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਬੰਧੀ ਕਈ ਪ੍ਰਕਾਰ ਦੇ ਕਿੰਤੂ ਪ੍ਰੰਤੂ ਕਰਦੇ ਹੋਏ ਕੀਤੀ ਵੀਚਾਰ ਚਰਚਾ ਦਾ ਸਮੁਚੇ ਸਿੱਖ ਪੰਥ ਵਿਚ ਕਾਫ਼ੀ ਰੋਸ ਫੈਲਿਆ ਸੀ। 
ਇਸ ਸਬੰਧੀ ਸੰਤ ਸਮਾਜ ਦੀਆਂ ਉਘੀਆਂ ਸ਼ਖ਼ਸੀਅਤਾਂ ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਬਾਬਾ ਸੇਵਾ ਸਿੰਘ ਰਾਮਪੁਰਖੇੜਾ ਵਾਲੇ,

ਬਾਬਾ ਲਖਬੀਰ ਸਿੰਘ ਰਤਵਾੜੇ ਵਾਲੇ, ਗਿਆਨੀ ਰਾਮ ਸਿੰਘ ਦਮਦਮੀ ਟਕਸਾਲ ਸੰਗਰਾਵਾਂ ਵਲੋਂ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਨੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਲਿਖ ਕੇ ਇਸ ਸਬੰਧੀ ਇਸ ਸਾਧ ਵਿਰੁਧ ਸਖ਼ਤ ਕਾਰਵਾਈ ਕਰਨ ਲਈ ਲਿਖਿਆ ਸੀ ਜਿਸ ਸਬੰਧੀ ਫ਼ਤਿਹਗੜ੍ਹ ਸਾਹਿਬ ਦੇ ਐਸ ਐਸ ਪੀ ਨੂੰ ਵੀ ਨਾਲ ਕਾਪੀ ਕਰਵਾਈ ਗਈ ਸਬੰਧੀ ਪੰਜਾਬ ਸਰਕਾਰ ਨੇ ਡੀ.ਜੀ.ਪੀ ਪੰਜਾਬ ਰਾਹੀ ਇਸ ਦਰਖਾਤਸ ਤੇ ਕਾਰਵਾਈ ਕਰਦੇ ਹੋਏ 25-05-2018ਨੂੰ ਨੰ 473/ ਜੀ ਸੀ/ਡੀ ਜੀ ਪੀ ਅਗਲਈ ਕਾਰਵਾਈ ਲਈ ਫਹਿਗੜ ਸਾਹਿਬ ਪੁਲਿਸ ਮੁੱਖੀ ਨੂੰ ਭੇਜ ਦਿੱਤੀ ਗਈ ਹੈ

ਇਸ ਸਬੰਧੀ ਬਕਾਇਦਾ ਸੰਤ ਸਮਾਜ ਨੂੰ ਡੀਜੀਪੀ ਦਫ਼ਤਰ ਵਲੋਂ ਮੇਲ ਕਰ ਕੇ ਜਾਣਕਾਰੀ ਦਿਤੀ ਗਈ ਹੈ । ਈਮੇਲ ਸਬੰਧੀ  ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਪੁਸ਼ਟੀ ਕਰਦੇ ਹੋਏ ਪ੍ਰੈੱਸ ਨੂੰ ਵੀ ਬਕਾਇਦਾ ਤੌਰ ਤੇ ਜਣਾਕਰੀ ਦਿਤੀ। ਭਰੋਸੇਯੋਗ ਸੂਤਰਾਂ ਤੋ ਇਕ ਹੋਰ  ਅਹਿਮ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਇਹ ਮਾਫ਼ੀ ਵੀ ਡੇਰਾ ਸਿਰਸਾ ਦੀ ਤਰਜ ਤੇ ਪਰਦੇ ਪਿਛੇ ਸਿੱਖ ਪੰਥ ਨਾਲ ਧੋਖਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ

ਜੋ ਚਰਚਾਵਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ ਕੁੱਝ ਦਿਨ ਪਹਿਲਾ ਹਰਿਆਣੇ ਵਿਚ ਨਾਰਾਇਣ ਦਾਸ ਨਾਲ ਸਿਆਸੀ ਆਗੂਆਂ ਨੇ ਮੁਲਾਕਾਤ ਕਰ ਕੇ ਫਿਰ ਮਾਫੀ ਲਿਖੀ ਗਈ ਬਲਕਿ ਲਿਖਣ ਵਾਲਾ ਵੀ ਕੋਈ ਵਚੋਲਾ ਹੀ ਹੈ। ਉਸ ਤੋਂ ਬਾਅਦ ਤੈਅ ਕੀਤਾ ਗਿਆ ਕਿ ਸ਼ਾਹਕੋਟ ਦੀ ਜ਼ਿਮਨੀ ਚੋਣ ਤੋਂ ਬਾਅਦ ਹੀ ਅਕਾਲ ਤਖ਼ਤ 'ਤੇ ਇਸ ਮਾਮਲੇ ਤੇ ਵਿਚਾਰ ਚਰਚਾ ਕੀਤੀ ਜਾਵੇਗੀ ਤੇ ਮਾਫ਼ੀ ਦਿਤੀ ਜਾਵੇਗੀ।

ਸੰਤ ਸਮਾਜ ਨੂੰ ਇਸ ਗੱਲ ਦੀ ਭਿਣਕ ਪੈ ਗਈ, ਇਸੇ ਕਾਰਨ ਸੰਤ ਸਮਾਜ ਦੇ ਆਗੂਆਂ ਵਲੋਂ ਇਹ ਐਲਾਨ ਕਰ ਦਿਤਾ ਗਿਆ ਕਿ ਉਹ ਮਾਫ਼ੀ ਨੂੰ ਅਪ੍ਰਵਾਨ ਕਰਦੇ ਹੋਏ ਅਪਣੀ ਕਾਨੂੰਨੀ ਲੜਾਈ ਜਾਰੀ ਰਖਣਗੇ।  ਇਕ ਤਰਾਂ ਨਾਲ ਅਕਾਲ ਤਖ਼ਤ ਦੇ ਜਥੇਦਾਰ ਲਈ ਬਹੁਤ ਮੁਸ਼ਕਲ ਹੋ ਜਾਵੇਗਾ, ਇਸ ਪਿਛੇ ਸੰਤ ਸਮਾਜ ਇਸ ਮਾਮਲੇ ਨੂੰ ਇਸ ਕਦਰ ਲੜਾਈ ਲੜਨਾ ਚਾਹੁੰਦਾ ਕਿ ਬਹੁਤੇ ਵੱਡੇ-ਵੱਡੇ ਪ੍ਰਚਾਰਕਾਂ ਦੀ ਚੁੱਪ ਤੇ ਵੀ ਸਿੱਖ ਸੰਗਤ ਵਿਚ ਸਵਾਲ ਪੈਦਾ ਹੋ ਜਾਣ ਕਿ ਉਨ੍ਹਾਂ ਦੀ ਭੁਮਿਕਾ ਕਿਹੋ ਜਿਹੀ ਹੈ। ਆਉਣ ਵਾਲੇ ਸਮੇਂ ਵਿਚ ਇਕ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।  

ਸਮਾਜ ਦੇ ਆਗੂਆਂ ਦਾ ਕਹਿਣਾ ਕਿਉਂਕਿ ਇਹ ਕੋਈ ਅਣਜਾਣਪੁਣੇ ਵਿਚ ਕੀਤੀ ਗਈ ਭੁੱਲ ਨਹੀ ਬਲਕਿ ਜਾਣ ਬੁੱਝ ਕੇ ਸਿੱਖ ਸਿਧਾਂਤਾਂ 'ਤੇ ਹਮਲਾ ਹੈ ਜਿਥੇ ਤੱਕ ਵੀ ਹੋ ਸਕਿਆਂ ਅਸੀ ਜ਼ੋਰ ਨਾਲ ਕਾਨੂੰਨੀ ਲੜਾਈ ਲੜਾਂਗੇ ਤਾਕਿ ਮੁੜ ਕੋਈ ਬੰਦਾ ਗੁਰੂ ਸਿਧਾਂਤਾਂ ਗੁਰਬਾਣੀ 'ਤੇ ਹਮਲਾ ਕਰਨ ਦੀ ਜੁਰਅਤ ਨਾ ਕਰੇ। ਸੰਤ ਸਮਾਜ ਨੇ ਕਿਹਾ ਇਹ ਸੌਦਾ ਸਾਧ ਵਰਗਾ ਇਕ ਹੋਰ ਮਾਫ਼ੀਨਾਮੇ ਵਰਗਾ ਡਰਾਮਾ ਖੇਡਣ ਦੀ ਤਿਆਰੀ ਚਲ ਰਹੀ ਹੈ

ਕਿਉਂਕਿ ਨਾਨਕਸ਼ਾਹ ਫ਼ਕੀਰ ਮਾਮਲਾ ਵੀ ਇਸੇ ਤਰਾਂ ਪ੍ਰਗਟ ਹੋਇਆ ਸੀ ਕਿ ਅਕਾਲ ਤਖ਼ਤ 'ਤੇ ਬੈਠੇ ਹੋਏ ਵਿਅਕਤੀ ਸ਼੍ਰੋਮਣੀ ਕਮੇਟੀ ਦੀ ਖਾਸ ਭੂਮਿਕਾ ਸੀ। ਉਸ ਮਾਮਲੇ ਵਿਚ ਇਸ ਕਰ ਕੇ ਅਸੀ ਕੋਈ ਇਤਬਾਰ ਅਤੇ ਇਤਫ਼ਾਕ ਨਹੀ ਰਖਦੇ। ਮਾਫ਼ੀ ਵਾਲੀ ਗੱਲ ਨਾਲ ਸਾਡੇ ਵਲੋਂ ਕਾਨੂੰਨੀ ਲੜਾਈ ਜਾਰੀ ਹੈ।  ਜੇ ਲੋੜ ਪਈ ਤਾਂ ਅਦਾਲਤ ਦਾ ਵੀ ਸਹਾਰਾ ਲਿਆ ਜਾ ਸਕਦਾ ਹੈ।