ਨਹੀਂ ਰੁਕ ਰਿਹਾ ਨਜਾਇਜ਼ ਮਾਈਨਿੰਗ ਦਾ ਧੰਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਝੰਡੀਪੀਰ ਤੋਂ ਬੀਤੀ ਰਾਤ ਫਿਲੌਰ ਪੁਲਿਸ ਨੇ ਬਿਨਾਂ ਨੰਬਰਾਂ ਵਾਲੇ ਰੇਤੇ ਦੇ ਭਰੇ 3 ਟਿੱਪਰਾਂ ਅਤੇ 3 ਟਰੈਕਟਰ-ਟਰਾਲੀਆਂ ਨੂੰ ਕਬਜ਼ੇ..............

Vehicle Used In Illegal Mining

ਫਿਲੌਰ : ਪਿੰਡ ਝੰਡੀਪੀਰ ਤੋਂ ਬੀਤੀ ਰਾਤ ਫਿਲੌਰ ਪੁਲਿਸ ਨੇ ਬਿਨਾਂ ਨੰਬਰਾਂ ਵਾਲੇ ਰੇਤੇ ਦੇ ਭਰੇ 3 ਟਿੱਪਰਾਂ ਅਤੇ 3 ਟਰੈਕਟਰ-ਟਰਾਲੀਆਂ ਨੂੰ ਕਬਜ਼ੇ ਵਿਚ ਲੈ ਕੇ ਮਾਇਨਿੰਗ ਐਕਟ ਅਧੀਨ ਕੇਸ ਦਰਜ ਕੀਤਾ ਹੈ। ਪਿੰਡ ਝੰਡੀਪੀਰ ਦੇ ਇਲਾਕੇ ਦੇ ਲੋਕਾਂ ਨੇ ਬੀਤੀ ਰਾਤ ਮੀਡੀਆ ਨਾਲ ਸੰਪਰਕ ਕਰ ਕੇ ਦਸਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਸਤਲੁਜ ਦਰਿਆ ਤੋਂ ਸ਼ਰੇਆਮ ਬਗੈਰ ਨੰਬਰਾਂ ਵਾਲੇ ਟਿੱਪਰਾਂ ਅਤੇ ਟਰੈਕਟਰ-ਟਰਾਲੀਆਂ ਰਾਹੀਂ ਨਜਾਇਜ਼ ਮਾਇਨਿੰਗ ਹੋ ਰਹੀ ਹੈ। ਇਸ ਸਬੰਧੀ ਸਥਾਨਕ ਪੁਲਿਸ ਨੂੰ ਵੀ ਸੂਚਿਤ ਕੀਤਾ ਪਰ ਕੋਈ ਕਾਰਵਾਈ ਨਾ ਹੁੰਦੀ ਵੇਖ ਕੇ ਅਖ਼ੀਰ ਕਿਸੇ ਵਿਅਕਤੀ ਨੇ ਚੰਡੀਗੜ੍ਹ ਹਾਈਕਮਾਨ ਨੂੰ ਸੂਚਿਤ ਕੀਤਾ

ਅਤੇ ਉਪਰੋਂ ਆਏ ਹੁਕਮਾਂ ਦੇ ਅਧਾਰ 'ਤੇ ਸਥਾਨਕ ਪੁਲਿਸ ਨੇ ਛਾਪਾ ਮਾਰ ਕੇ 3 ਟਿੱਪਰ ਅਤੇ 3 ਟਰੈਕਟਰ-ਟਰਾਲੀਆਂ ਕਾਬੂ ਕੀਤੀਆਂ ਪਰ ਨਾਜਾਇਜ਼ ਮਾਈਨਿੰਗ ਕਰ ਰਹੇ ਲੋਕ ਮੌਕੇ ਤੋਂ ਫਰਾਰ ਹੋ ਗਏ । ਸੰਪਰਕ ਕਰਨ 'ਤੇ ਡੀ.ਐਸ.ਪੀ. ਫਿਲੌਰ ਨੇ ਦਸਿਆ ਕਿ ਬੀਤੀ ਰਾਤ ਐਸ.ਐਚ.ਓ. ਫਿਲੌਰ ਨੇ ਪੁਲਿਸ ਫੋਰਸ ਸਮੇਤ ਮੌਕੇ 'ਤੇ ਜਾ ਕੇ ਰੇਤੇ ਦੇ ਭਰੇ ਤਿੰਨ ਟਿੱਪਰ ਅਤੇ ਤਿੰਨ ਟਰੈਕਟਰ-ਟਰਾਲੀਆਂ ਹਿਰਾਸਤ ਵਿਚ ਲਈਆਂ ਹਨ

ਅਤੇ ਮਾਇਨਿੰਗ ਐਕਟ ਅਧੀਨ ਕੇਸ ਦਰਜ ਕਰ ਕੇ ਤਫ਼ਤੀਸ਼ ਅਰੰਭ ਦਿਤੀ ਹੈ। ਇਹ ਪੁੱਛਣ 'ਤੇ ਕਿ ਪੁਲਿਸ ਨੇ ਚੰਡੀਗੜ੍ਹ ਤੋਂ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਕਾਰਵਾਈ ਕੀਤੀ ਹੈ ਤਾਂ ਉਨ੍ਹਾਂ ਕਿਹਾ ਕਿ ਨਹੀਂ ਐਸ.ਐਚ.ਓ. ਫਿਲੌਰ ਨੇ ਮਿਲੀ ਸੂਚਨਾ ਦੇ ਅਧਾਰ 'ਤੇ ਕਾਰਵਾਈ ਕੀਤੀ ਹੈ। 

Related Stories